• ਡਾ. ਸੁਰਿੰਦਰ ਸਿੰਘ ਗਿੱਲ ਨਾਲ ਕੀਤੀਆਂ ਪਾਰਟੀ ਸਬੰਧੀ ਅਹਿਮ ਵਿਚਾਰਾਂ

IMG_1257

ਵਾਸ਼ਿੰਗਟਨ ਡੀ. ਸੀ. 11 ਜਨਵਰੀ   – ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਨਾਲ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ  ਵਲੋਂ ਉਨ੍ਹਾਂ ਦੀ ਰਿਹਾਇਸ਼ ਮੋਗਾ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ। ਜਿੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸਥਿਤੀ ਅਤੇ ਭਵਿੱਖ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਡਾ. ਗਿੱਲ ਵਲੋਂ ਸਵਾਲ ਕਰਦਿਆਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਸਤਾਰਾਂ ਨੂੰ ਅੱਖੋਂ ਪਰੋਖੇ ਕਰਕੇ ਨਿਯੁਕਤੀਆਂ ਕਰ ਰਿਹਾ ਹੈ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਖਤਰਾ ਪੈਦਾ ਹੋ ਰਿਹਾ ਹੈ। ਦੂਜਾ ਪਰਿਵਾਰਵਾਦ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾ ਮਾਯੂਸੀ ਵਿੱਚ ਹਨ।

ਜਥੇ. ਤੋਤਾ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਹਰ ਨਿਯੁਕਤੀ ਮੱਦ ਨੂੰ ਸਪੱਸ਼ਟ ਕਰਦਾ ਹੈ। ਜੇਕਰ ਉਸ ਦੇ ਅਮਲ ਤੋਂ ਬਗੈਰ ਕੋਈ ਫੈਸਲਾ ਲਿਆ ਗਿਆ ਤਾਂ ਉਹ ਵਿਵਾਦਗ੍ਰਸਤ ਹੋਵੇਗਾ। ਜਿਸ ਦਾ ਜਵਾਬ ਨਿਯੁਕਤ ਕਰਨ ਵਾਲੇ ਹੀ ਦੇਣਗੇ। ਦੂਜੇ ਸਵਾਲ ਸਬੰਧੀ ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਦੇ ਪ੍ਰਧਾਨ ਨੂੰ ਆਪਣੀ ਹੋਂਦ ਦੇ ਦਾਇਰੇ ਨੂੰ ਪਛਾਣ ਕੇ ਵਿਚਰਨਾ ਹੋਵੇਗਾ। ਜਿਸ ਨਾਲ ਉਹ ਅਨੁਸਾਸ਼ਨ ਅਤੇ ਪਾਰਟੀ ਦੀ ਵਫਾਦਾਰੀ ਨੂੰ ਵੀ ਮਜ਼ਬੂਤ ਕਰਨਗੇ। ਜਿਸ ਨਾਲ ਹੇਠਲੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਜਵਾਬਦੇਹ ਵੀ ਹੋਵੇਗਾ ਅਤੇ ਇਸ ਦਾ ਪਸਾਰ ਵੀ ਡੂੰਘਾਈ ਤੱਕ ਹੋਵੇਗਾ।

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਲਈ ਵਰਕਰਾਂ ਨਾਲ ਮੀਟਿੰਗਾਂ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਤਾਂ ਜੋ ਵਰਕਰ ਤਕੜੇ ਹੋ ਕੇ ਲੋਕਾਂ ਨੂੰ ਨਾਲ ਲੈ ਕੇ ਅੱਗੇ ਚੱਲਣ। ਉਨ੍ਹਾਂ ਕਿਹਾ ਕਿ ਪਾਰਟੀ ਦੇ ਅਹੁਦੇਦਾਰਾਂ ਨੂੰ ਭਰੋਸੇ ਵਿੱਚ ਲੈ ਕੇ ਹੀ ਕੋਈ ਵੀ ਕਾਰਜ ਉਨ੍ਹਾਂ ਦੇ ਹਲਕੇ ਵਿੱਚ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਨੂੰ ਨਾਮਜ਼ਦ ਅਹੁਦੇਦਾਰੀ ਤੋਂ ਮੁਕਤ ਕਰਕੇ ਸਗੋਂ ਸਮੂਹ ਦੀ ਸਹਿਮਤੀ ਨਾਲ ਅਹੁਦੇਦਾਰੀਆਂ ਤੇ ਬਿਠਾਉਣਾ ਚਾਹੀਦਾ ਹੈ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਨਾਲ ਵਿਚਰ ਸਕੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ, ਵਿਕਾਸ ਅਤੇ ਇਸ ਦੀ ਬਿਹਤਰੀ ਲਈ ਅਣਥੱਕ ਤੌਰ ਤੇ ਵਿਚਰ ਰਹੀ ਹੈ। ਲੋੜ ਹੈ ਇਸ ਦੇ ਸੰਵਿਧਾਨ ਨੂੰ ਹੂਬਹੂ ਲਾਗੂ ਕਰਕੇ ਹੀ ਇਸ ਨੂੰ ਅੱਗੇ ਤੋਰਿਆ ਜਾਵੇ।

ਉਨ੍ਹਾਂ ਕਿਹਾ ਸਿੱਖੀ ਨੂੰ ਮਜ਼ਬੂਤ ਕਰਨਾ, ਸਿੱਖੀ ਤੇ ਪਹਿਰਾ ਦੇਣਾ, ਸਿੱਖਾਂ ਦੇ ਪਾਬੰਦ ਹੋਣਾ ਤੇ ਸਿੱਖਾਂ ਦੇ ਹਰ ਮਸਲੇ ਨੂੰ ਹੱਲ ਕਰਨ ਲਈ ਤਤਪਰ ਰਹਿਣਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਮਨੋਰਥ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਵਲੋਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਆਪਣਾ ਨਾਮ ਨਹੀਂ ਜੋੜਿਆ। ਇਹ ਸਭ ਕੁਝ ਪ੍ਰੈੱਸ ਅਤੇ ਕੁਝ ਕੁ ਚਾਲਪੂਸਾਂ ਦਾ ਕੰਮ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪੰਜਾਬ ਦੇ ਹਿੱਤਾਂ ਦੀ ਪਾਰਟੀ ਹੈ। ਜਿਸ ਖਿਲਾਫ ਅਸੀਂ ਕਦੇ ਵੀ ਬੋਲ ਨਹੀਂ ਸਕਦੇ। ਸਗੋਂ ਇਸ ਦੀ ਬਿਹਤਰੀ ਲਈ ਮਰਦੇ ਦਮ ਤੱਕ ਕੰਮ ਕਰਦੇ ਰਹਾਂਗੇ।