james shaw

ਔਕਲੈਂਡ 14 ਮਾਰਚ -ਅੱਜ ਸਵੇਰੇ ਵਲਿੰਗਟਨ ਵਿਖੇ ਜਦੋਂ ਦੇਸ਼ ਦੇ ਵਾਤਾਵਰਣ ਬਦਲਾਵ ਮੰਤਰੀ  ਸ੍ਰੀ ਜੇਸਮ ਸ਼ਾਅ (ਗ੍ਰੀਨ ਪਾਰਟੀ ਕੋ ਲੀਡਰ) ਜਦੋਂ ਸਵੇਰੇ 7.30 ਵਜੇ ਬੋਟਾਨੀਕਲ ਗਾਰਡਨ ਵਿਖੇ ਪੈਦਲ ਚੱਲ ਕੇ ਪਾਰਲੀਮੈਂਟ ਜਾ ਰਹੇ ਸਨ ਤਾਂ ਇਕ ਵਿੱਅਕਤੀ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਦੀ ਅੱਖ ਉਤੇ ਚਿਹਰੇ ਉਤੇ ਸੱਟ ਲੱਗ ਗਈ। ਇਹ ਵਿਅਕਤੀ ਇਕ ਵੈਨ ਦੇ ਵਿਚੋਂ ਬਾਹਰ ਨਿਕਲਿਆ ਅਤੇ ਸਿਆਸੀ ਟਿਪਣੀਆਂ ਕਰਨ ਲੱਗਾ। ਦੋ ਰਾਹਗੀਰਾਂ ਨੇ ਮੰਤਰੀ ਸਾਹਿਬ ਦੀ ਸਹਾਇਤਾ ਕੀਤੀ ਅਤੇ ਐਂਬੂਲੈਂਸ ਨੂੰ ਬੁਲਾਇਆ। ਮੰਤਰੀ ਸਾਹਿਬ ਥੋੜ੍ਹਾ ਮੁੱਢਲੀ ਸਹਾਇਤਾ ਲੈਣ ਬਾਅਦ ਇਨਵਾਇਰਮੈਂਟ ਸਬੰਧੀ ਹੋ ਰਹੀ ਕੈਬਨਿਟ ਦੀ ਮੀਟਿੰਗ ਦੇ ਵਿਚ ਭਾਗ ਲੈਣ ਗਏ ਅਤੇ ਬਾਅਦ ਵਿਚ ਹਸਪਤਾਲ। ਪੁਲਿਸ ਨੇ ਇਕ 47 ਸਾਲਾ ਸ਼ੱਕੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆ ਨੇ ਸ੍ਰੀ ਜੇਮਸ ਸ਼ਾਅ ਨੂੰ ਆਰਾਮ ਕਰਨ ਅਤੇ ਛੁੱਟੀਆਂ ਲੈਣ ਦੀ ਸਲਾਹ ਦਿੱਤੀ ਹੈ। ਇਹ ਮਹਿਸੂਸ ਕੀਤਾ ਗਿਆ ਹੈ ਕਿ ਨਿਊਜ਼ੀਲੈਂਡ ਦੇ ਵਿਚ ਅਜਿਹਾ ਹੋਣ ਦੀ ਕਦੇ ਵੀ ਆਸ ਨਹੀਂ ਰੱਖੀ ਜਾ ਸਕਦੀ।