image2

ਵਾਸ਼ਿੰਗਟਨ ਡੀ. ਸੀ. 25 ਫ਼ਰਵਰੀ  – ਮੁਸਲਿਮ ਫਾਰ ਟਰੰਪ ਟੀਮ ਦੇ ਕੁਆਰਡੀਨੇਟਰ ਸਾਜਿਦ ਤਰਾਰ ਵਲੋਂ ਪਾਕਿਸਤਾਨ ਦੇ ਨਵੇਂ ਅੰਬੈਸਡਰ ਅਸੱਦ ਮਜ਼ੀਦ ਖਾਨ ਦੀ ਆਮਦ ਤੇ ਜੀ ਆਇਆਂ ਮਿਲਣੀ ਪ੍ਰੋਗਰਾਮ ਮਾਰਟਿਨ ਕਰਾਸਵਿੰਡ ਦੇ ਵਿਹੜੇ ਵਿੱਚ ਰੱਖਿਆ ਗਿਆ। ਜਿੱਥੇ ਈਸਟ ਕੋਸਟ ਸਟੇਟਾਂ ਦੇ ਮੁਸਲਿਮ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਜਿਸ ਨੂੰ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦਾ ਵੀ ਅਸ਼ੀਰਵਾਦ ਸੀ। ਉਨ੍ਹਾਂ ਦੀ ਸਮੁੱਚੀ ਟੀਮ ਨੇ ਵੀ ਪੂਰੀ ਹਮਾਇਤ ਦਾ ਇਜ਼ਹਾਰ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਪਾਕਿਸਤਾਨ ਦੇ ਰਾਸ਼ਟਰੀ ਗੀਤ ਨਾਲ ਸ਼ੁਰੂਆਤ ਕੀਤੀ ਗਈ। ਉਪਰੰਤ ਅਸੱਦ ਮਜ਼ੀਦ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਨਿੱਘੀ ਜੀ ਆਇਆਂ ਦਾ ਪ੍ਰਗਟਾਵਾ ਕੀਤਾ। ਬੁਲਾਰਿਆਂ ਵਲੋਂ ਜਿੱਥੇ ਪਾਕਿਸਤਾਨ ਦੀ ਤਾਰੀਫ ਕੀਤੀ, ਉੱਥੇ ਤਬਦੀਲ ਪਾਕਿਸਤਾਨ ਦਾ ਜ਼ਿਕਰ ਵੀ ਕੀਤਾ ਕਿ ਨਵੇਂ ਪਾਕਿਸਤਾਨ ਵਜੋਂ ਦੇਸ਼ ਨੂੰ ਉਭਾਰਿਆ ਜਾ ਰਿਹਾ ਹੈ। ਇਮਾਨ ਮਲਿਕ ਨੇ ਕਿਹਾ ਕਿ ਪਾਕਿਸਤਾਨ ਨਵੇਂ ਦੌਰ ਤੇ ਨਵੇਂ ਰੰਗ ਬਿਖੇਰ ਰਿਹਾ ਹੈ ਜਿਸ ਕਰਕੇ ਹਰ ਕੋਈ ਆਪਣਾ ਹੱਥ ਵਧਾ ਰਿਹਾ ਹੈ।

image4
ਸ਼ਾਇਦ ਰਾਜਾ ਰਾਝਾ ਜੋ ਨਿਊਯਾਰਕ ਦੇ ਉੱਘੇ ਬਿਜ਼ਨਸਮੈਨ ਹਨ। ਉਨ੍ਹਾਂ ਕਿਹਾ ਕਿ ਨਵੇਂ ਅੰਬੈਸਡਰ ਦੂਰ ਅੰਦੇਸ਼ੀ ਸੋਚ ਦੇ ਮਾਲਿਕ ਹਨ, ਜੋ ਕਮਿਊਨਿਟੀ ਨੂੰ ਨਾਲ ਲੈ ਕੇ ਅੱਗੇ ਵਧਣ ਨੂੰ ਤਰਜੀਹ ਦੇਣਗੇ। ਅੱਜ ਦੀ ਆਮਦ ਉਨ੍ਹਾਂ ਲਈ ਬੇਸ਼ੁਮਾਰ ਪਿਆਰ ਅਤੇ ਮਾਣ ਵਾਲੀ ਗੱਲ ਹੈ, ਜਿੱਥੇ ਸਮੁੱਚੇ ਮੈਟਰੋਪੁਲਿਟਨ ਦੀਆਂ ਜਥੇਬੰਦੀਆਂ ਅਤੇ ਕਾਰੋਬਾਰੀਆਂ ਨੇ ਉਨ੍ਹਾਂ ਲਈ ਆਪਣੀ ਹਾਜਰੀ ਦਾ ਪ੍ਰਗਟਾਵਾ ਕੀਤਾ ਹੈ। ਰਮੇਸ਼ ਸਿੰਘ ਖਾਲਸਾ ਪਾਕਿਸਤਾਨ ਸਿੱਖ ਕੌਂਸਲ ਦੇ ਪੈਟਰਨ-ਇਨ-ਚੀਫ ਨੇ ਇਮਰਾਨ ਖਾਨ ਪ੍ਰਧਾਨ ਮੰਤਰੀ ਵਲੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਅਤੇ ਨਨਕਾਣਾ ਯੂਨੀਵਰਸਿਟੀ ਨੂੰ ਹੋਂਦ ਵਿੱਚ ਲਿਆਉਣ ਦਾ ਉਪਰਾਲਾ ਸ਼ਲਾਘਾਯੋਗ ਕਦਮ ਹੈ। ਜਿਸ ਨਾਲ ਸਿੱਖ ਪੂਰੇ ਸੰਸਾਰ ਤੋਂ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣਗੇ। ਉਨ੍ਹਾਂ ਪਾਕਿਸਤਾਨ ਅੰਬੈਸੀ ਨੂੰ ਵਿਸਾਖੀ ਅਤੇ ਗੁਰੂ ਨਾਨਕ ਪਾਤਸ਼ਾਹ ਦੇ ੫੫੦ਵੇਂ ਜਨਮ ਦਿਹਾੜੇ ਨੂੰ ਮਨਾਉਣ ਦੀ ਬੇਨਤੀ ਵੀ ਕੀਤੀ ਗਈ ਹੈ।

image5

ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪਾਕਿਸਤਾਨ ਸਾਡਾ ਦਿਲ ਹੈ ਅਤੇ ਭਾਰਤ ਸਾਡੀ ਜਾਨ ਹੈ। ਅਸੀਂ ਦੋਹਾਂ ਮੁਲਕਾਂ ਦੇ ਆਪਸੀ ਤਾਲਮੇਲ ਤੇ ਪਿਆਰ ਦੀ ਅਰਦਾਸ ਕਰਦੇ ਹਾਂ। ਉਨ੍ਹਾਂ ਇਮਰਾਨ ਖਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਿੱਖਾਂ ਦੇ ਮਨ ਜਿੱਤੇ ਹਨ ਅਤੇ ਗੁਰਧਾਮਾਂ ਲਈ ਵੀਜ਼ਾ ਪ੍ਰਣਾਲੀ ਸਰਲ ਕੀਤੀ ਹੈ ਅਤੇ ਕਰਤਾਰਪੁਰ ਲਾਂਘਾ ਖੋਲ੍ਹਿਆ ਹੈ। ਸਾਜਿਦ ਤਰਾਰ ਨੇ ਕਿਹਾ ਕਿ ਪਾਕਿਸਤਾਨ ਦੇ ਹਲਾਤ ਬਿਹਤਰ ਹਨ। ਇਸੇ ਲਈ ਅਮਰੀਕਾ ਦੇ ਨਿਵੇਸ਼ਕਾਰ ਤੇ ਬਿਜ਼ਨਸਮੈਨ ਉੱਥੇ ਜਾ ਰਹੇ ਹਨ। ਮੈਰੀਲੈਂਡ ਦੇ ਸੈਕਟਰੀ ਵੂਬਨ ਸਮਿਥ ਨੇ ਗਵਰਨਰ ਲੈਰੀ ਹੋਗਨ ਵਲੋਂ ਅੰਬੈਸਡਰ ਨੂੰ ਸਾਈਟੇਸ਼ਨ ਸੌਂਪਿਆ ਅਤੇ ਨਿਮੰਤ੍ਰਤ ਕੀਤਾ ਕਿ ਉਹ ਜਲਦੀ ਇੱਕ ਮੀਟਿੰਗ ਲੈਰੀ ਹੋਗਨ ਗਵਰਨਰ ਨਾਲ ਕਰਨ ਤੇ ਪਾਕਿਸਤਾਨੀ ਪਰਵਾਸੀਆਂ ਦਾ ਨਿਵੇਸ਼ ਡੈਲੀਗੇਟ ਲੈ ਕੇ ਪਾਕਿਸਤਾਨ ਜਾਣ।

image3

ਪਾਕਿਸਤਾਨ ਅੰਬੈਸਡਰ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀ ਦਾ ਪੁਜਾਰੀ ਹੈ ਅਤੇ ਉਹ ਗਵਾਂਢੀਆਂ ਨਾਲ ਵੀ ਸ਼ਾਂਤੀ ਬਣਾ ਕੇ ਰੱਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਉਨ੍ਹਾਂ ਦੇ ਦਰਵਾਜ਼ੇ ਭਾਰਤ ਲਈ ਖੁਲ੍ਹੇ ਹਨ। ਉਹ ਇੱਕ ਕਦਮ ਪੁੱਟਣ ਅਸੀਂ ਦੋ ਕਦਮ ਪੁੱਟਾਂਗੇ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਦੀ ਕਮਿਊਨਿਟੀ ਦੀ ਹਰ ਮੁਸ਼ਕਲ ਹੱਲ ਕਰਨ ਲਈ ਤਤਪਰ ਹਨ। ਜਿੱਥੇ ਉਨ੍ਹਾਂ ਪਾਕਿਸਤਾਨ ਅਵਾਮ ਨੂੰ ਆਪਣੀ ਧਰਤੀ ਤੇ ਨਿਵੇਸ਼ ਦਾ ਸੱਦਾ ਦਿੱਤਾ, ਉੱਥੇ ਉਨ੍ਹਾਂ ਅਮਰੀਕਾ ਨਾਲ ਬਿਹਤਰ ਸਬੰਧਾਂ ਅਤੇ ਮੇਲ ਮਿਲਾਪ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਪਾਕਿਸਤਾਨ ਨਵੇਂ ਦੌਰ ਵਿੱਚ ਕਦਮ ਰੱਖ ਚੁੱਕਿਆ ਹੈ। ਜਿਸ ਕਰਕੇ ਸ਼ਾਂਤੀ ਦਾ ਮਹੌਲ ਉਜਾਗਰ ਹੋ ਰਿਹਾ ਹੈ, ਸੋ ਸਾਨੂੰ ਮਿਲ ਜੁਲ ਕੇ ਏਕਤਾ ਦਾ ਭਾਗੀਦਾਰ ਬਣਨਾ ਚਾਹੀਦਾ ਹੈ।

image1 (1)

ਸਿੱਖਸ ਆਫ ਅਮਰੀਕਾ ਵਲੋਂ ਪਾਕਿਸਤਾਨ ਅੰਬੈਸਡਰ ਅਸੱਦ ਮਜ਼ੀਦ ਖਾਨ ਨੂੰ ਸਿਰੋਪਾਓ ਤੇ ਤਲਵਾਰ ਭੇਂਟ ਕੀਤੀ ਗਈ। ਜਿੱਥੇ ਇਹ ਚਿੰਨ ਉਨ੍ਹਾਂ ਦੇ ਮਾਣ-ਸਤਿਕਾਰ ਲਈ ਸੌਂਪੇ ਗਏ। ਉੱਥੇ ਤਲਵਾਰ ਸ਼ਾਂਤੀ ਤੇ ਰੱਖਿਆ ਵਜੋਂ ਦਿੱਤੀ ਗਈ ਹੈ। ਇਸ ਮੌਕੇ ਹਿੰਦੂ ਕਮਿਊਨਿਟੀ ਪਾਕਿਸਤਾਨ ਦੇ ਰਾਜ ਰਠੌਰ, ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਗਿੱਲ, ਬਲਜਿੰਦਰ ਸਿੰਘ ਸ਼ੰਮੀ, ਸਿੱਖ ਐਸੋਸੀਏਸ਼ਨ ਗੁਰੂਘਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ, ਉਨ੍ਹਾਂ ਦੀ ਸਮੁੱਚੀ ਟੀਮ ਜਿਸ ਵਿੱਚ ਮਨਜੀਤ ਸਿੰਘ ਕੈਰੋਂ, ਬਲਦੇਵ ਸਿੰਘ, ਸਰਵਣ ਸਿੰਘ, ਦਲਵੀਰ ਸਿੰਘ ਟਰੱਸਟੀ, ਰਾਜ ਸੈਣੀ ਉੱਘੇ ਬਿਜ਼ਨਸਮੈਨ, ਸ਼ਾਲੀਨੀ ਬਿਊਟੀ ਪੇਜੈਂਟ, ਪ੍ਰੈੱਸ ਤੋਂ ਅਨਵਰ ਇਕਬਾਲ, ਓਮਾਰ ਨੈਕਟ ਟੀ. ਵੀ., ਕਾਰੀ ਸੱਯਦ, ਸਾਦਕ ਅਲੀ, ਨੂਰ ਮੁਹੰਮਦ, ਅਲੀ ਹਸ਼ੀਮ ਅਤੇ ਅਹਿਮਦ ਰਾਣਾ, ਸਥਾਨਕ ਮਸਜਿਦ ਦੇ ਪ੍ਰਧਾਨ ਮਿਸਟਰ ਰਾਂਝਾ ਆਦਿ ਸ਼ਾਮਲ ਹੋਏ।ਜਿਨ੍ਹਾਂ ਇਸ ਸਮਾਗਮ ਦਾ ਸ਼ਿੰਗਾਰ ਦੂਣ ਸਵਾਇਆ ਕਰ ਦਿੱਤਾ। ਸਟੇਜ ਦੀ ਸੇਵਾ ਆਬਿਦਾ ਤਰਾਰ ਵਲੋਂ ਬਹੁਤ ਹੀ ਸੋਹਣੇ ਅਤੇ ਸੁਚੱਜੇ ਢੰਗ ਨਾਲ ਕੀਤੀ ਜੋ ਕਾਬਲੇ ਤਾਰੀਫ ਸੀ।