ਈਡਨ ਪਾਰਕ ਵਿਖੇ ਭਾਰਤੀ ਕੁੜੀਆਂ ਅਤੇ ਮੁੰਡਿਆਂ ਦਾ ਮਹੱਤਵਪੂਰਨ ਮੈਚ ‘ਚ ਹੋਵੇਗਾ ਵੱਖਰਾ ਹੀ ਰੰਗ-ਵੱਜਣੇ ਨੇ ਢੋਲ

 

ਔਕਲੈਂਡ 7 ਫਰਵਰੀ  (ਹਰਜਿੰਦਰ ਸਿੰਘ ਬਸਿਆਲਾ)- ਕੱਲ੍ਹ 8 ਫਰਵਰੀ ਨੂੰ ਦੁਪਹਿਰ 3 ਵਜੇ ਭਾਰਤੀ ਕੁੜੀਆਂ ਦਾ ਦੂਜਾ ਟੀ-20 ਮੈਚ 3 ਵਜੇ ਸ਼ੁਰੂ ਹੋ ਜਾਵੇਗਾ ਅਤੇ ਸ਼ਾਮ 7 ਵਜੇ ਭਾਰਤੀ ਮੁੰਡਿਆਂ ਦਾ ਟੀ-20 ਮੈਚ ਸ਼ੁਰੂ ਹੋ ਜਾਵੇਗਾ। ਈਡਨ ਪਾਰਕ ਔਕਲੈਂਡ ਵਿਖੇ ਹੋਣ ਵਾਲੇ ਮੈਚ ਦੇ ਵਿਚ ਭਾਰਤੀਆਂ ਨੇ ਵੱਡੀ ਗਿਣਤੀ ਦੇ ਵਿਚ ਸ਼ਾਮਿਲ ਹੋਣਾ ਹੈ। 42,000 ਦਰਸ਼ਕਾਂ ਦੇ ਲਈ ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਬਹੁਤੀਆਂ ਟਿਕਟਾਂ ਲਗਪਗ ਵਿਕ ਗਈਆਂ ਹਨ। ਪੰਜਾਬੀਆਂ ਨੇ ਢੋਲ ਦਾ ਪ੍ਰਬੰਧ ਕਰ ਲਿਆ ਹੈ। ਬਹੁਤਿਆਂ ਨੇ ਛੁੱਟੀਆਂ ਕਰ ਲਈਆਂ ਹਨ ਅਤੇ ਕਈਆਂÎ ਨੇ ਕੱਲ੍ਹ ਸਵੇਰੇ ਉਠ ਕੇ ਪਹਿਲਾ ਕੰਮ ਤਰੀਕੇ ਨਾਲ ਇਹੀ ਕਰਨਾ ਹੈ ਤਾਂ ਕਿ ਕਿਸੀ ਤਰ੍ਹਾਂ ਮੈਚ ਨੂੰ ਅੱਖੀਂ ਵੇਖਿਆ ਜਾ ਸਕੇ। ਸੋ ਕੱਲ੍ਹ ਦੇ ਮੈਚ ਵਿਚ ਵੱਖਰਾ ਹੀ ਜਨੂਨ ਵੇਖਣ ਨੂੰ ਮਿਲੇਗਾ।