4 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
12 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
17 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
2 days ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..

– ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਦਾ 30ਵਾਂ ਸ਼ਹੀਦੀ ਦਿਹਾੜਾ ਮਨਾਇਆ

-ਸਿੱਖ ਕੌਮ ਦੀ ਅਣਖੀ-ਦਸਤਾਰ ਸਦਾ ਸ਼ਾਨ ਨਾਲ ਸਜਦੀ ਰਹੇਗੀ

NZ PIC 6 Jan-1

ਔਕਲੈਂਡ 6 ਜਨਵਰੀ  -ਸਿੱਖ ਕੌਮ ਦੇ ਅਣਮੁੱਲੇ ਹੀਰੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕਿਹਰ ਜਿਨ੍ਹਾਂ ਨੇ ਜੂਨ 1984 ਵੇਲੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਅ-ਢੇਰੀ ਕਰਨ, ਸ੍ਰੀ ਦਰਬਾਰ ਸਾਹਿਬ ‘ਤੇ ਗੋਲੀਆਂ ਦਾਗਣ, ਸੈਂਕੜੇ ਸੰਗਤਾਂ ਨੂੰ ਗੁਰਪੁਰਬ ਮੌਕੇ ਤੋਪਾਂ ਟੈਂਕਾਂ ਤੇ ਗੋਲੀਆਂ ਨਾਲ ਮਾਰਨ ਵਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੰਨ੍ਹੇਵਾਹ ਗੋਲੀਆ ਦਾਗ ਕੇ ਚਿੱਤ ਕਰ ਦਿੱਤਾ ਸੀ, ਦੀ ਅੱਜ ਸਾਂਝੇ ਰੂਪ 30ਵੀਂ ਬਰਸੀ ਮਨਾਈ ਗਈ। ਸ਼ਹੀਦ ਬੇਅੰਤ ਸਿੰਘ ਭਾਵੇਂ 31 ਅਕਤੂਬਰ 1984 ਨੂੰ ਹੀ ਗ੍ਰਿਫਤਾਰੀ ਮੌਕੇ ਸ਼ਹੀਦ ਕਰ ਦਿੱਤੇ ਗਏ ਸਨ, ਪਰ ਭਾਈ ਸਤੰਵਤ ਸਿੰਘ ਅਤੇ ਭਾਈ ਕਿਹਰ ਸਿੰਘ ਨੂੰ ਲੰਬੇ ਅਦਾਲਤੀ ਚੱਕਰਾਂ ਦੇ ਵਿਚ ਫਸਾ ਕੇ ਅਤੇ ਬੇਹੱਦ ਤਸੀਹੇ ਦੇ ਕੇ 6 ਜਨਵਰੀ 1989 ਨੂੰ ਫਾਂਸੀ ਦੇ ਤਖਤੇ ਉਤੇ ਲਟਕਾ ਦਿੱਤਾ ਗਿਆ ਸੀ। ਅੱਜ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ (ਪਾਤਸ਼ਾਹੀ ਛੇਵੀਂ) ਵੀਰੀ ਸਟੇਸ਼ਨ ਰੋਡ, ਮੈਨੁਕਾਓ (ਔਕਲੈਂਡ) ਵਿਖੇ ਇਨ੍ਹਾਂ ਸ਼ਹੀਦਾਂ ਨੂੰ ਕੀਰਤਨ ਗਾਇਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਭਾਈ ਬਚਿਤਰ ਸਿੰਘ ਨੇ ਹੋਰ ਸਿੰਘਾਂ ਦੇ ਨਾਲ ਸ਼ਬਦ ਕੀਰਤਨ ਕੀਤਾ ਜਦ ਕਿ ਭਾਈ ਗੁਰਿੰਦਰਪਾਲ ਸਿੰਘ ਹੋਰਾਂ ਨੇ ਪਹਿਲਾਂ ਦਸਮ ਪਾਤਸ਼ਾਹਿ ਦੀ ਕਾਵਿ ਜੀਵਨ-ਗਾਥਾ ਨੂੰ ਕਥਾ ਰੂਪ ਵਿਚ ਸਰਵਣ ਕਰਵਾਇਆ ਅਤੇ ਫਿਰ ਭਾਈ ਸਤਵੰਤ ਸਿੰਘ ਹੋਰਾਂ ਦੇ ਜੀਵਨ ਪ੍ਰਸੰਗ ਨੂੰ ਸੰਖੇਪ ਰੂਪ ਵਿਚ ਸੰਗਤਾਂ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦਾ ਜੀਵਨ ਇਤਿਹਾਸ ਬਹੁਤ ਲੰਬਾ ਤੇ ਤਸੀਹਿਆਂ ਭਰਿਆ ਹੈ। ਇਨ੍ਹਾਂ ਜੋਧਿਆਂ ਨੇ ਉਸ ਸਮੇਂ ਸਿੱਖ ਕੌਮ ਦੀ ਅਣਖੀ ਦਸਤਾਰ ਨੂੰ ਵੰਗਾਰਨ ਵਾਲੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨੂੰ ਢਹਿ ਢੇਰੀ ਕਰਕੇ ਕੌਮ ਦੇ ਸਿਰ  ਹੋਰ ਸੋਹਣਾ ਸਜਾ ਦਿੱਤਾ ਸੀ, ਜਿਸ ਕਰਕੇ ਇਹ ਸ਼ਹੀਦ ਸਦਾ ਕੌਮ ਦੇ ਹੀਰੇ ਅਖਵਾਉਂਦੇ ਰਹਿਣਗੇ। ਸੰਗਤ ਨੇ ਜੋਸ਼ ਦੇ ਵਿਚ ਆ ਕੇ ਜੈਕਾਰੇ ਵੀ ਗਜਾਏ ਅਤੇ ਸਿੱਖੀ ਪ੍ਰੰਪਰਾਵਾਂ ਦੇ ਜ਼ਜਬੇ ਆਪਣੇ ਅੰਦਰ ਮਹਿਸੂਸ ਕੀਤੇ। ਅੱਜ ਗੁਰੂ ਕੇ ਲੰਗਰਾਂ ਦੀ ਸੇਵਾ ਭਾਈ ਸਰਵਣ ਸਿੰਘ ਅਗਵਾਨ ਦੇ ਸਮੁੱਚੇ ਪਰਿਵਾਰ ਵੱਲੋਂ ਕਰਵਾਈ ਗਈ ਸੀ।ਭਾਈ ਸਰਵਣ ਸਿੰਘ ਕੈਨੇਡਾ ਵਿਖੇ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਦੇ ਵਿਚ ਸ਼ਾਮਿਲ ਹੋਣ ਲਈ ਗਏ ਹੋਏ ਹਨ ਜਦ ਕਿ ਪਿੰਡ ਅਗਵਾਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਵੀ ਪਰਿਵਾਰਕ ਮੈਂਬਰ ਪਹੁੰਚੇ ਹੋਏ ਹਨ। ਬੀਬੀ ਸੁਰਿੰਦਰ ਕੌਰ ਜਿਨ੍ਹਾਂ ਨੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਨਾਲ ਮੰਗਣੀ ਤੋਂ ਬਾਅਦ ਫੋਟੋ ਨਾਲ ਅਨੋਖਾ ਵਿਆਹ ਕਰਕੇ ਹੀ ਸਾਰਾ ਜੀਵਨ ਬਤੀਤ ਕਰ ਦਿੱਤਾ ਸੀ, ਨੂੰ ਵੀ ਉਨ੍ਹਾਂ ਦੀ 18ਵੀਂ ਬਰਸੀ ਦੇ ਰੂਪ ਵਿਚ ਯਾਦ ਕੀਤਾ ਗਿਆ। ਭਾਈ ਸਰਵਣ ਸਿੰਘ ਦੇ ਜਿਸ ਛੋਟੇ ਬੇਟੇ ਆਗਿਆਪਾਲ ਸਿੰਘ ਨੂੰ ਬੀਬੀ ਸੁਰਿੰਦਰ ਸਿੰਘ ਹੋਰਾਂ ਨੇ ਗੋਦ ਲੈ ਕੇ ਪਾਲਿਆ ਸੀ, ਵੀ ਇਸ ਮੌਕੇ ਗੁਰੂ ਘਰ ਦੇ ਵਿਚ ਸੇਵਾ ਅਤੇ ਸਿਮਰਨ ਵਿਚ ਇਕ-ਮਿਕ ਹੋਇਆ ਵਿਖਾਈ ਦਿੱਤਾ। ਲਗਪਗ 5 ਘੰਟੇ ਚੱਲੇ ਇਸ ਕੀਰਤਨ ਸਮਾਗਮ ਦੇ ਵਿਚ ਵੱਡੀ ਗਿਣਤੀ ਦੇ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।