4 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
13 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
17 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
2 days ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..

FullSizeRender (2)
(ਬ੍ਰਿਸਬੇਨ 11 ਜਨਵਰੀ) 18 ਸਾਲਾ ਸਾਊਦੀ ਅਰਬੀ ਕੁੜੀ ਰਹਾਫ ਮੁਹੰਮਦ ਮੁਤਾਲਕ ਇਸਲਾਮ ਧਰਮ ਨੂੰ ਛੱਡਣਤੇ ਉਸਦੇ ਪਰਿਵਾਰ ਵੱਲੋਂ ਮਾਰੇ ਜਾਣ ਦਾ ਡਰ ਜਤਾਇਆ ਜਾ ਰਿਹਾ ਹੈ। ਜਿਸਦੇ ਚੱਲਦਿਆਂ ਆਸਟ੍ਰੇਲੀਆ ਰਹਾਫ ਨੂੰ ਮਨੁੱਖੀ ਸ਼ਰਣ (Human asylum) ਦੇ ਸਕਦਾ ਹੈ। ਜਿਕਰਯੋਗ ਹੈ ਕਿ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਘਰ ਵਾਪਸ ਬੁਲਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਰੀ ਹਨ। ਕੁੜੀ ਫਿਲਹਾਲ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਏਜੰਸੀਆਂ ਦੀ ਦੇਖਭਾਲ ਵਿਚ ਹੈ। 

ਸੋਸ਼ਲ ਮੀਡੀਆਤੇ ਰਹਾਫ ਨੇ ਆਪਣੇ ਡਰ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਸਾਊਦੀ ਅਰਬ ਵਾਪਸ ਜਾਣਤੇ ਪਰਿਵਾਰ ਉਸ ਦੀ ਹੱਤਿਆ ਕਰ ਦੇਵੇਗਾ। ਇਸ ਮਗਰੋਂ ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਸਾਡਾ ਦੇਸ਼ ਰਹਾਫ ਨੂੰ ਮਨੁੱਖੀ ਵੀਜ਼ੇ (Humanitarian visa) ‘ਤੇ ਸ਼ਰਣ ਦੇਣਤੇ ਵਿਚਾਰ ਕਰ ਰਿਹਾ ਹੈ। ਉਹਨਾਂ ਹੋਰ ਕਿਹਾ ਕਿ ਰਹਾਫ ਦੇ ਮਾਮਲੇ ਵਿਚ ਇਮੀਗ੍ਰੇਸ਼ਨ ਮੰਤਰੀ ਡੇਵਿਡ ਕੋਲਮੈਨ ਨਾਲ ਉਹਨਾਂ ਗੱਲਬਾਤ ਵੀ ਕੀਤੀ ਹੈ

FullSizeRender (4)

ਦੱਸਣਯੋਗ ਹੈ ਕਿ ਰਹਾਫ ਨੇ ਕਿਹਾ ਹੈ ਕਿ ਉਹ ਜਦੋਂ ਸਾਊਦੀ ਅਰਬ ਤੋਂ ਆਸਟ੍ਰੇਲੀਆ ਜਾ ਰਹੀ ਸੀ ਤਾਂ ਥਾਈ ਅਤੇ ਸਾਊਦੀ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ ਸੀ। ਜਿਸਦੇ ਚੱਲਦਿਆਂ ਉਸਨੇ ਆਪਣੇ ਆਪ ਨੂੰ ਬੈਂਕਾਕ ਹਵਾਈ ਅੱਡੇ ਦੇ ਇੱਕ ਹੋਟਲ ਦੇ ਕਮਰੇ ਵਿਚ ਬੰਦ ਕਰ ਲਿਆ ਸੀ। ਥਾਈ ਅਧਿਕਾਰੀਆਂ ਨੇ ਸ਼ੁਰੂ ਵਿਚ ਕਿਹਾ ਸੀ ਕਿ ਉਸਨੂੰ ਵਾਪਸ ਭੇਜ ਦਿੱਤਾ ਜਾਵੇਗਾ ਪਰ ਸੋਸ਼ਲ ਮੀਡੀਆਤੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਆਪਣਾ ਫ਼ੈਸਲਾ ਬਦਲ ਦਿੱਤਾ ਸੀ। ਇੱਥੇ, ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਸੀਕਰੇਟ ਸਿਸਟਰਹੁੱਡ (ਚਾਰ ਔਰਤਾਂ ਨੇ ਟੌਪਲੈਸ ਹੋ ਕੇ) ਨੇ ਸਾਊਦੀ ਕੌਂਸਲੇਟ ਦੇ ਭਵਨ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਰਹਾਫ ਨੂੰ ਆਸਟ੍ਰੇਲੀਆ ਵਿਚ ਰਿਹਾਇਸ਼ ਦੇਣ ਦੀ ਗੱਲ ਕਹੀ। ਸੀਕਰੇਟ ਸਿਸਟਰਹੁੱਡ ਦੇ ਬਾਨੀ ਜੈਕੀ ਲਵ ਨੇ ਕਿਹਾ ਕਿ ਔਰਤ ਦੀ ਅਜ਼ਾਦੀ ਬਾਬਤ ਇਹ ਮਨੁੱਖਤਾ ਦੀ ਤੌਹੀਨ ਹੈ। ਇਸ ਲਈ ਉਹਨਾਂ ਆਸਟ੍ਰੇਲੀਆਈ ਸਰਕਾਰ ਨੂੰ ਅਪੀਲ ਕਰਨ ਲਈ ਇਹ ਪ੍ਰਦਰਸ਼ਨ ਕੀਤਾ ਹੈ

(ਹਰਜੀਤ ਲਸਾੜਾ)

harjit_las@yahoo.com