1 week ago
ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ
1 week ago
ePaper February 2019
2 weeks ago
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ
2 weeks ago
ੳ ਅ || ਜ਼ੁਬਾਨ ਜ਼ਰੀਆ ਹੈ….
2 weeks ago
ਬਲਜਿੰਦਰ ਸਿੰਘ ਬਾਸੀ ਹੋੲੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
3 weeks ago
ਲੁਧਿਆਣਾ ਲੋਕ ਸਭਾ ਸੀਟ ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ
3 weeks ago
ਸਿੱਖਿਆ ਵਿਭਾਗ ਪੰਜਾਬ ਸਾਇੰਸ ਅਤੇ ਗਣਿਤ ਅੰਗਰੇਜੀ ਵਿੱਚ ਪੜ੍ਹਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ: ਡਾ ਤੇਜਵੰਤ ਮਾਨ
3 weeks ago
ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਨੌਜਵਾਨ ਪਾਰਸ਼ੂ ਕੈਂਥ ਦੀ ‘ਗੋਟ ਆਈਲੈਂਡ’ ਵਿਖੇ ਡੁੱਬਣ ਨਾਲ ਮੌਤ
3 weeks ago
ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫੌਜਾ ਸਿੰਘ ਅਤੇ ਨੈਂਣਦੀਪ ਚੰਨ ਦਾ ਫਰਿਜ਼ਨੋ ਦੇ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਵਿਸ਼ੇਸ਼ ਸਨਮਾਨ ਕੀਤਾ 
3 weeks ago
ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ 

IMG_7841

ਨਿਊਯਾਰਕ, 5 ਫਰਵਰੀ ( ਰਾਜ ਗੋਗਨਾ )—ਲੁਧਿਆਣਾ ਲੋਕ ਸਭਾ ਸੀਟ ਲਈ ਕਾਂਗਰਸ ਦੀ ਟਿਕਟ ਵਾਸਤੇ ਲਈ ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫਤਰ ਵਿਚ ਪੰਜਾਬ ਕਾਂਗਰਸ ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਨੂੰ ਅਰਜੀ ਸੌਂਪ ਕੇ ਇਸ ਸੀਟ ਉਪਰ ਆਪਣਾ ਦਾਅਵਾ ਠੋਕ ਦਿੱਤਾ ਹੈ।
ਇਸ ਦੌਰਾਨ ਦੀਵਾਨ ਨਾਲ ਪਲਵਿੰਦਰ ਸਿੰਘ ਤੱਗੜ, ਸਤਵਿੰਦਰ ਸਿੰਘ ਜਵਦੀ, ਇੰਦਰਜੀਤ ਕਪੂਰ, ਸੁਨੀਲ ਦੱਤ, ਤਰਲੋਚਨ ਸਫ਼ਰੀ, ਨਵਨੀਸ਼ ਮਲਹੋਤਰਾ (ਸਾਰੇ ਸਕੱਤਰ ਪ੍ਰਦੇਸ਼ ਕਾਂਗਰਸ ਕਮੇਟੀ) ਡਾ ਓਂਕਾਰ ਚੰਦ ਸ਼ਰਮਾ, ਮੀਤ ਪ੍ਰਧਾਨ ਲੁਧਿਆਣਾ ਕਾਂਗਰਸ, ਅਵਤਾਰ ਸਿੰਘ, ਅਨਿਲ ਕੁਮਾਰ ਪੱਪੀ, ਬਹਾਦਰ ਸਿੰਘ, ਨਰੇਸ਼ ਕੁਮਾਰ, ਹਰਭਗਤ ਸਿੰਘ ਗਰੇਵਾਲ, ਰਜਨੀਸ਼ ਚੋਪੜਾ, ਬਲਜੀਤ ਅਹੂਜਾ (ਸਾਰੇ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ) ਰੋਹਿਤ ਪਾਹਵਾ ਚੇਅਰਮੈਨ ਯੂਥ ਵੈੱਲਫੇਅਰ ਸੈੱਲ, ਮਨੀ ਖੀਵਾ, ਅਜਾਦ ਸ਼ਰਮਾ ਵੀ ਮੌਜ਼ੂਦ ਰਹੇ।
ਜ਼ਿਕਰਯੋਗ ਹੈ ਕਿ ਦੀਵਾਨ ਪਾਰਟੀ ਵਿਚ ਕਈ ਅਹੁਦਿਆਂ ਤੇ ਰਹਿ ਕੇ ਸੇਵਾ ਨਿਭਾ ਚੁੱਕੇ ਹਨ ਜਿਹੜੇ ਮਹਾਰਾਸ਼ਟਰ ਵਿੱਚ ਜ਼ਿਲ੍ਹਾ ਵਰਧਾ ਵਿੱਚ ਕਾਂਗਰਸ ਸੰਗਠਨ ਚੋਣਾਂ ਲਈ ਜ਼ਿਲਾ ਰਿਟਰਨਿੰਗ ਅਫਸਰ, ਪੀਪੀਸੀਸੀ ਮੈਂਬਰ,ਲੁਧਿਆਣਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ, ਯੂਥ ਕਾਂਗਰਸ ਦੇ ਪ੍ਰਧਾਨ, ਪੰਜਾਬ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ, ਸ਼ਹਿਰੀ ਵਿਕਾਸ ਸੈੱਲ ਯੂਥ ਕਾਂਗਰਸ ਦੇ ਚੇਅਰਮੈਨ, ਪੰਜਾਬ ਵਿਚ ਕਾਂਗਰਸ ਸਕੱਤਰ, ਸਟੇਟ ਇਨਵਾਇਰਮੈਂਟ ਕੌਂਸਲ ਦੇ ਮੈਂਬਰ, ਜ਼ਿਲ੍ਹਾ ਪੀਸ ਕਮੇਟੀ ਦੇ ਮੈਂਬਰ, ਜ਼ਿਲ੍ਹਾ ਟੈਲੀਫ਼ੋਨ ਐਡਵਾਈਜ਼ਰੀ ਕਮੇਟੀ, ਜ਼ਿਲ੍ਹਾ ਸੇਲਟੈਕਸ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਵੀ ਰਹੇ ਹਨ।