Archive for February, 2019

ਆਸਟ੍ਰੇਲੀਅਨ ਬਾਰਡਰ ਫੋਰਸ ਵੱਲੋਂ ਕੁਵੀਨਜ਼ਲੈਂਡ, ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ‘ਚ ਛਾਪੇਮਾਰੀ

ਆਸਟ੍ਰੇਲੀਅਨ ਬਾਰਡਰ ਫੋਰਸ ਵੱਲੋਂ ਕੁਵੀਨਜ਼ਲੈਂਡ, ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ‘ਚ ਛਾਪੇਮਾਰੀ

ਟੂਰਿਸਟ ਵੀਜ਼ੇ ‘ਤੇ ਆਇਆ 62 ਸਾਲਾ ਭਾਰਤੀ ਕਾਬੂ (ਬ੍ਰਿਸਬੇਨ 26 ਫਰਵਰੀ) ਇੱਥੇ ਆਸਟ੍ਰੇਲੀਅਨ ਬਾਰਡਰ ਫੋਰਸ ਵੱਲੋਂ ਕੌਮੀ ਕਾਰਵਾਈ ਵਿੱਚ ਗੈਰਕਾਨੂੰਨੀ ਤੌਰ ਤੇ ਵਿਦੇਸ਼ੀ ਕਾਮਿਆਂ ਨੂੰ ਕੰਮ ਦੁਆਉਣ ਵਾਲੀ ਲੇਬਰ ਹਾਇਰ ਕੰਪਨੀਆਂ ਨੂੰ ਹੱਥ ਪਾਇਆ ਗਿਆ ਹੈ। ਉਪਰੋਕਤ ਕਾਰਵਾਈ ‘ਚ ਏ ਬੀ ਐਫ ਨੇ ਸੂਬਾ ਕੁਵੀਨਜ਼ਲੈਂਡ ਦੇ ਬ੍ਰਾਊਨਸ ਪਲੇਨਸ ਇਲਾਕੇ ਵਿੱਚ ਇੱਕ ਕਾਰ ਵਾਸ਼ ਤੇ ਗੈਰ ਕਾਨੂੰਨੀ ਢੰਗ ਨਾਲ 12 ਡਾਲਰ ਘੰਟੇ ‘ਤੇ ਨਕਦੀ ਕੰਮ ਕਰਦੇ ਇੱਕ 62[Read More…]

by February 27, 2019 Australia NZ
ਇਨੇਲੋ ਜ਼ਿਲ੍ਹਾ ਅਧਿਅਕਸ਼ – ਵਿਅਕਤੀ ਅਧਿਕਾਰ ਰੈਲੀ

ਇਨੇਲੋ ਜ਼ਿਲ੍ਹਾ ਅਧਿਅਕਸ਼ – ਵਿਅਕਤੀ ਅਧਿਕਾਰ ਰੈਲੀ

ਸਿਰਸਾ । ਇਨੇਲੋ ਜ਼ਿਲ੍ਹਾ ਅਧਿਅਕਸ਼ ਪਦਮ ਜੈਨ ਨੇ ਅੱਜ ਹਲਕਾ ਸਿਰਸੇ ਦੇ ਪਿੰਡ ਸਲਾਰਪੁਰ , ਨਟਾਰ , ਸ਼ਹੀਦਾਂਵਾਲੀ , ਚੌਬੁਰਜਾ , ਧਿੰਗਤਾਨੀਆਂ , ਰੰਗੜੀ , ਬੇਗੂ , ਖਾਜਾਖੇੜਾ ਆਦਿ ਵਿੱਚ ਗਰਾਮੀਣੋਂ ਨਾਲ ਜਨਸੰਪਰਕ ਸਾਧਾ ਅਤੇ ਉਨ੍ਹਾਂ ਨੂੰ ਮਾਰਚ ਨੂੰ ਹਾਂਸੀ ਵਿੱਚ ਹੋਣ ਵਾਲੀ ਵਿਅਕਤੀ ਅਧਿਕਾਰ ਰੈਲੀ ਲਈ ਨਿੳਤਾ ਦਿੱਤਾ । ਪਿੰਡ ਬੇਗੂ ਵਿੱਚ ਜੈਨ ਨੇ ਗਰਾਮੀਣੋਂ ਨੂੰ ਸੰਬੋਧਿਤ ਕਰਦੇ ਹੋਏ[Read More…]

by February 27, 2019 India
ਡਾ. ਦਰਸ਼ਨ ਸਿੰਘ ‘ਆਸ਼ਟ’ ਵੱਲੋਂ ਪੁਸਤਕ ਮੇਲੇ ਵਿਚ ਬੱਚਿਆਂ ਨੂੰ ਪੁਸਤਕਾਂ ਭੇਂਟ

ਡਾ. ਦਰਸ਼ਨ ਸਿੰਘ ‘ਆਸ਼ਟ’ ਵੱਲੋਂ ਪੁਸਤਕ ਮੇਲੇ ਵਿਚ ਬੱਚਿਆਂ ਨੂੰ ਪੁਸਤਕਾਂ ਭੇਂਟ

ਨਵੀਂ ਪੀੜ੍ਹੀ ਨੂੰ ਮਾਂ ਬੋਲੀ ਨਾਲ ਜੋੜਨ ਲਈ ਕੀਤਾ ਸਾਰਥਿਕ ਉਪਰਾਲਾ (ਪਟਿਆਲਾ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਕੀਤੇ ਗਏ ਵਿਸ਼ਾਲ ਪੁਸਤਕ ਮੇਲੇ ਦੇ ਆਖ਼ਰੀ ਦਿਨ ਸਾਹਿਤ ਅਕਾਦਮੀ ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਬੱਚਿਆਂ ਨੂੰ ਆਪਣੀਆਂ ਲਿਖੀਆਂ ਬਾਲ ਪੁਸਤਕਾਂ ਭੇਂਟ ਕੀਤੀਆਂ। ਇਹ ਪੁਸਤਕਾਂ ਭਾਸ਼ਾ ਵਿਭਾਗ, ਨੈਸ਼ਨਲ ਬੁੱਕ ਟਰੱਸਟ, ਇੰਡੀਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸੂਚਨਾ ਅਤੇ[Read More…]

by February 27, 2019 Punjab
ਸਾਡੇ ਅੰਦਰ ਵੀ ਸ਼ਾਂਤੀ ਤੇ ਅਸੀਂ ਗਵਾਂਢੀਆਂ ਨਾਲ ਵੀ ਸ਼ਾਂਤੀ ਚਾਹੁੰਦੇ ਹਾਂ —ਅਸੱਦ ਮਜ਼ੀਦ ਖਾਨ

ਸਾਡੇ ਅੰਦਰ ਵੀ ਸ਼ਾਂਤੀ ਤੇ ਅਸੀਂ ਗਵਾਂਢੀਆਂ ਨਾਲ ਵੀ ਸ਼ਾਂਤੀ ਚਾਹੁੰਦੇ ਹਾਂ —ਅਸੱਦ ਮਜ਼ੀਦ ਖਾਨ

ਵਾਸ਼ਿੰਗਟਨ ਡੀ. ਸੀ. 25 ਫ਼ਰਵਰੀ  – ਮੁਸਲਿਮ ਫਾਰ ਟਰੰਪ ਟੀਮ ਦੇ ਕੁਆਰਡੀਨੇਟਰ ਸਾਜਿਦ ਤਰਾਰ ਵਲੋਂ ਪਾਕਿਸਤਾਨ ਦੇ ਨਵੇਂ ਅੰਬੈਸਡਰ ਅਸੱਦ ਮਜ਼ੀਦ ਖਾਨ ਦੀ ਆਮਦ ਤੇ ਜੀ ਆਇਆਂ ਮਿਲਣੀ ਪ੍ਰੋਗਰਾਮ ਮਾਰਟਿਨ ਕਰਾਸਵਿੰਡ ਦੇ ਵਿਹੜੇ ਵਿੱਚ ਰੱਖਿਆ ਗਿਆ। ਜਿੱਥੇ ਈਸਟ ਕੋਸਟ ਸਟੇਟਾਂ ਦੇ ਮੁਸਲਿਮ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਜਿਸ ਨੂੰ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦਾ ਵੀ ਅਸ਼ੀਰਵਾਦ ਸੀ।[Read More…]

by February 26, 2019 India, World
ਨਾ ਬਈ ਤੂੰ ਆਪਣੇ ਦੇਸ਼ ਚੰਗਾ….. 14 ਸਾਲਾ ਮੁੰਡੇ ਨਾਲ ਊਬਰ ਟੈਕਸੀ ਚਾਲਕ ਵੱਲੋਂ ਜਿਸਮਾਨੀ ਛੇੜਛਾੜ ਬਦਲੇ ਜਲਾਵਤਨੀ ਦੇ ਹੁਕਮ

ਨਾ ਬਈ ਤੂੰ ਆਪਣੇ ਦੇਸ਼ ਚੰਗਾ….. 14 ਸਾਲਾ ਮੁੰਡੇ ਨਾਲ ਊਬਰ ਟੈਕਸੀ ਚਾਲਕ ਵੱਲੋਂ ਜਿਸਮਾਨੀ ਛੇੜਛਾੜ ਬਦਲੇ ਜਲਾਵਤਨੀ ਦੇ ਹੁਕਮ

– ਅਕਤੂਬਰ 2016 ਦੇ ਵਿਚ ਹੋਈ ਸੀ ਘਟਨਾ ਔਕਲੈਂਡ 25 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਊਬਰ ਟੈਕਸੀ ਚਾਲਕ ਨਿਤਿਨ ਮਿੱਤਲ ਨੇ 2016 ਦੇ ਵਿਚ ਇਕ 14 ਸਾਲਾ ਮੁੰਡੇ ਨੂੰ ਸਵਾਰੀ ਰੂਪ ਵਿਚ ਉਸਦੇ ਘਰ ਤੋਂ ਚੁੱਕਿਆ ਸੀ ਤੇ ਉਸਨੇ ਪੋਸਟ ਆਫਿਸ ਜਾ ਕੇ ਵਾਪਿਸ ਪਰਤਣਾ ਸੀ। ਜਦੋਂ ਉਹ ਟੈਕਸੀ ਵਿਚ ਗਿਆ ਸੀ ਤਾਂ ਪਿਛਲੀ ਸੀਟ ਉਤੇ ਬੈਠਾ ਸੀ ਤੇ ਵਾਪਿਸੀ ‘ਤੇ ਟੈਕਸੀ ਚਾਲਕ[Read More…]

by February 26, 2019 Australia NZ
(ਵਰਲਲ ਕੱਪ ਕਬੱਡੀ ਮਲੇਸ਼ੀਆ ਦੇ ਮੈਚਾਂ ਦਾ ਐਲਾਨ ਮੌਕੇ ਇਕੱਤਰ ਵੱਖ-ਵੱਖ ਦੇਸ਼ਾਂ ਦੇ ਕਬੱਡੀ ਪ੍ਰਬੰਧਕ)

ਨੈਸ਼ਨਲ ਕਬੱਡੀ: ਨਿਊਜ਼ੀਲੈਂਡ ਤੋਂ ਮਲੇਸ਼ੀਆ

– ਵਰਲਡ ਕੱਪ ਕਬੱਡੀ ਮੀਲਾਕਾ (ਮਲੇਸ਼ੀਆ) ਦੇ ਲਈ ਤਿਆਰੀਆਂ ‘ਚ ਹੈ ਮੁੰਡਿਆ ਅਤੇ ਕੁੜੀਆਂ ਦੀ ਟੀਮ – ਮਲੇਸ਼ੀਆ ‘ਚ ਹੋਏ ਡ੍ਰਾਅ ਸਮਾਗਮ ਤੋਂ ਬਾਅਦ ਮਿਲੀ ਹਰੀ ਝੰਡੀ-6 ਤੋਂ 14 ਅਪ੍ਰੈਲ ਤੱਕ ਹੋਣਗੇ ਦਰਜਨਾਂ ਟੂਰਨਾਮੈਂਟ ਔਕਲੈਂਡ 25 ਫਰਵਰੀ -ਕਹਿੰਦੇ ਨੇ ਜਿਸ ਨੂੰ ਖੇਡਣ ਜਾਂ ਖਿਡਾਉਣ ਦੀ ਤਰਲੋਮੱਛੀ ਲੱਗ ਜਾਵੇ ਫਿਰ ਉਹ ਨਾ ਆਪ ਬੈਠਦਾ ਤੇ ਨਾ ਹੀ ਖਿਡਾਰੀਆਂ ਨੂੰ ਬੈਠਣ ਦਿੰਦਾ। ਸ.[Read More…]

by February 26, 2019 Australia NZ
ਮਾਤਾ ਤ੍ਰਿਪਤਾ ਗੁਰਦੂਆਰਾ ਸਾਹਿਬ ਵਿਖੇ ਬੁਲਿੰਗ ਸੰਬੰਧੀ ਵਰਕਸ਼ਾਪ ਆਯੋਜਿਤ

ਮਾਤਾ ਤ੍ਰਿਪਤਾ ਗੁਰਦੂਆਰਾ ਸਾਹਿਬ ਵਿਖੇ ਬੁਲਿੰਗ ਸੰਬੰਧੀ ਵਰਕਸ਼ਾਪ ਆਯੋਜਿਤ

ਮਿਸ਼ੀਗਨ, 25 ਫਰਵਰੀ — ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥ ਇਹ ਇਕ ਵਿਆਪਕ ਸਿੱਖਿਆ ਹੈ ਜੋ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਉਂਦੀ ਹੈ ਅਤੇ ਇਸ ਦਾ ਅਰਥ ਹੈ ਕਿ ਸਾਨੂੰ ਭਲਾਈ ਨਾਲ ਬੁਰਾਈ ਦਾ ਜਵਾਬ ਦੇਣਾ ਚਾਹੀਦਾ ਹੈ, ਮਨ ਨੂੰ ਗੁੱਸੇ ਅਤੇ  ਨਫ਼ਰਤ ਨਾਲ ਨਹੀਂ ਭਰਨਾ ਚਾਹੀਦਾ। ਜਿਹੜੇ ਇਸ ਨੂੰ ਪ੍ਰਾਪਤ ਕਰ ਲੈਂਦੇ ਹਨ।ਉਹਨਾਂ ਦੇ ਸਰੀਰ ਬਿਮਾਰੀਆਂ ਤੋਂ ਪੀੜਤ ਨਹੀਂ ਹੁੰਦਾ ਇਸ ਤਰਾਂ ਦਾ ਇੱਕ ਅਜਿਹਾ ਸੰਦੇਸ਼ ਅਮਰੀਕਾ ਦੇ ਸੂਬੇ ਮਿਸ਼ੀਗਨ ਦੇ ਸ਼ਹਿਰ ਡੀਟਰੋਅਟ ’ਚ ਸਥਿਤ ਮਾਤਾ ਤ੍ਰਿਪਤਾ ਗੁਰਦੂਆਰਾ ਸਾਹਿਬ ਵਿਖੇ ਬੁਲਿੰਗ ਦੇ ਸੰਬੰਧ ਵਿਚ ਹੋਈ ਇਕ ਵਰਕਸ਼ਾਪ  ਵਿੱਚ ਮਿਸਟਰ ਪੀਸ ਨਾਂ ਦੀ ਸੰਸਥਾ ਦੇ ਸੰਸਥਾਪਕ ਕੇਵਿਨ ਸਜ਼ਾਵਲਾ ਜਿਸ ਨੂੰ ਮਿਸਟਰ ਪੀਸ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਵੱਲੋਂ ਦਿੱਤਾ ਗਿਆ। ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨ ਅਤੇ ਬਿਊਰੋ ਆਫ ਜਸਟਿਸ ਦੇ ਅੰਕੜਿਆਂ ਅਨੁਸਾਰ, 3 ਅਮਰੀਕੀ ਵਿਦਿਆਰਥੀਆਂ ਵਿੱਚੋਂ 1 ਨੂੰ ਸਕੂਲ ਵਿਚ ਬੁਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੁਰਾ  ਵਿਵਹਾਰ ਹੋਣ ਦਾ ਸਭ ਤੋਂ ਵੱਡਾ ਖ਼ਤਰਾ ਉਨ੍ਹਾਂ ਬੱਚਿਆਂ ਲਈ ਹੁੰਦਾ ਹੈ ਜੋ ਆਪਣੇ ਸਾਥੀਆਂ ਤੋਂ ਵੱਖਰੇ ਹਨ। ਸਿੱਖ ਕੌਲੀਸ਼ਨ ਵੱਲੋਂ ਕਰਵਾਏ ਸਰਵੇਖਣ ਤੋਂ ਇਹ ਅੰਕੜੇ ਸਾਹਮਣੇ ਆਏ ਸਨ ਕਿ 50 ਪ੍ਰਤੀਸ਼ਤ ਤੋਂ ਵੱਧ ਸਿੱਖ ਬੱਚੇ  ਵੀ ਇਸ ਤੋਂ ਪੀੜ੍ਹਤ  ਹਨ। ਜੇਕਰ ਕਿਸੇ ਬੱਚੇ ਨਾਲ ਬੁਰਾ ਵਿਵਹਾਰ ਹੋ ਰਿਹਾ ਹੋਵੇ ਜਾਂ ਕਰ ਰਿਹਾ ਹੋਵੇ ਤੇ ਜਾਂ ਦੇਖ ਵੀ ਰਿਹਾ ਹੋਵੇ, ਇਸ ਦਾ ਬੁਰਾ  ਅਸਰ ਸਾਰਿਆਂ ਉਪਰ ਪੈਂਦਾ ਹੈ। ਇਸ ਦੇ ਬਹੁਤ ਨਰਾਕਤਮਕ  ਪ੍ਰਭਾਵ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਵਿਚ ਤੰਬਾਕੂ, ਸ਼ਰਾਬ ਜਾਂ ਹੋਰ ਨਸ਼ਿਆ ਦੀ ਵਰਤੋਂ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਵਿਚ ਵਾਧਾ ਹੁੰਦਾ ਹੈ। ਇਹ ਪ੍ਰਭਾਵ  ਛੋਟੀ ਉਮਰ ਤੋਂ ਸ਼ੁਰੂ ਹੋ ਕੇ ਵੱਡੀ ਉਮਰ ਤੱਕ ਰਹਿ ਸਕਦੇ ਹਨ, ਜੋ ਕਿ ਜਾਨ ਲੇਵਾ ਵੀ ਸਾਬਤ ਹੁੰਦੇ ਹਨ। ਇਸ ਕੌਮੀ ਮੁੱਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਿਸਟਰ ਪੀਸ ਬਹੁਤ ਹੀਪ੍ਰਭਾਵਸ਼ਾਲੀ ਤਰੀਕੇ ਨਾਲ ਮਨੁੱਖੀ ਜੀਵਨ ਦੀ ਕੀਮਤ ਦਾ ਅਹਿਸਾਸ ਕਰਵਾ ਕੇ ਪਿਆਰਦਾ ਸੰਦੇਸ਼ ਫੈਲਾਉਂਦਾ ਹੈ। ਆਸਟਰੇਲੀਆ ਦੇ ਜੰਮਪਲ ਨਿੱਕ ਵੁਜੀਚੀਕ ਜਿਸ ਦਾ ਜਨਮ1982 ਵਿਚ ਬਾਵਾਂ ਅਤੇ ਲੱਤਾਂ ਤੋਂ ਬਿਨਾਂ ਹੋਇਆ ਸੀ ਦਾ ਵੀਡੀਓ ਜਿਸ ਵਿਚ ਇਹਨਾ ਦਿਖਾਇਆ ਗਿਆ ਸੀ ਕਿ ਕਿਸ ਤਰਾਂ ਉਸਨੇ ਆਪਣੀ ਸਰੀਰਕ ਹਾਲਤ ਨੂੰ ਆਪਣੀ ਜੀਵਣ ਸ਼ੈਲੀ ਨੂੰ ਸੀਮੀਤ ਕਰਨ ਤੋਂ ਇਨਕਾਰ ਕਰ ਦਿੱਤਾ, ਨੇ ਵਰਕਸ਼ਾਪ ਵਿਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਬਹੁਤ ਜਾਣਿਆ ਦੀਆਂ ਅੱਖਾਂ ਵੀ ਹੰਝੂਆਂ  ਨਾਲ ਭਰ ਆਈਆਂ। ਨਿੱਕ ਨੂੰ ਸਕੂਲ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਆਪਣੇ ਜੀਵਨ ਦੀ ਸਫਲਤਾ ਬਾਰੇ ਲੋਕਾਂ ਨੂੰ ਦੱਸਦੇ ਹੋਏ ਦੁਨੀਆਂ ਭਰ ਦੀ ਯਾਤਰਾ ਕੀਤੀਹੈ ਅਤੇ ਉਹ ਸਾਰਿਆਂ ਨਾਲ ਆਪਣੀ ਇਸ ਕਾਮਯਾਬੀ ਨੂੰ ਪਰਮਾਤਮਾ ਵਿਚ ਵਿਸ਼ਵਾਸ ਨੂੰ  ਦੱਸਦਾ ਹੈ।ਖਾਲਸਾ ਸਕੂਲ ਦੇ ਵਿਦਿਆਰਥੀਆਂ ਅਤੇ ਸੰਗਤ ਨੇ ਪ੍ਰਬੰਧਕਾਂ ਵਲੋਂ ਆਯੋਿਜਤ ਇਸ ਵਰਕਸ਼ਾਪ ਦੀ ਸ਼ਲਾਘਾ ਕੀਤੀ। ਬੱਚਿਆ ਨੇ ਕਿਹਾ ਕਿ ਉਹਨਾਂ ਨੁੰ ਇਸ ਵਰਕਸ਼ਾਪ ਨਾਲ ਬਹੁਤ ਕੁੱਝ ਸਿੱਖਣ ਨੂੰ ਮਿਲਿਆ।

by February 25, 2019 Punjab, World
ਅਰਜੁਨ ਸਿੰਘ ਚੌਟਾਲਾ ਵੱਲੋਂ ਨਵੇਂ ਨਿਯੁੱਕਤ ਕੀਤੇ ਗਏ ਅਧਿਕਾਰੀਆਂ ਦਾ ਸਨਮਾਨ

ਅਰਜੁਨ ਸਿੰਘ ਚੌਟਾਲਾ ਵੱਲੋਂ ਨਵੇਂ ਨਿਯੁੱਕਤ ਕੀਤੇ ਗਏ ਅਧਿਕਾਰੀਆਂ ਦਾ ਸਨਮਾਨ

ਸਿਰਸਾ: ਇਨੇਲੋ ਆਈ.ਐਸ.ਓ. ਦੇ ਕੌਮੀ ਪ੍ਰਧਾਨ ਅਰਜੁਨ ਸਿੰਘ ਚੌਟਾਲਾ ਨੇ ਡੱਬਵਾਲੀ ਰੋਡ ਸਥਿਤ ਇਨੇਲੋ ਜਿਲਾ ਪਾਰਟੀ ਦੇ ਦਫ਼ਤਰ ਵਿਖੇ ਨਵੇਂ ਨਿਯੁੱਕਤ ਕੀਤੇ ਗਏ ਅਧਿਕਾਰੀਆਂ ਜਿਨਾਂ ਵਿੱਚ ਹਲਕਾ ਐਲਨਾਬਾਦ ਤੋਂ ਹਰਪਾਲ ਢੁਕੜਾ, ਸਿਰਸਾ ਸੇ ਨਰੇਸ਼ ਸਹਾਰਣ, ਕਾਲਾਂਵਾਲੀ ਤੋਂ ਭਗਵਾਨ ਕੋਟਲੀ, ਰਾਨੀਆਂ ਤੋਂ ਹਰਮੀਤ ਸੰਤਨਗਰ ਨੂੰ ਹਲਕਾ ਪ੍ਰਮੁੱਖ ਅਤੇ ਸਿਰਸਾ ਸ਼ਹਿਰੀ ਤੋਂ ਮੋਹਿਤ ਸ਼ਰਮਾ, ਰਾਨੀਆਂ ਸ਼ਹਿਰ ਤੋਂ ਗੌਰਵ ਡਾਬਰ, ਕਾਲਾਂਵਾਲੀ ਸ਼ਹਰ ਤੋਂ[Read More…]

by February 25, 2019 India
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸਾਂ ਨੇ ਕਸ਼ਮੀਰੀ ਲੋਕਾਂ ਦੀ ਹਿਫਾਜਤ ਕਰਕੇ ਅਪਣੇ ਮਨੁਖਤਾਵਾਦੀ ਫਲਸਫੇ ਤੇ ਪਹਿਰਾ ਦਿੱਤਾ 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸਾਂ ਨੇ ਕਸ਼ਮੀਰੀ ਲੋਕਾਂ ਦੀ ਹਿਫਾਜਤ ਕਰਕੇ ਅਪਣੇ ਮਨੁਖਤਾਵਾਦੀ ਫਲਸਫੇ ਤੇ ਪਹਿਰਾ ਦਿੱਤਾ 

ਪੁਲਵਾਮਾ ਹਮਲੇ ਦੇ ਸੰਦਰਭ ਵਿੱਚ ਪਿਛਲੇ ਦਿਨੀ ਕਸ਼ਮੀਰ ਦੇ ਪੁਲਵਾਮਾ ਦਹਿਸ਼ਤਗਰਦੀ ਹਮਲੇ ਨੇ ਪੂਰੇ ਵਿਸ਼ਵ ਨੂੰ ਝਜੋੜ ਕੇ ਰੱਖ ਦਿੱਤਾ। ਸੀ ਆਰ ਪੀ ਦੇ ਜੁਆਨਾਂ ਦੀ ਭਰੀ ਬਸ ਨੂੰ ਦਹਿਸਤਗਰਦਾਂ ਨੇ ਇੱਕ ਵੱਡੇ ਧਮਾਕੇ ਨਾਲ ਨਸ਼ਟ ਕਰ ਦਿੱਤਾ।ਸਾਢੇ ਤਿੰਨ ਦਰਜਨ ਹਸਦੇ ਵਸਦੇ ਪਰਿਵਾਰਾਂ ਵਿੱਚ ਇੱਕਦਮ ਮਾਤਮ ਛਾ ਗਿਆ।ਹਰ ਪਾਸੇ ਤੋਂ ਹਮਲੇ ਦੀ ਨਿਖੇਧੀ ਹੋਈ।ਹਰ ਧੜਕਦੇ ਦਿਲ ਨੇ ਐਨੇ ਵੱਡੇ ਕਹਿਰ[Read More…]

by February 25, 2019 Articles
ਗੁਰਪ੍ਰੀਤ ਸਿੰਘ ਤੂਰ ਦੀ ਵਾਰਤਕ ਪੁਸਤਕ ਅੱਲ੍ਹੜ ਉਮਰਾਂ ਤਲਖ਼ ਸੁਨੇਹੇ ਲੋਕ ਅਰਪਨ 

ਗੁਰਪ੍ਰੀਤ ਸਿੰਘ ਤੂਰ ਦੀ ਵਾਰਤਕ ਪੁਸਤਕ ਅੱਲ੍ਹੜ ਉਮਰਾਂ ਤਲਖ਼ ਸੁਨੇਹੇ ਲੋਕ ਅਰਪਨ 

ਪੰਜਾਬ ਖੇਤੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਤੇ ਪੰਜਾਬ ਪੁਲਿਸ ਦੇ ਡੀ ਆਈ ਜੀ ਸ: ਗੁਰਪ੍ਰੀਤ ਸਿੰਘ ਤੂਰ ਦੀ ਨਵ ਪ੍ਰਕਾਸ਼ਿਤ ਵਾਰਤਕ ਪੁਸਤਕ ਦਾ ਇੱਕੋ ਸਾਲ ਚ ਆਇਆ ਤੀਸਰਾ ਐਡੀਸ਼ਨ ਅੱਜ ਸਾਦਾ ਪਰ ਪ੍ਰਭਾਵਸ਼ਾਲੀ ਮਿਲਣੀ ਚ ਲੁਧਿਆਣਾ ਚ ਲੋਕ ਅਰਪਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਤੂਰ ਨੇ[Read More…]

by February 24, 2019 Punjab