IMG-20190206-WA0005

ਰਾਸ਼ਟਰੀ ਕਬੱਡੀ ਫੈਡਰੇਸ਼ਨ ਅਾਸਟਰੇਲੀਅਾ ਦੀ ਸਾਲਾਨਾ ਬੈਠਕ ਪਿਛਲੇ ਦਿਨ ਮੈਲਬੋਰਨ ਵਿਖੇ ਅਾਯੋਜਤ ਕੀਤੀ ਗੲੀ ਜਿਸ ਵਿੱਚ ਸਰਬਸੰਮਤੀ ਨਾਲ ਪਿਛਲੇ ਸਾਲ ਦੇ ਪ੍ਰਧਾਨ ਬਲਜਿੰਦਰ ਸਿੰਘ ਬਾਸੀ ਨੂੰ ਮੁੜ ਸਰਬਸੰਮਤੀ ਨਾਲ ਫੈਡਰੇਸ਼ਨ ਦੀ ਵਾਗਡੋਰ ਸੰਭਾਲੀ ਗੲੀ। ਕਮੇਟੀ ਵਿੱਚ ੳੁਹਨਾ ਤੋ ੲਿਲਾਵਾ ਸੁਖਜੀਤ ਸਿੰਘ ਜੋਹਲ ਨੂੰ ੳੁਪ ਪ੍‍ਧਾਨ,ਅਮਿਤ ਖੁਲੱਰ ਨੂੰ ਸਕੱਤਰ,ਸੁਰਿੰਦਰ ਸਿੰਘ ਜੋਹਲ ਨੂੰ ਸਹਿ ਸਕੱਤਰ ਅਤੇ ਰਣਜੀਤ ਸਿੰਘ ਬਾਬਾ ਨੂੰ ਖਜਾਨਚੀ ਨਿਯੁਕਤ ਕੀਤਾ ਗਿਅਾ। ੲਿਸ ਮੌਕੇ ਵਿਸ਼ੇਸ਼ ਤੌਰ ਤੇ ਪਿਛਲੇ ਸਾਲ ਦੀ ਕਾਰਜੁਗਾਰੀ ਦਾ ਲੇਖਾ ਜੌਖਾ ਸਕੱਤਰ ਸਤਨਾਮ ਸਿੰਘ  ਪਾਬਲਾ ਨੇ ਸਾਰੇ ਮੈਬਰਾਂ ਸਾਹਮਣੇ ਪੇਸ਼ ਕੀਤਾ, ਜਿਸ ਤੇ ਸਭ ਨੇ ਸੰਤੁਸ਼ਟੀ ਜਾਹਿਰ ਕੀਤੀ। ਨਵ ਨਿਯੁਕਤ ਅਹੁਦੇਦਾਰਾ ਨੇ ਪ੍ਰਧਾਨ ਬਾਸੀ ਦੀ ਅਗਵਾੲੀ ਵਿਚ ੲਿਹ ਭਰੋਸਾ ਦਿੱਤਾ ਕਿ ੳੁਹ ਦੇਸ਼ ਵਿਚ ਕਬੱਡੀ ਦੀ ਖੇਡ ਨੂੰ ਪ੍ਰਫੁਲਿਤ ਕਰਨ ਲੲੀ ਜੀਅ ਜਾਨ ਨਾਲ ਕੰਮ ਕਰਨਗੇ ਤਾਂ ਕਿ ਅਸਟਰੇਲੀਅਾ ਦੇ ਵਿੱਚ ਪੰਜਾਬੀਅਾ ਦੀ ਅਗਲੀ ਪੀੜੀ ਵੀ ਮਾਂ ਖੇਡ ਕਬੱਡੀ ਨਾਲ ਜੁੜ ਕੇ ਅਾਪਣੀ ਵਿਰਾਸਤੀ ਖੇਡ ਤੇ ਮਾਣ ਮਹਿਸੂਸ ਕਰੇ।