3 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
12 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
16 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..
  • ਸੂਰਜ ਦੀ ਪਹਿਲੀ ਕਿਰਨ ਦੇ ਨਾਲ ਨਿਊਜ਼ੀਲੈਂਡ ਤੋਂ ਆਰੰਭ ਹੋਇਆ ਸਾਲ-ਗੁਰੂ ਘਰਾਂ ‘ਚ ਵਿਸ਼ੇਸ਼ ਸਮਾਗਮ
NZ PIC 1 Jan-1
(ਹਾਰਬਰ ਬ੍ਰਿਜ ਤੋਂ ਸਕਾਈ ਟਾਵਰ ਦਾ ਦ੍ਰਿਸ਼)

ਔਕਲੈਂਡ 1 ਜਨਵਰੀ -ਵਿਸ਼ਵ ਦੇ ਨਕਸ਼ੇ ਉਤੇ ਆਪਣੇ ਆਪ ਨੂੰ ਸਾਰਿਆਂ ਤੋਂ ਨੀਂਵਾਂ ਰੱਖ ਇਕ ਸਿਰੇ ਉਤੇ ਕੁਦਰਤੀ ਸੁੰਦਰਤਾ ਦਾ ਖਜ਼ਾਨਾ ਸਮੋਈ ਬੈਠਾ ਦੇਸ਼ ਨਿਊਜ਼ੀਲੈਂਡ ਵਿਸ਼ਵ ਦਾ ਉਹ ਹਿੱਸਾ ਹੈ ਜਿੱਥੇ ਸੂਰਜ ਦੇਵਤਾ ਆਪਣੀ ਪਹਿਲੀ ਕਿਰਨ ਦੇ ਇਸਨੂੰ ਸਿਜਦਾ ਕਰਦਾ ਹੈ। ਇਥੋਂ ਦੇ ਉਤਰੀ ਟਾਪੂ ਦਾ ਇਕ ਸੈਰ ਸਪਾਟਾ ਸਥਲ ਜਿਸਨੂੰ ਈਸਟ ਕੇਪ (ਲਾਈਟ ਹਾਊਸ) ਵੀ ਕਹਿੰਦੇ ਹਨ ਉਤੇ ਅੱਜ ਸਭ ਤੋਂ ਪਹਿਲੀ ਸੂਰਜ ਦੀ ਕਿਰਨ ਨੇ 5 ਵੱਜ ਕੇ 47 ਮਿੰਟ ਉਤੇ ਆਪਣੀ ਤਪਸ਼ ਦੇ ਨਾਲ ਧਰਤੀ ਨੂੰ ਨਿੱਘਾ ਕੀਤਾ ਤੇ ਸਾਲ 2019 ਦਾ ਆਗਾਜ਼ ਹੋ ਗਿਆ। ਸਮੁੰਦਰ ਕੰਡੇ ਉਚੀ ਪਹਾੜੀ ਉਤੇ ਬਣੇ ‘ਲਾਈਟ ਹਾਊਸ’ ਨੂੰ ਵੇਖ ਕੇ ਕਿਸੇ ਵੇਲੇ ਸਾਰੀਆਂ ਬੇੜੀਆਂ ਅਤੇ ਸਮੁੰਦਰੀ ਜ਼ਹਾਜ ਸਮੁੰਦਰੀ ਤੱਟ ਦਾ ਅੰਦਾਜ਼ਾ ਲਗਾਇਆ ਕਰਦੇ ਸਨ। ਸੋ ਨਵੇਂ ਸਾਲ ਮੌਕੇ ਨਿਊਜ਼ੀਲੈਂਡ ਦੇਸ਼ ਦੀ ਖਾਸ ਮਹਾਨਤਾ ਹੈ। ਦੇਸ਼ ਦੇ ਸਭ ਤੋਂ ਵੱਧ ਸ਼ਹਿਰੀ ਆਬਾਦੀ ਵਾਲੇ ਖੇਤਰ ਔਕਲੈਂਡ ਵਿਖੇ 1997 ਤੋਂ ਜਨਤਾ ਲਈ ਖੇਲ੍ਹੇ ਗਏ 328 ਮੀਟਰ ਉਚੇ ‘ਸਕਾਈ ਟਾਵਰ’ ਉਤੇ ਹਰ ਸਾਲ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਆਤਿਸ਼ਬਾਜੀ ਦਾ ਜਲੌਅ ਕੀਤਾ ਜਾਂਦਾ ਹੈ ਜਿਸਨੂੰ ਹਜ਼ਾਰਾਂ ਲੋਕੀ ਜਾ ਕੇ ਵੇਖਦੇ ਹਨ। ਬੀਤੀ ਰਾਤ ਵੀ ਇਥੇ ਜਸ਼ਨ ਮਨਾਏ ਗਏ 12 ਵਜਦੇ ਸਾਰ ਹੀ ਪਟਾਖੇ, ਫੁੱਲਝੜੀਆਂ, ਅਨਾਰ, ਰੰਗ-ਬਿਰੰਗੀਆਂ ਲਾਈਟਾਂ ਨੇ ਸ਼ਹਿਰ ਨੂੰ ਰੁਸ਼ਨਾ ਦਿੱਤਾ। ਗੋਰਿਆਂ ਦੇ ਕਹਿਣ ਮੁਤਾਬਿਕ ਇਹ ਜੀਵਨ ਬਹੁਤ ਛੋਟਾ ਹੈ, ਅਨੁਸਾਰ ਲੋਕ ਕਿਸੇ ਭੀੜ ਭੜੱਕੇ ਦੀ ਪ੍ਰਵਾਹ ਕੀਤੇ ਬਗੈਰ ਇਹ ਖੁਸ਼ੀ ਦੇ ਪਲ ਨਹੀਂ ਗਵਾਉਂਦੇ। ਇਸ ਮੌਕੇ ਰਾਤ 9 ਵਜੇ ਤੋਂ 1 ਵਜੇ ਤੱਕ ਹਾਰਬਰ ਬ੍ਰਿਜ ਨੂੰ ਰੁਸ਼ਨਾਇਆ ਗਿਆ, ਜੋ ਕਿ ਵੇਖਣ ਵਾਲਾ ਸੀ।

NZ PIC 1 Jan-1B
(ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਭਾਈ ਕੁਲਦੀਪ ਸਿੰਘ ਰਸੀਲਾ ਦਾ ਰਾਗੀ ਜੱਥਾ)

ਇਸ ਤੋਂ ਇਲਾਵਾ ਭਾਰਤੀ ਲੋਕਾਂ ਨੇ ਵੀ ਧਾਰਮਿਕ ਅਸਥਾਨਾ ਦੇ ਉਤੇ ਜਾ ਕੇ ਉਸ ਵਾਹਿਗੁਰੂ ਨੂੰ ਯਾਦ ਕੀਤਾ ਅਤੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਦੇ ਨਾਲ ਕੀਤੀ। ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ, ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ, ਗੁਰਦੁਆਰਾ ਸਾਹਿਬ ਬੇਗਮਪੁਰਾ ਪਾਪਾਕੁਰਾ, ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਾਪਾਕੁਰਾ, ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਸਮੇਤ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਅੰਦਰ ਗੁਰਬਾਣੀ ਕੀਰਤਨ ਹੋਇਆ, ਰੈਣ ਸਬਾਈ ਕੀਰਤਨ ਰਾਹੀਂ ਸੰਗਤ ਨੇ ਹਾਜ਼ਰੀ ਲਗਵਾਈ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਗਈਆਂ।