DSC_7379

ਭਾਰਤ ਸਰਕਾਰ ਵੱਲੋਂ 25 ਜਨਵਰੀ ਨੂੰ ਹਰ ਸਾਲ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਾਂਝੇ ਰੂਪ ਵਿਚ ਸਾਇੰਸ ਆਡੀਟੋਰੀਅਮ ਵਿਖੇ ਮਨਾਇਆ ਗਿਆ। ਇਸ ਦੇ ਮੁੱਖ ਮਹਿਮਾਨ ਸ੍ਰੀ ਕੁਮਾਰ ਅਮਿਤ ਆਈ.ਏ.ਐਸ. ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਸਨ। ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਸਰਕਾਰੀ ਮੁਹਿੰਦਰਾ ਕਾਲਜ, ਖਾਲਸਾ ਕਾਲਜ, ਬਿਕਰਮ ਕਾਲਜ, ਮੋਦੀ ਕਾਲਜ ਅਤੇ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ ਵੱਲੋਂ ਰੰਗੋਲੀ, ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਨੋਜਵਾਨ ਅਤੇ ਵਿਦਿਆਰਥੀ ਵਰਗ ਸਾਡੇ ਦੇਸ਼ ਦੀ ਆਰਥਿਕ, ਸਮਾਜਿਕ ਤੇ ਰਾਜਨੀਤਕ ਤਰੱਕੀ ਵਿਚ ਆਪਣੇ ਵੋਟ ਅਧਿਕਾਰ ਰਾਹੀਂ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ ਪ੍ਰੋਫ਼ੈਸਰ ਡਾ. ਬੀ.ਐਸ. ਘੁੰਮਣ ਵੱਲੋਂ ਪ੍ਰਧਾਨਗੀ ਭਾਸ਼ਣ ਦੌਰਾਨ ਰਾਸ਼ਟਰੀ ਵੋਟਰ ਦਿਵਸ ਦੀ ਮਹੱਤਤਾ, ਅਜ਼ਾਦੀ ਉਪਰੰਤ ਭਾਰਤੀ ਸਮਾਜ ਵਿਚ ਲੋਕਤੰਤਰ ਦੀ ਅਹਿਮੀਅਤ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ।ਡਾ. ਬੀ.ਐਸ. ਘੁੰਮਣ ਅਤੇ ਸ੍ਰੀ ਕੁਮਾਰ ਅਮਿਤ ਵੱਲੋਂ ਜ਼ਿਲ੍ਹਾ ਸੰਪਰਕ ਕੇਂਦਰ ਦੀ ਹੈਲਪ ਲਾਇਨ 1950 ਅਤੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵਿਚ ਵੋਟਰ ਜਾਗਰੂਕਤਾ ਫਾਰਮ ਦਾ ਅਗਾਜ਼ ਕੀਤਾ ਗਿਆ। ਸਮਾਮਗ ਦੌਰਾਨ ਸਮੂਹ ਅਹੁਦੇਦਾਰਾ ਅਤੇ ਵਿਦਿਆਰਥੀਆਂ ਨੇ ਸੌਹ ਚੁੱਕ ਕੇ ਵੋਟ ਪਾਉਣ ਦਾ ਪ੍ਰਣ ਕੀਤਾ। ਇਸ ਦੇ ਨਾਲ ਹੀ ਦੋਵੇਂ ਮਹਿਮਾਨਾ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।ਮੁਕਾਬਲਿਆਂ ਦੌਰਾਨ ਭਾਸ਼ਣ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਬਖ਼ਸ਼ਦੀਪ ਸਿੰਘ ਦੂਜਾ ਤਬੱਸ਼ਮ ਅਤੇ ਤੀਜਾ ਅਧਿਰਾਜ ਨੇ ਪ੍ਰਾਪਤ ਕੀਤਾ। ਰੰਗੋਲੀ ਵਿਚ ਖ਼ਾਲਸਾ, ਪਟਿਆਲਾ, ਫਿਜੀਕਲ ਕਾਲਜ, ਮੋਦੀ ਕਾਲਜ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤੇ। ਪੋਸਟਰ ਮੁਕਾਬਲੇ ਵਿਚ ਗੁਰ ਫਤਿਹ ਸਿੰਘ, ਖਵਾਇਸ਼ ਚੋਪੜਾ ਅਤੇ ਦੀਕਸ਼ਾ ਗਰਗ ਨੇ ਕਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤੇ। ਸਲੋਗਨ ਮੁਕਾਬਲੇ ਵਿਚ ਅਰਸ਼ਦੀਪ ਕੌਰ, ਪਹਿਲਾ, ਸ਼ਿਵਮ ਦੂਜਾ ਅਤੇ ਰਾਜਪਾਲ ਨੇ ਤੀਜਾ ਸਥਾਨ ਪ੍ਰਾਪਤ ਕੀਤੇ ਸਨ। ਸਰਕਾਰੀ ਪੋਲੀਟੇਕਨਿਕ ਕਾਲਜ ਲੜਕੀਆਂ ਦੀ ਟੀਮ ਵੱਲੋਂ ਸਵੀਪ ਨਾਲ ਸਬੰਧਤ ਜਾਗੋ ਕੱਢੀ ਗਈ।ਸ੍ਰੀ ਅੰਕਰ ਮਹਿਦਰ ਨੂੰ ਸਰਵੋਤਮ ਈ.ਆਰ.ੳ. ਪ੍ਰੋਫ਼ੈਸਰ ਬਰਜਿੰਦਰ ਸਿੰਘ ਟੋਹੜਾ ਅਤੇ ਇਜੰਨੀਅਰ ਨਰਿੰਦਰ ਸਿੰਘ ਢੀਂਡਸਾ ਨੂੰ ਸਰਵੋਤਮ ਨੋਡਲ ਅਫ਼ਸਰ ਅਤੇ ਰਾਹੁਲ ਸ਼ਰਮਾ, ਸਰਵੋਤਮ ਬੀ.ਐਲ.ੳ ਆਦਿ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਆਏ ਮਹਿਮਾਨਾ ਦਾ ਸਵਾਗਤ ਪ੍ਰੋਫ਼ੈਸਰ ਮਨਜੀਤ ਸਿਸੰਘ ਨਿੱਜਰ, ਰਜਿਸਟਰਾਰ ਪੰਜਾਬੀ ਯੂਨੀਵਰਸਿਟੀ, ਵਲੋਂ ਕੀਤਾ ਗਿਆ। ਗੁਰਸਿਮੰਦਰ ਸਿੰਘ (ਮਿੰਟੂ ਬਰਾੜ) ਹਰਮਨ ਰੇਡੀਉ ਆਸਟਰੇਲੀਆ ਨੇ ਐਨ.ਆਰ.ਆਈ ਵੋਟਰਾਂ ਨੂੰ ਭਾਰਤੀ ਵੋਟ ਦੀ ਮਹੱਤਤਾ ਅਤੇ ਭਾਰਤੀ ਲੋਕਤੰਤਰ ਦਾ ਹਿੱਸਾ ਬਨਣ ਲਈ ਪ੍ਰੋਰਿਤ ਕੀਤਾ। ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਪ੍ਰੋਫੈਸਰ ਗੁਰਬਖ਼ਬੀਸ਼ ਸਿੰਘ ਅੰਟਾਲ ਵੱਲੋਂ ਪਟਿਆਲਾ ਜ਼ਿਲ੍ਹੇ ਸਵੀਪ ਵੱਲੋਂ ਕੀਤੀਆਂ ਪ੍ਰਾਪਤੀਆ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਉਨ੍ਹਾਂ ਅਨੁਸਾਰ ਇਸ 22423 ਵੋਟਰ ਨਵੇਂ ਦਰਜ ਕੀਤੇ ਗਏ। ਮੁਕਾਬਲਿਆਂ ਦੇ ਨਤੀਜੇ ਪ੍ਰੋਫ਼ੈਸਰ ਕਿਰਪਾਲ ਕਜ਼ਾਕ, ਡਾ. ਜਸਪਾਲ ਕੌਰ ਦਿਉਲ ਅਤੇ ਡਾ. ਅੰਬਾਲਿਕਾ ਸੂਦ ਵੱਲੋਂ ਤਿਆਰ ਕੀਤੇ ਗਏ। ਇਸ ਪ੍ਰੋਗਰਾਮ ਦੀ ਰੂਪ ਰੇਖਾ ਸ੍ਰੀ ਰਾਹੁਲ ਸਿੰਧੂ ਆਈ.ਏ.ਐਸ. ਇੰਚਾਰਜ ਸਵੀਪ ਕਮ ਸਹਾਇਕ ਕਮਿਸ਼ਨਰ ਪਟਿਆਲਾ ਦੀ ਅਗਵਾਈ ਅਧੀਨ ਪੰਜਾਬੀ ਪਟਿਆਲਾ ਯੂਨਿਟ ਦੇ ਨੋਡਲ ਅਫ਼ਸਰ ਡਾ. ਮੁਹੰਮਦ ਇਦਰੀਸ, ਮੁਖੀ, ਇਤਿਹਾਸ ਵਿਭਾਗ ਵਲੋਂ ਕੀਤਾ ਗਿਆ ਅਤੇ ਮੰਚ ਦਾ ਸੰਚਾਂਲਨ ਵੀ ਕੀਤਾ ਗਿਆਂ। ਆਏ ਪਹਿਮਾਨਾ ਦਾ ਧੰਨਵਾਦ ਡਾ. ਤਾਰਾ ਸਿੰਘ, ਡੀਨ ਵਿਦਿਆਰਥੀ ਭਲਾਈ ਵੱਲੋਂ ਕੀਤਾ ਗਿਆ। ਇਸ ਸਮਾਗਮ ਦੌਰਾਨ ਚੋਣ ਤਹਿਸੀਲਦਾਰ ਰਾਮ ਜੀ ਲਾਲ ਡੀ.ਡੀ.ਪੀ.ਉ ਪਟਿਆਲਾ ਸੁਰਿੰਦਰ ਸਿੰਘ ਢਿਲੋਂ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ।