1 week ago
ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ
1 week ago
ePaper February 2019
2 weeks ago
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ
2 weeks ago
ੳ ਅ || ਜ਼ੁਬਾਨ ਜ਼ਰੀਆ ਹੈ….
2 weeks ago
ਬਲਜਿੰਦਰ ਸਿੰਘ ਬਾਸੀ ਹੋੲੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
3 weeks ago
ਲੁਧਿਆਣਾ ਲੋਕ ਸਭਾ ਸੀਟ ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ
3 weeks ago
ਸਿੱਖਿਆ ਵਿਭਾਗ ਪੰਜਾਬ ਸਾਇੰਸ ਅਤੇ ਗਣਿਤ ਅੰਗਰੇਜੀ ਵਿੱਚ ਪੜ੍ਹਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ: ਡਾ ਤੇਜਵੰਤ ਮਾਨ
3 weeks ago
ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਨੌਜਵਾਨ ਪਾਰਸ਼ੂ ਕੈਂਥ ਦੀ ‘ਗੋਟ ਆਈਲੈਂਡ’ ਵਿਖੇ ਡੁੱਬਣ ਨਾਲ ਮੌਤ
3 weeks ago
ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫੌਜਾ ਸਿੰਘ ਅਤੇ ਨੈਂਣਦੀਪ ਚੰਨ ਦਾ ਫਰਿਜ਼ਨੋ ਦੇ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਵਿਸ਼ੇਸ਼ ਸਨਮਾਨ ਕੀਤਾ 
3 weeks ago
ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ 

__ਕਮਿਊਨਿਟੀ ਸ਼ੋਕ ਸਮਾਚਾਰ

NZ PIC 5 Feb-1

ਔਕਲੈਂਡ 5 ਫਰਵਰੀ  (ਹਰਜਿੰਦਰ ਸਿੰਘ ਬਸਿਆਲਾ)- ਉਪਰ ਉਠਦੀਆਂ ਸਮੁੰਦਰੀ ਲਹਿਰਾਂ ਦੇ ਨਾਲ ਅਠਖੇਲੀਆਂ ਕਦੋਂ ਤੁਹਾਡੇ ਜੀਵਨ ਨੂੰ ਸਾਂਤ ਕਰ ਦੇਣ, ਕੁਝ ਨਹੀਂ ਕਿਹਾ ਜਾ ਸਕਦਾ ਹੈ। ਬੀਤੇ ਕੱਲ੍ਹ ਔਕਲੈਂਡ ਤੋਂ ਲਗਪਗ 85 ਕਿਲੋਮੀਟਰ ਦੂਰ ਇਕ ਛੋਟੇ ਜਿਹੇ ਟਾਪੂ ‘ਗੋਟ ਆਈਲੈਂਡ’ ਵਿਖੇ ਜਿਸ ਵਿਅਕਤੀ ਦੀ ਡੁੱਬਣ ਨਾਲ ਮੌਤ ਹੋਈ ਹੈ, ਉਸ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਲਕਸ਼ਮੀ ਵਿਹਾਰ, ਮੋਹਨ ਗਾਰਡਨ, ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਪਾਰੁਸ਼ ਕੈਂਥ ਹੈ। ਉਸਨੇ ਬੀਤੀ 28 ਜਨਵਰੀ ਨੂੰ ਹੀ ਇਥੇ ਆਪਣਾ ਜਨਮ ਦਿਨ ਮਨਾਇਆ ਸੀ। ਇਹ ਘਟਨਾ ਕੱਲ੍ਹ ਸ਼ਾਮ 3.40 ਮਿੰਟ ਦੀ ਹੈ। ਪੁਲਿਸ ਨੂੰ ਸੂਚਨਾ ਮਿਲਣ ‘ਤੇ ਉਸਨੂੰ ਮੁੱਢਲੀ ਸਹਾਇਤਾ ਦਿੱਤੀ ਗਈ, ਨਕਲੀ ਸਾਹ ਦਿੱਤਾ ਗਿਆ ਅਤੇ ਹੈਲੀਕਾਪਟਰ ਦੇ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਵੈਂਟੀਲੇਟਰ ਵੀ ਵਰਤਿਆ ਗਿਆ ਪਰ ਉਹ ਬੀਤੀ ਰਾਤ ਸਾਹ ਛੱਡ ਗਿਆ। ਡਾਕਟਰਾਂ ਅਨੁਸਾਰ ਉਸਦੇ ਅੰਦਰ ਕਾਫੀ ਪਾਣੀ ਚਲਾ ਗਿਆ ਸੀ। ਇਹ ਨੌਜਵਾਨ ਕੁਝ ਸਮੇਂ ਤੋਂ ਇਥੇ ਵਰਕ ਵੀਜ਼ੇ ਉਤੇ ਰਹਿ ਰਿਹਾ ਸੀ ਤੇ ਇਸ ਵੇਲੇ ਹੈਲਰਟਾਊ ਬ੍ਰੀਓਵੇਰੀ ਰੈਸਟੋਰੈਂਟ  ਉਤੇ ਸ਼ੈਫ ਵਜੋਂ ਕੰਮ ਕਰਦਾ ਸੀ ਅਤੇ ਇਸ ਤੋਂ ਪਹਿਲਾਂ ਉਹ ‘ਲੀ ਮੈਰਡੀਅਨ’ ਅਤੇ ‘ਸੂਰਿਆ’ ਨਵੀਂ ਦਿੱਲੀ ਵਿਖੇ ਵੀ ਸ਼ੈਫ ਵਜੋਂ ਕੰਮ ਕਰ ਚੁੱਕਾ ਹੈ। ਨਿਊਜ਼ੀਲੈਂਡ ਦੇ ਵਿਚ ਵੀ ਉਸਨੇ ਕੁੱਕਰੀ ਦਾ ਡਿਪਲੋਮਾ ਕੀਤਾ ਸੀ। ਪੰਜਾਬੀ ਮੂਲ ਦੇ ਇਸ ਨੌਜਵਾਨ ਦੀ ਮਾਤਾ ਦਾ ਨਾਂਅ ਸ੍ਰੀਮਤੀ ਰੀਤਾ ਕੈਂਥ ਹੈ ਅਤੇ ਉਸਦੇ ਪਿਤਾ ਦਾ ਨਾਂਅ ਪ੍ਰੇਮ ਪ੍ਰਕਾਸ਼ ਕੈਂਥ ਹੈ। ਇਸਦਾ ਇਕ ਛੋਟਾ ਭਰਾ ਹੈ। ਪਰਿਵਾਰ ਦੀ ਆਰਥਿਕ ਹਾਲਤ ਵੀ ਦਰਮਿਆਨੀ ਹੈ ਅਤੇ ਇਹ ਨੌਜਵਾਨ ਹੀ ਘਰ ਦਾ ਖਰਚਾ ਚਲਾ ਰਿਹਾ ਸੀ। ਉਸਦੇ ਕੁਝ ਪਰਿਵਾਰਕ ਮੈਂਬਰਾਂ ਨੇ ਸ. ਖੜਗ ਸਿੰਘ ਅਤੇ ਸ੍ਰੀ ਭਵਦੀਪ ਸਿੰਘ ਢਿੱਲੋਂ  (ਆਨਰੇਰੀ ਕਾਉਂਸਲ ਆਫ ਆਕਲੈਂਡ) ਦੇ ਨਾਲ ਸੰਪਰਕ ਕੀਤਾ ਹੈ ਤਾਂ ਕਿ ਮ੍ਰਿਤਕ ਸਰੀਰ ਇੰਡੀਆ ਭੇਜਿਆ ਜਾ ਸਕੇ। ਇਸ ਨੌਜਵਾਨ ਦੀ ਮੌਤ ਦੇ ਸੋਗ ਵਜੋਂ ਉਸਦੇ ਰੈਸਟੋਰੈਂਟ ਵਾਲਿਆਂ ਨੇ ਵੀ ਇਕ ਦਿਨ ਲਈ ਆਪਣਾ ਬਿਜ਼ਨਸ ਬੰਦ ਕੀਤਾ ਹੈ।