IMG-20190310-WA0033

ਸਭਰੰਗ ਸਾਹਿਤ ਸਭਾ, ਗੁਰਦਾਸਪੁਰ ਵਲੋਂ ਪੰਡਿਤ ਮੋਹਨ ਲਾਲ ਐਸੱ.ਡੀ. ਕਾਲਜ (ਲੜਕੀਆਂ) ਗੁਰਦਾਸਪੁਰ ਵਿਖੇ ਨੌਜਵਾਨ ਸ਼ਾਇਰ ਯਸ਼ਪਾਲ ਮਿੱਤਵਾ ਦੀ ਪੁਸਤਕ ਗ਼ਜ਼ਲ ਸੰਗ੍ਰਹਿ ‘ਨਮੋਲ਼ੀਆਂ’ ਦਾ ਪ੍ਰਭਾਵਸ਼ਾਲੀ ਵਿਮੋਚਨ ਉਤਸਵ ਅਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਪ੍ਰਿੰਸੀਪਲ ਅਵਤਾਰ ਸਿੰਘ ਸਿੱਧੂ, ਡਾ. ਕੇ.ਡੀ. ਸਿੰਘ, ਡਾ. ਨੀਲਮ ਸੇਠੀ, ਡਾ. ਨੀਰੂ ਸ਼ਰਮਾ, ਬਿਸ਼ਨ ਦਾਸ, ਪਾਲ ਗੁਰਦਾਸਪੁਰੀ, ਅਨਿਲ ਪਠਾਨਕੋਟੀ ਅਤੇ ਰਾਜ ਗੁਰਦਾਸਪੁਰੀ ਨੇ ਕੀਤੀ।

ਮੁੱਖ ਮਹਿਮਾਨ ਵਜੋਂ ਸੁਰਿੰਦਰ ਪਾਲ ਝੱਲ ਆਲ ਇੰਡੀਆ ਰੇਡੀਓ, ਆਗਿਆਪਾਲ ਸਿੰਘ ਰੰਧਾਵਾ ਦੂਰਦਰਸ਼ਨ ਕੇਂਦਰ ਜਲੰਧਰ, ਪੋਪਿੰਦਰ ਸਿੰਘ ਪਾਰਸ ਸੰਪਾਦਕ ਸ਼ੀਰਾਜ਼ਾ ਜੰਮੂ-ਕਸ਼ਮੀਰ, ਜੋਗਿੰਦਰ ਸਿੰਘ ਪਾਂਧੀ ਸੇਵਾ-ਮੁਕਤ ਡੀ.ਆਈ.ਜੀ. ਜੰਮੂ-ਕਸ਼ਮੀਰ, ਡਾ. ਕੇਵਲ ਕ੍ਰਿਸ਼ਨ ਅਤੇ ਡਾ. ਗੁਰਚਰਨ ਗਾਂਧੀ ਸੰਪਾਦਕ ਸੂਹੀ ਸਵੇਰ ਮੈਗ਼ਜ਼ੀਨ ਨੇ ਸ਼ਿਰਕੱਤ ਕੀਤੀ।

ਵਿਸ਼ੇਸ਼ ਮਹਿਮਾਨ ਵਜੋਂ ਮੁਹੰਮਦ ਅਕਰਮ ਵੜੈਚ, ਹਾਮੀਦ ਕੌਸਰ, ਚੌਧਰੀ ਅਬਦੁਲ ਵਾਸੇ ਚੱਠਾ, ਜਨਾਬ ਫਜ਼ਲ ਉਲ ਰਹਿਮਾਨ ਭੱਟੀ, ਡਾ. ਗੁਰਖੇਲ ਸਿੰਘ ਕਲਸੀ, ਰਣਬੀਰ ਅਕਾਸ਼, ਪ੍ਰਿੰ. ਅਮਰਜੀਤ ਕੌਰ, ਸੁਸ਼ੀਲ ਕੁਮਾਰ, ਵਿਜੇ ਅੰਗਰਾਲ, ਪ੍ਰੋ. ਹਰਸ਼ਾ ਸ਼ਰਮਾ, ਅਮਨਦੀਪ ਕੌਰ ਰੰਧਾਵਾ, ਮਨਮੋਹਨ ਪੰਛੀ, ਵਿਨੋਦ ਕੁਮਾਰ ਮੱਤਰੀ ਅਤੇ ਸ਼ਮਸ਼ੇਰ ਸਿੰਘ ਸ਼ਾਮਲ ਹੋਏ।

ਪ੍ਰਬੰਧਕੀ ਸਹਿਯੋਗ ਵਿਚ ਰਾਜੇਸ਼ ਗੁਪਤਾ, ਵਿਕਾਸ ਸ਼ਰਮਾ, ਅਸ਼ੋਕ ਪੰਕਜ, ਕਿਰਨ ਬਾਲਾ, ਮਨਜੀਤ ਕੌਰ, ਅਰੁਨ ਕੁਮਾਰ, ਗੁਰਦੀਪ ਲਾਲ ਨੇ ਖ਼ੂਬਸੂਰਤ ਭੂਮਿਕਾਵਾਂ ਨਿਭਾਈਆਂ।

ਸਮਾਗਮ ਦੇ ਸ਼ੁਰੂ ਵਿਚ ਬਲਵਿੰਦਰ ਬਾਲਮ ਨੇ ਆਏ ਸਭ ਮਹਿਮਾਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਪੁਸਤਕ ‘ਨਿਮੋਲ਼ੀਆਂ’ ਉਪੱਰ ਡਾ. ਰਾਜਵਿੰਦਰ ਕੌਰ, ਪ੍ਰੋ. ਸੁਖਵਿੰਦਰ ਕੌਰ ਅਤੇ ਪ੍ਰੋ. ਪੁਨੀਤਾ ਸਹਿਗਲ ਨੇ ਪ੍ਰਭਾਵਸ਼ਾਲੀ ਪੇਪਰ ਪੜੇ। ਉਪਰੰਤ ਗਾਇਕ ਰਾਮ ਸਿੰਘ ਅਤੇ ਨਿਰਮਲ ਸਿੰਘ ਧਾਰੀਵਾਲ ਨੇ ਮਿੱਤਵਾਂ ਦੀ ਗ਼ਜ਼ਲਾਂ ਦਾ ਮਰਮਸਪਰਸ਼ੀ ਗਾਇਨ ਕੀਤਾ।

ਯਸ਼ਪਾਲ ਮਿੱਤਵਾ ਨੇ ਆਪਣੀ ਕ੍ਰਿਤੀਤਵ ਤੇ ਵਿਅਕਤੀਤਵ ਜੀਵਨਸ਼ੈਲੀ ਉਪੱਰ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ‘ਤੇ ਮਿੱਤਵਾ ਨੇ ਸ਼ਿਸ਼ਤਵ ਦੇ ਤੌਰ ‘ਤੇ ਬਲਵਿੰਦਰ ਬਾਲਮ ਨੂੰ ਉਸਤਾਦ ਵਜੋਂ ਦਸਤਾਰ ਭੇਟ ਕੀਤੀ। ਇਸ ਮੌਕੇ ‘ਤੇ ਹਾਜ਼ਰ ਬੁਲਾਰਿਆਂ ਨੇ ਅਤੇ ਸਮਾਗਮ ਦੇ ਸੰਯੋਜਕ ਤੇ ਸਭਾ ਦੇ ਪ੍ਰਧਾਨ ਬਲਵਿੰਦਰ ਬਾਲਮ ਅਤੇ ਡਾ. ਕੇ.ਡੀ. ਸਿੰਘ ਨੇ ਕਿਹਾ ਕਿ ਨੌਜਵਾਨ ਮਿੱਤਵਾ ਦੀ ਸ਼ਾਇਰੀ ਵਿਚ ਵਰਤਮਾਨ, ਅਤੀਤ ਅਤੇ ਭਵਿੱਖ ਦੇ ਸੰਦਰਭ ਵਿਚ ਸਾਧਾਰਨ, ਗੁਪਤ ਬਿੰਬ ਅਤੇ ਵਿਅੰਗਆਤਮਕ ਪ੍ਰਤੀਕਾਂ ਦੀ ਖ਼ਸ਼ਬੂ ਆਉਂਦੀ ਹੈ, ਜੋ ਸ਼ਾਇਰੀ ਦੀ ਰੂਹ ਦੀ ਤਰਜ਼ਮਾਨੀ ਕਰਦੀ ਹੋਈ ਸਕੂਨ ਦੇ ਹਾਲਾਤ ਪੈਦਾ ਕਰਦੀ ਹੈ। ਬੇਸ਼ੱਕ ਉਸਦੀ ਸ਼ਾਇਰੀ ਪੁੰਗਰਨ ਦੀ ਅਵਸਥਾ ਨੂੰ ਜਾਗਰਤ ਕਰਦੀ ਹੈ, ਪਰ ਆਪਣੇ-ਆਪ ਵਿਚ ਪ੍ਰੋੜਤਾ ਵੀ ਸਾਂਭੀ ਬੈਠੀ ਹੈ। ਹਾਜ਼ਰ ਸਖ਼ਸ਼ੀਅਤਾਂ, ਸਾਹਿਤਕਾਰਾਂ ਅਤੇ ਸਭਾ ਦੇ ਆਹੁਦੇਦਾਰਾਂ ਨੇ ਪੁਸਤਕ ‘ਨਿਮੋਲ਼ੀਆਂ’ ਦਾ ਸ਼ਾਨਦਾਰ ਵਿਮੋਚਨ ਕੀਤਾ। ਮੁੱਖ ਮਹਿਮਾਨ ਅਤੇ ਕਵੀ ਸੱਜਣਾਂ ਨੂੰ ਇਕ-ਇਕ ਲੋਈ ਅਤੇ ਯਾਦ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਤ੍ਰੈ-ਭਾਸ਼ਾ ਕਵੀ ਦਰਬਾਰ ਵਿਚ ਬਲਵਿੰਦਰ ਬਾਲਮ, ਪ੍ਰਿੰ. ਅਵਤਾਰ ਸਿੰਘ ਸਿੱਧੂ, ਡਾ. ਨੀਲਮ ਸੇਠੀ, ਡਾ. ਕੇ.ਡੀ. ਸਿੰਘ, ਬਿਸ਼ਨ ਦਾਸ, ਪਾਲ ਗੁਰਦਾਸਪੁਰੀ, ਅਨਿਲ ਪਠਾਨਕੋਟੀ, ਰਾਜ ਗੁਰਦਾਸਪੁਰੀ, ਸੁਰਿੰਦਰਪਾਲ ਝੱਲ, ਪੋਪਿੰਦਰ ਸਿੰਘ ਪਾਰਸ, ਜੋਗਿੰਦਰ ਸਿੰਘ ਪਾਂਧੀ, ਡਾ. ਕੇਵਲ ਕ੍ਰਿਸ਼ਨ, ਗੁਰਚਰਨ ਸਿੰਘ ਗਾਂਧੀ, ਰਨਬੀਰ ਆਕਾਸ਼, ਪ੍ਰੋ. ਹਰਸ਼ਾ ਸ਼ਰਮਾ, ਮਨਮੋਹਨ ਪੰਛੀ, ਰਾਜੇਸ਼ ਗੁਪਤਾ, ਅਸ਼ੋਕ ਪੰਕਜ, ਪ੍ਰੀਤਮ ਸਰਪੰਚ, ਕੇ.ਐਸੱ. ਅਮਰ, ਰਵੀ ਕੁਮਾਰ, ਸ਼ੁਭ ਕੁਮਾਰ, ਰਾਮ ਸਿੰਘ, ਕਸ਼ਮੀਰ ਬੱਬਰੀ, ਗੁਰਇਕਬਾਲ ਸਿੰਘ ਕਾਹਲੋਂ, ਅਨਿਲ ਅੰਜ਼ਮ, ਨਵਤੇਜ਼ ਸਿੰਘ ਮੱਲ੍ਹੀ, ਜਸਬੀਰ ਸਿੰਘ, ਦਵਿੰਦਰ ਸਿੰਘ ਲੇਹਲ, ਰਾਮ ਲਾਲ, ਕਸ਼ਮੀਰ ਬੱਬਰੀ, ਪੁਨੀਤਾ ਸਹਿਗਲ, ਸੁਖਬੀਰ ਕੌਰ ਐਂਕਰ, ਹਰਪ੍ਰੀਤ ਸਿੰਮੀ, ਜੰਗ ਐਸੱ. ਵਰਗਨ, ਨਿਰਮਲ ਸਿੰਘ, ਕੇ.ਐਸੱ. ਅਮਰ, ਵਿਕਾਸ ਸ਼ਰਮ, ਰਾਜਿੰਦਰ ਸਿੰਘ ਆਦਿ ਨੇ ਭਾਗ ਲਿਆ।

ਇਸ ਤੋਂ ਇਲਾਵਾ ਸ਼ਹਿਰ ਦੇ ਅਨੇਕਾਂ ਪਤਵੰਤੇ ਸੱਜਣ ਮੌਜੂਦ ਸਨ। ਮੰਚ ਸੰਚਾਲਨ ਦੇ ਫਰਜ਼ ਬਲਵਿੰਦਰ ਬਾਲਮ ਨੇ ਨਿਭਾਏ।

(ਬਲਵਿੰਦਰ ਬਾਲਮ)

ਮੋ: +91 9815625409)