• ਨਾਨਕ ਨਾਮ ਲੇਵਾ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ

image1

ਨਿਊਯਾਰਕ,27 ਜਨਵਰੀ  – ਪਿਛਲੇ ਦਿਨੀਂ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਤੇ ਟਰੰਪ ਡਾਇਵਰਸਿਟੀ ਟੀਮ ਦੇ ਮੈਂਬਰ ਸਾਜਿਦ ਤਰਾਰ ਦੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕਰਤਾਰ ਕੋਰੀਡੋਰ, ਪਹੁੰਚ ਵੀਜ਼ਾ ਤੇ ਹੋਰ ਸਿੱਖਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਹੋਈ ਸੀ। ਨਤੀਜ਼ਨ ਉਸ ਮੀਟਿੰਗ ਨੂੰ ਬੂਰ ਪੈਂਦਿਆਂ ਪਾਕਿਸਤਾਨ ਪ੍ਰਧਾਨ  ਮੰਤਰੀ ਇਮਰਾਨ ਖਾਨ ਨੇ ਅੱਜ ਅੱਧੀ ਰਾਤ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪਹੁੰਚ ਵੀਜ਼ਾ  ਇੱਕ ਸੌ ਬਵੰਜਾ ਮੁਲਕਾਂ ਲਈ ਰਾਹ ਖੋਲ੍ਹ ਦਿੱਤਾ ਹੈ। ਜਿੱਥੇ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਇਸ ਪਹੁੰਚ ਵੀਜ਼ਾ ਨਾਲ ਸੰਗਤਾਂ ਆਪਣੇ ਵਿਛੜੇ ਗੁਰੂਘਰਾਂ ਦੇ ਦਰਸ਼ਨ ਕਰ ਸਕਣਗੇ।
ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਟੈਲੀਪੋਨ ਤੇ ਸੰਪਰਕ ਰਾਹੀਂ ਦੱਸਿਆ ਕਿ ਇਮਰਾਨ ਖਾਨ ਪ੍ਰਧਾਨ ਮੰਤਰੀ ਜੋ ਕਹਿੰਦੇ ਹਨ ਉਹ ਕਰਕੇ ਦੱਸਦੇ ਹਨ। ਉਨ੍ਹਾਂ ਵਲੋਂ ਪਹੁੰਚ ਵੀਜ਼ੇ ਨੂੰ ਤੁਰੰਤ ਲਾਗੂ ਕਰਕੇ ਪਾਕਿਸਤਾਨ ਗੁਰੂਘਰਾਂ ਦੀਆਂ ਸੰਗਤਾਂ ਦਾ ਮਾਣ ਵਧਾਇਆ ਹੈ। ਇਸ ਮੌਕੇ ਸਾਜਿਦ ਤਰਾਰ ਹੁਰਾਂ ਵੀ ਦੱਸਿਆ ਕਿ ਨਨਕਾਣਾ ਸਾਹਿਬ ਯੂਨੀਵਰਸਿਟੀ ਅਤੇ ਸਰਦਾਰ ਹਰੀ ਸਿੰਘ ਨਲੂਏ ਦੇ ਕਿਲ੍ਹੇ ਵਿੱਚ ਲਾਇਬ੍ਰੇਰੀ ਦਾ ਨਿਰਮਾਣ ਵੀ 550ਵੇਂ ਜਨਮ ਦਿਹਾੜੇ ਬਾਬਾ ਗੁਰੂ ਨਾਨਕ ਮਨਾਉਣ ਤੋਂ ਪਹਿਲਾਂ ਸੰਗਤਾਂ ਦੇ ਹਵਾਲੇ ਕਰਨਾ ਹੈ।
ਇੱਥੇ ਇੱਕ ਗੱਲ ਦੱਸਣੀ ਜਰੂਰੀ ਹੈ ਕਿ ਪਾਕਿਸਤਾਨ ਗੁਰੂਘਰਾਂ ਦੀ ਸਕਿਓਰਿਟੀ ਵੀ ਪਾਕਿਸਤਾਨ ਸਰਕਾਰ ਕਰ ਰਹੀ ਹੈ। ਇਸ ਲਈ ਹਰ ਯਾਤਰੀ ਨੂੰ ਆਪਣੀ ਪਹਿਚਾਣ ਕਾਰਡ ਜਾਂ ਪਾਸਪੋਰਟ ਦੇ ਕੇ ਦਰਸ਼ਨਾਂ ਤੋਂ ਪਹਿਲਾਂ ਰਜ਼ਿਸਟਰਡ ਹੋਣਾ ਲਾਜ਼ਮੀ ਹੈ। ਸੋ ਇਸ ਨੂੰ ਗਲਤ ਤਰੀਕੇ ਨਾਲ ਨਾ ਲਿਆ ਜਾਵੇ। ਕਿਉਂਕਿ ਇਹ ਸਾਡੀ ਹਿਫਾਜ਼ਤ ਦਾ ਮਾਮਲਾ ਹੈ। ਭਾਰਤ ਤੋਂ ਬਾਹਰ ਸਿੱਖ ਜਿਨ੍ਹਾਂ ਕੋਲ ਬਾਹਰਲੀ ਨਾਗਰਿਕਤਾ ਹੈ, ਉਹ ਵੀ ਇਸ ਵੀਜ਼ੇ ਦਾ ਲਾਹਾ ਲੈ ਸਕਦੇ ਹਨ।
ਸਮੁੱਚੇ ਤੌਰ ਤੇ ਜਸਦੀਪ ਸਿੰਘ ਜੱਸੀ ਤੇ ਸਾਜਿਦ ਤਰਾਰ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ। ਆਸ ਹੈ ਕਿ ਸਿੱਖਸ ਆਫ ਅਮਰੀਕਾ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਹੋਰ ਪੈਕਜ਼ ਇਮਰਾਨ ਖਾਨ ਕੋਲੋਂ ਪ੍ਰਵਾਨ ਹੋਣ ਦੀ ਵੀ ਆਸ ਹੈ।