('ਸੀਰ ਸੁਸਾਇਟੀ' ਵੱਲੋਂ ਸਿਹਤ ਤੇ ਵਾਤਾਵਰਣ ਜਾਗਰੂਕਤਾ ਸਬੰਧੀ ਕਰਵਾਏ ਸੈਮੀਨਾਰ ਦਾ ਦ੍ਰਿਸ਼)
(‘ਸੀਰ ਸੁਸਾਇਟੀ’ ਵੱਲੋਂ ਸਿਹਤ ਤੇ ਵਾਤਾਵਰਣ ਜਾਗਰੂਕਤਾ ਸਬੰਧੀ ਕਰਵਾਏ ਸੈਮੀਨਾਰ ਦਾ ਦ੍ਰਿਸ਼)

ਫਰੀਦਕੋਟ 30 ਜਨਵਰੀ — ਪਿਛਲੇ ਪੰਦਰਾਂ ਸਾਲਾਂ ਤੋਂ ਵਾਤਾਵਰਣ ਲਈ ਕੰਮ ਕਰ ਰਹੀ ਸੁਸਾਇਟੀ ਫ਼ਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (‘ਸੀਰ’ ਸੁਸਾਇਟੀ) ਵੱਲੋ ਵਾਤਾਵਰਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸ਼ੋਰ ਪ੍ਰਦੂਸਣ, ਪਲਾਸਟਿਕ, ਸਫਾਈ ਪਾਣੀ ਤੇ ਵਾਤਾਵਰਣ ਲਈ ਪੌਦੇ ਲਗਾਉਣ ਸਬੰਧੀ ‘ਕੋਸਿਸ਼’ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਇੱਕਠੇ ਹੋਏ ਮੁਹੱਲਾ ਨਿਵਾਸੀਆਂ ਨੂੰ ਸੰਬੋਧਨ ਕਰਦਿਆ ਸੀਰ ਮੈਂਬਰ ਲੈਕਚਰਾਰ ਕਰਮਜੀਤ ਸਿੰਘ ਸਰਾਂ ਨੇ ਕਿਹਾ ਕਿ ਅਸੀਂ ਬਿਨਾਂ ਵਜਹਾ ਹੀ ਸਕੂਟਰ ਮੋਟਰਸਾਇਕਲ ਕਾਰਾਂ ਦੇ ਹਾਰਨ ਵਜਾ ਕੇ ਟੀਵੀ ਉੱਚੀ ਅਵਾਜ ਵਿੱਚ ਲਗਾ ਕੇ ਸ਼ੋਰ ਪ੍ਰਦੂਸਣ ਪੈਦਾ ਕਰਕੇ ਲੋਕਾਂ ਲਈ ਮੁਸੀਬਤਾਂ ਪੈਦਾ ਕਰ ਰਹੇ ਹਾਂ। ਆਪਣੀ ਖੁਸ਼ੀ ਮੌਕੇ ਉੱਚੀ ਅਵਾਜ ਵਿੱਚ ਡੀਜੇ ਲਗਾਕੇ ਸ਼ੋਰ ਪ੍ਰਦੂਸ਼ਣ ਪੈਦਾ ਕਰ ਰਹੇ ਹਾਂ । ਉਹਨਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਬਿਨਾਂ ਲੋੜ ਤੋ ਹਾਰਨ ਨਾ ਵਜਾਉ, ਖੁਸ਼ੀ ਮੌਕੇ ਉੱਚੀ ਅਵਾਜ ਵਿੱਚ ਡੀਜੇ ਨਾ ਲਗਾਉ ਅਜਿਹਾ ਕਰਕੇ ਤੁਸੀ ਬੱਚਿਆਂ ਪੰਛੀਆਂ ਤੇ ਬਜਰੁਗਾਂ ਲਈ ਮੁਸੀਬਤ ਖੜੀ ਕਰ ਰਹੇ ਹੋ। ਉਹਨਾਂ ਪਾਣੀ ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ। ਇਸ ਦੀ ਵਰਤੋਂ ਸੰਜਮ ਨਾਲ ਕਰੋ । ਪਾਣੀ ਨੂੰ ਫਾਲਤੂ ਨਾ ਵਹਾਉ । ਬਰਤਨ ਸਾਫ ਕਰਦੇ ਸਮੇਂ ਨਹਾਉਂਦੇ ਸਮੇਂ, ਵਹੀਕਲ ਤੇ ਕਪੱੜੇ ਧੋਂਦੇ ਸਮੇਂ ਫਰਸ਼ਾਂ ਤੇ ਪੋਚੇ ਲਗਾਂਉਦੇ ਸਮੇਂ ਪਾਣੀ ਹਮੇਸ਼ਾ ਸੰਜਮ ਨਾਲ ਵਰਤੋਂ । ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ । ਉਹਨਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਸਰੀਰ ਪ੍ਰਤੀ ਜਾਗਰੂਕ ਹੋਣ । ਸਿਹਤਮੰਦ ਰਹਿਣ ਲਈ ਉਹਨਾਂ ਕਿਹਾ ਕਿ ਖੁਦ ਉਪਰਾਲੇ ਕਰੋ ਜਹਿਰ ਮੁਕਤ ਉਗਾਓ ਜਹਿਰ ਮੁਕਤ ਖਾਓੁ । ਉਹਨਾਂ ਕਿਹਾ ਬਿਮਾਰੀ ਕਾਰਣ ਇਲਾਜ ਤੇ ਪੈਸੇ ਖਰਚ ਹੋਣ ਕਾਰਣ ਭਾਰਤ ਵਿੱਚ ਹਰ ਸਾਲ ਸਾਡੇ ਪੰਜ ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਂਦੇ ਹਨ । ਉਹਨਾਂ ਕਿਹਾ ਘਰਾਂ ਵਿੱਚ ਪੌਦੇ ਲਗਾਕੇ ਵਾਤਾਵਰਣ ਸਾਫ ਸੁਥਰਾ ਰੱਖੋ । ਆਪਣੇ ਖਾਣ ਲਈ ਘਰਾਂ ਵਿੱਚ ਘਰੇਲੂ ਬਗੀਚੀ ਨੂੰ ਤਰਜੀਹ ਦਿਉ । ਕਣਕ ਦਾ ਜੂਸ ਤਿਆਰ ਕਰਨ ਲਈ ਘਰੇ ਕਣਕ ਬੀਜੋ ਤੇ ਵ੍ਹੀਟ ਗਰਾਸ ਜੂਸ ਦੀ ਵਰਤੋਂ ਕਰਕੇ ਤੰਦਰੁਸਤ ਰਹੋ । ਉਹਨਾਂ ਕਿਹਾ ਕਿ ਅਗਰ ਕਿਸੇ ਨੂੰ ਵ੍ਹੀਟ ਗਰਾਸ ਜੂਸ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਸੀਰ ਸੁਸਾਇਟੀ ਦੇ ਮੈਂਬਰ ਘਰ ਆਕੇ ਵ੍ਹੀਟ ਗਰਾਸ ਕਣਕ ਬੀਜ ਕੇ ਜਾਣਗੇ ਤਾਂ ਜੋ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ । ਉਹਨਾਂ ਕਿਹਾ ਕਿ ਘਰਾਂ ਵਿਚ ਸਮਾਗਮ ਮੌਕੇ ਥਰਮੋਕੋਲ ਤੇ ਪਲਾਸਟਿਕ ਦੇ ਬਰਤਨ ਨਾ ਵਰਤੋ । ਇਹ ਬਿਮਾਰੀਆ ਨੂੰ ਸੱਦਾ ਦਿੰਦੇ ਹਨ ।

ਉਹਨਾਂ ਕਿਹਾ ਕਿ ਸਾਡੀ ਅਣਗਹਿਲੀ ਕਾਰਣ ਅਸੀਂ ਸਮਾਜ ਤੇ ਪ੍ਰਵਾਰ ਨੂੰ ਬਿਮਾਰੀਆ ਵੱਲ ਧੱਕ ਰਹੇ ਹਾਂ । ਉਹਨਾਂ ਕਿ ਅਸੀਂ ਪਾਣੀ ਦੀ ਇੱਕ ਵੀ ਬੂੰਦ ਬਣਾ ਨਹੀਂ ਸਕਦੇ । ਤਾਂ ਅਸੀਂ ਬਰਬਾਦ ਵੀ ਕਿਊ ਕਰੀਏ । ਪਾਣੀ ਦੀ ਟੂਟੀ ਕਦੇ ਖੁੱਲੀ ਨਾ ਛੱਡੋ, ਆਪਣੇ ਘਰ ਦੀ ਸਫਾਈ ਰੱਖੋ, ਆਲੇ ਦੁਆਲੇ ਗਲੀਆਂ ਵਿੱਚ ਕੂੜਾ ਨਾ ਸੁੱਟੋ, ਵੱਧ ਤੋਂ ਵੱਧ ਪੌਦੇ ਲਗਾਉ। ਘਰਾਂ ਵਿੱਚ ਜਹਿਰ ਮੁਕਤ ਸਬਜੀਆਂ ਉਗਾਉ ਤੇ ਖਾਓੁ । ਉਹਨਾਂ ਕਿਹਾ ਕਿ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਅਮਲ ਵਿੱਚ ਲਿਆ ਕੇ ਅਸੀਂ ਤੰਦਰੁਸਤ ਸਮਾਜ ਸਿਰਜ ਸਕਦੇ ਹਾਂ । ਉਹਨਾਂ ਕਿਹਾ ਕਿ ਆਉ ਘਰ ਗਲੀ ਤੇ ਮਹੁੱਲੇ ਤੋਂ ਸ਼ੁਰੂ ਕਰਕੇ ਅਸੀ ਸ਼ਹਿਰ ਤੇ ਦੇਸ਼ ਨੂੰ ਸਾਫ ਸੁਥਰਾ ਤੇ ਸਵੱਸ਼ ਰੱਖ ਸਕਦੇ ਹਾਂ । ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਸੀਰ ਦੀ ਇਸ ਕੋਸ਼ਿਸ ਦੀ ਭਰਪੂਰ ਪ੍ਰਸੰਸ਼ਾ ਕੀਤੀ ਅਤੇ ਪ੍ਰਣ ਕੀਤਾ ਕਿ ਉਹ ਤੰਦਰੁਸਤ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣਗੇ । ਇਹ ਪ੍ਰੋਗਰਾਮ ਭਾਈ ਘਨੱਈਆ ਯੂਥ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਮੌਕੇ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਨੇ ਸੀਰ ਮੈਂਬਰਾਂ ਤੇ ਮੁਹੱਲਾ ਨਿਵਾਸੀਆ ਦਾ ਧੰਨਵਾਦ ਕੀਤਾ । ਇਸ ਮੌਕੇ ਕੇਵਲ ਕ੍ਰਿਸ਼ਨ ਕਟਾਰੀਆ ਪ੍ਰਧਾਨ ਸੀਰ ਸੁਸਾਇਟੀ, ਜਸਵਿੰਦਰ ਸਿੰਘ ਬਾਠ, ਹੈਪੀ ਸਿੰਘ, ਸੁਖਵਿੰਦਰ ਸਿੰਘ ਜਸਪ੍ਰੀਤ ਸਿੰਘ ਆਦਿ ਮਹੁੱਲਾ ਨਿਵਾਸੀ ਤੇ ਸੀਰ ਮੈਂਬਰ ਹਾਜਿਰ ਸਨ ।