IMG_7388

ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫੌਜਾ ਸਿੰਘ ਅਤੇ ਨੈਂਣਦੀਪ ਚੰਨ ਦਾ ਫਰਿਜ਼ਨੋ ਦੇ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਵਿਸ਼ੇਸ਼ ਸਨਮਾਨ ਕੀਤਾ ਫਰਿਜ਼ਨੋ, 22 ਜਨਵਰੀ ( ਰਾਜ ਗੋਗਨਾ )— ਬੀਤੇ ਦਿਨ ਬਾਬਾ ਫੌਜਾ ਸਿੰਘ ਦੌੜਾਕ ਜੋ ਕਿ 107 ਦੀ ਉਮਰ ਵਿੱਚ ਪੂਰੇ  ਚੁਸਤ ਫੁਰਤ ਇੱਕ ਸਿਹਤਮੰਦ ਦੌੜਾਕ ਦੇ ਤੌਰ ਤੇ ਪੂਰੀ ਦੁਨੀਆਂ ਵਿੱਚ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰ ਰਹੇ ਹਨ, ਅਤੇ ਅੱਜ-ਕੱਲ੍ਹ ਉਹ ਆਪਣੀ ਅਮਰੀਕਾ ਫੇਰੀ ਤੇ ਹਨ ਅਤੇ ਉਹਨਾਂ ਦੀਆਂ ਸੇਵਾਵਾਂ ਬਦਲੇ ਫਰਿਜ਼ਨੋ ਵਿਖੇ ਉਹਨਾਂ ਨੂੰ ਸਨਮਾਨਿਆ  ਗਿਆ ।ਇਸੇ ਤਰਾਂ ਫਰਿਜ਼ਨੋ ਸ਼ਹਿਰ ਦੀ ਸਿਆਸਤ  ਵਿੱਚ ਉੱਭਰਦੇ ਹੋਏ ਪੰਜਾਬੀ ਗੱਭਰੂ ਨੈਂਣਦੀਪ ਸਿੰਘ ਚੰਨ ਜਿਨਾਂ ਨੇ ਪਿਛਲੇ ਦਿਨੀਂ ਫਰਿਜ਼ਨੋ ਦੇ ਸੈਂਟਰਲ ਸਕੂਲ ਬੋਰਡ 7  ਦੀ ਚੋਣ ਜਿੱਤਕੇ ਪੰਜਾਬੀ ਭਾਈਚਾਰੇ ਨੂੰ ਡਾਢਾ ਮਾਣ ਦਿਵਾਇਆ ਸੀ, ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।