• ਫਿਕਰਾਂ ‘ਚ ਪੂਰਾ ਪਰਿਵਾਰ
  • ਸਮੁੰਦਰ ਕੰਢੇ ਮਿਲੇ ਕੱਪੜੇ ‘ਤੇ ਮੋਬਾਇਲ ਚੰਗਾ ਸੰਕੇਤ ਨਹੀਂ
(ਗੁਰਵਿੰਦਰ ਸਿੰਘ ਦੀ ਤਸਵੀਰ ਅਤੇ ਉਹ ਬੀਚ ਜਿੱਥੇ ਉਸਦੀ ਕਾਰ ਮਿਲੀ)
(ਗੁਰਵਿੰਦਰ ਸਿੰਘ ਦੀ ਤਸਵੀਰ ਅਤੇ ਉਹ ਬੀਚ ਜਿੱਥੇ ਉਸਦੀ ਕਾਰ ਮਿਲੀ)

ਔਕਲੈਂਡ 11 ਮਾਰਚ – ਇਥੋਂ ਲਗਪਗ 600 ਕਿਲੋਮੀਟਰ ਦੂਰ ਨੈਸ਼ਨਲ ਹਾਈਵੇਅ ਨੰਬਰ 2 ਉਤੇ ਵਸੇ ਸ਼ਹਿਰ ਮਾਸਟਰਨ ਵਿਖੇ ਇਕ ਪੀਜ਼ਾ ਹੱਟ ਸਟੋਰ ਉਤੇ ਸਹਾਇਕ ਮੈਨੇਜਰ ਵਜੋਂ ਕੰਮ ਕਰਦਾ ਇਕ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ 5 ਮਾਰਚ ਤੋਂ ਗੁੰਮਸ਼ੁਦਾ ਚੱਲ ਰਿਹਾ ਹੈ। ਉਸਦਾ ਪੰਜਾਬ ਰਹਿੰਦਾ ਪਰਿਵਾਰ ਫਿਕਰਾਂ ਵਿਚ ਹੈ ਅਤੇ ਚੰਗੀ ਕਈ ਦਿਨਾਂ ਤੋਂ ਚੰਗੀ ਖਬਰ ਦੀ ਉਡੀਕ ਵਿਚ ਹੈ। ਪਿੰਡ ਕਾਲਾਝਾੜ ਨੇੜੇ ਭਵਾਨੀਗੜ੍ਹ ਦਾ ਇਹ ਨੌਜਵਾਨ 2015 ਦੇ ਵਿਚ ਇਥੇ ਵਿਦਿਆਰਥੀ ਵੀਜੇ ਉਤੇ ਆਇਆ ਸੀ। ਨਿਊਜੀਲੈਂਡ ਪੁਲਿਸ ਬੀਤੇ ਕਈ ਦਿਨਾਂ ਤੋਂ ਇਸਦੀ ਭਾਲ ਵਿਚ ਹੈ। ਪਰਿਵਾਰ ਵਾਲੇ ਉਸਦੇ ਵਿਆਹ ਦੀ ਗੱਲਬਾਤ ਕਰ ਰਹੇ ਸਨ ਅਤੇ ਇਕ ਕੁੜੀ ਦੀ ਫੋਟੋ ਵੀ ਉਸਨੂੰ ਭੇਜੀ ਸੀ, ਪਰ ਉਸਦੇ ਇਸਦਾ ਜਵਾਬ ਨਹੀਂ ਦਿੱਤਾ ਸੀ। ਇਸ ਉਪਰੰਤ ਘਰਦੇ ਫਿਕਰ ਕਰਨ ਲੱਗੇ ਅਤੇ ਉਸਦੇ ਦੋਸਤਾਂ ਨੂੰ ਪੁਛਿਆ ਤਾਂ ਪਤਾ ਲੱਗਾ ਹੈ ਕਿ ਉਹ ਪਿਛਲੇ 24 ਘੰਟੇ ਤੋਂ ਲਾਪਤਾ ਹੈ। ਉਸਦੇ ਪਿਤਾ ਸ. ਰਾਜਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਸਨੂੰ ਸੂਚਨਾ ਮਿਲੀ ਹੈ ਕਿ ਉਸਦੇ ਕੱਪੜੇ, ਮੋਬਾਇਲ ਫੋਨ ਬਟੂਆ ਆਦਿ ਸਮੁੰਦਰ ਦੇ ਕੰਢੇ ਤੋਂ ਮਿਲਿਆ ਹੈ। ਉਸਦੀ ਕਾਰ ਉਸਦੇ ਕੰਮ ਦੇ ਸਥਾਨ ਤੋਂ 106 ਕਿਲੋਮੀਟਰ ਦੂਰ ਵਾਇਰਾਰਾਪਾ ਬੀਚ ਦੇ ਨੇੜੇ ਪ੍ਰਾਪਤ ਹੋਈ ਹੈ। ਉਸਦੇ ਦੋਸਤ ਸੋਚਦੇ ਹਨ ਕਿ ਉਸਨੂੰ ਤੈਰਾਕੀ ਨਹੀਂ ਸੀ ਆਉਂਦੀ।