IMG_0253

ਸੈਕਰਾਮੈਂਟੋ, 28 ਮਾਰਚ  – ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨੌਰਥ ਅਮਰੀਕਾ ਵੱਲੋਂ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੀ 100ਵੀਂ ਬਰਸੀ 6 ਅਤੇ 7 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ।ਇਸ ਸੰਬੰਧੀ ਇਕ ਅਹਿਮ ਮੀਟਿੰਗ ਇਥੇ ਹੋਈ, ਜਿਸ ਦੌਰਾਨ ਇਸ ਸਮਾਗਮ ਨੂੰ ਮਨਾਉਣ ਸੰਬੰਧੀ ਵਿਚਾਰ-ਵਟਾਂਦਰੇ ਹੋਏ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਲਿੰਦਰ ਗਿੱਲ, ਚਰਨ ਸਿੰਘ ਜੱਜ, ਗੁਰਜਤਿੰਦਰ ਸਿੰਘ ਰੰਧਾਵਾ, ਜਨਕ ਸਿੱਧਰਾ, ਬਲਵਿੰਦਰ ਡੁਲਕੂ, ਅਮਰੀਕ ਸਿੰਘ ਪਰਹਾਰ, ਗੁਰਦੀਪ ਸਿੰਘ ਗਿੱਲ ਵੀ ਸ਼ਾਮਲ ਸਨ।6 ਅਪ੍ਰੈਲ ਨੂੰ ਹੋਟਲ ਹੋਲੀਡੇ ਇਨ ਵਿਚ ਇਕ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ। ਮੇਅਰ ਸਟੀਵ ਲੀ, ਕਾਊਂਟੀ ਸੁਪਰਵਾਈਜ਼ਰ ਸੂਅ ਫਰੋਸਟ, ਕਾਊਂਟੀ ਸੁਪਰਵਾਈਜ਼ਰ ਡਾਨ ਨਟੋਲੀ, ਸ਼ੈਰਿਫ ਜਾਨ ਸਕਾਟ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਹਾਜ਼ਰੀ ਭਰਨਗੇ।