4 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
13 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
17 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
2 days ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..

– ਸਿਗਰਟਾਂ ਅਤੇ ਤੰਬਾਕੂ ਦੀਆਂ ਵਧਦੀਆਂ ਕੀਮਤਾਂ ਨੇ ਪ੍ਰਚੂਨ ਵਿਕਰੇਤਾਵਾਂ ਦੇ ਮਨੋਬਲ ਹੇਠਾਂ ਸੁੱਟੇ-ਲੁਟੇਰੇ ਬੇਪ੍ਰਵਾਹ

– ਕ੍ਰਾਈਮ ਪ੍ਰੀਵੈਨਸ਼ਨ ਦੇ ਪ੍ਰਧਾਨ ਸੰਨੀ ਕੌਸ਼ਿਲ ਨੇ ਮੀਡੀਆ ‘ਚ ਰੱਖਿਆ ਪੱਖ

NZ PIC 4 Jan-2

ਔਕਲੈਂਡ 4 ਜਨਵਰੀ  – ਕਈ ਵਾਰ ਲੰਬੇ ਸਮੇਂ ਤੱਕ ਪਿਆਰ ਨਾਲ ਸਮਝਾਏ ਬੱਚੇ ਇਕ ਦਿਨ ਵੱਡੇ ਹੋ ਕੇ ਤੁਹਾਡੇ ਸਿਰ ‘ਤੇ ਚੜ੍ਹਨ ਲਗਦੇ ਹਨ, ਲਗਦਾ ਹੈ ਉਵੇਂ ਹੀ ਨਿਊਜ਼ੀਲੈਂਡ ‘ਚ ਲਾਡਲੇ ਲੁਟੇਰਿਆਂ ਨੂੰ ਸੁਧਾਰ ਘਰਾਂ ਦੇ ਵਿਚ ਪਿਆਰ ਨਾਲ ਸਮਝਾਉਂਦਿਆਂ ਹੁਣ ਲੰਬਾਂ ਸਮਾਂ ਹੋ ਗਿਆ ਹੈ ਅਤੇ ਹੁਣ ਇਹ ਸਰਕਾਰ ਦੇ ਸਿਰ ਚੜ੍ਹ ਗਏ ਹਨ। ਲੁੱਟਾਂ-ਖੋਹਾਂ ਕਰਨਾ ਉਨ੍ਹਾਂ ਨੂੰ ਸ਼ੁਗਲ-ਮੇਲਾ ਕਰਨ ਦੇ ਬਰਾਬਰ ਲਗਦਾ ਹੈ ਅਤੇ ਪੁਲਿਸ ਨੂੰ ਚਕਮਾ ਦੇਣਾ ਜਾਂ ਫੜੇ ਜਾਣ ਉਤੇ ਵੀ ਉਨ੍ਹਾਂ ਨਾਲ ਬਦਸਲੂਕੀ ਕਰਨੀ ਖਲਨਾਇਕੀ ਪੇਸ਼ ਕਰਨ ਵਾਂਗ ਲਗਦਾ ਹੈ। ਸਰਕਾਰ ਨੇ 2025 ਤੱਕ ਪੂਰੇ ਦੇਸ਼ ਨੂੰ ‘ਤੰਬਾਕੂ ਮੁਕਤ’ ਕਰਨ ਦਾ ਐਲਾਨ ਕੀਤਾ ਹੈ। ਤੰਬਾਕੂ ਛਡਾਉਣ ਵਾਸਕੇ ਕੇਂਦਰ ਹਨ। ਤੰਬਾਕੂ ਦੀ ਆਦਤ ਤੋਂ ਛੁੱਟਕਾਰਾ ਪਾਉਣ ਲਈ ਸਰਕਾਰ ਨੇ ਹਰ ਸਾਲ ਸਿਗਰਟਾਂ ਦੀ ਕੀਮਤ ਅਤੇ ਲਗਪਗ 10% ਟੈਕਸ ਵਧਾਉਣ ਦਾ ਫਾਰਮੂਲਾ ਲਾਇਆ ਹੋਇਆ ਹੈ। ਵਾਧੂ ਪੈਸਾ ਕੈਂਸਰ ਵਰਗੀਆਂ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ, ਪਰ ਇਸਦਾ ਉਲਟ ਪ੍ਰਭਾਵ ਇਹ ਹੋ ਰਿਹਾ ਹੈ ਕਿ ਜਦੋਂ ਵੀ ਕੀਮਤ ਵਧਦੀ ਹੈ ਤਾਂ ਲੁੱਟਾਂ-ਖੋਹਾਂ ਦੀ ਗਿਣਤੀ ਵੀ ਹੋਰ ਵਧ ਜਾਂਦੀ ਹੈ, ਤੇ ਪ੍ਰਚੂਨ ਵਿਕਰੇਤਾਵਾਂ ਦੇ ਮਨੋਬਲ ਹੇਠਾਂ ਡਿਗਦੇ ਹਨ, ‘ਬਿਜ਼ਨਸ ਕਾਹਦਾ ਜਾਨ ਦਾ ਖੌਅ’ ਬਣ ਜਾਂਦਾ ਹੈ ਕਈ ਵਾਰ, ਪਰ ਇਸਦੇ ਬਾਵਜੂਦ ਜਿਸ ਨੂੰ ਪੁਲਿਸ ਦਾ ਜਾਂ ਕਾਨੂੰਨ ਦਾ ਡਰ ਹੋਣਾ ਚਾਹੀਦਾ ਉਹ ਬੇ ਪ੍ਰਵਾਹ ਹੋਈ ਜਾਂਦਾ ਹੈ।

ਗਲਤੀ ਕਿੱਥੇ ਹੋ ਸਕਦੀ ਹੈ?  ਇਸ ਸਬੰਧੀ ਕ੍ਰਾਈਮ ਪ੍ਰੀਵੈਨਸ਼ਨ ਗਰੁੱਪ ਦੇ ਪ੍ਰਧਾਨ ਸੰਨੀ ਕੌਸ਼ਿਲ ਨੇ ਅੱਜ ਮੀਡੀਆ ਨੂੰ ਆਪਣੇ ਵਿਚਾਰ ਦਿੱਤੇ ਹਨ। ਇਨ੍ਹਾਂ ਦਾ ਅਜਿਹਾ ਕੋਈ ਵੀ ਰਿਟੇਲ ਸਟੋਰ ਨਹੀਂ ਹੈ ਪਰ ਇਕ ਭਾਰਤੀ ਹੋਣ ਦੇ ਨਾਤੇ ਇਨ੍ਹਾਂ ਨੇ ਇਹ ਮਸਲਾ ਰਿਟੇਲ ਬਿਜ਼ਨਸਮੈਨਾਂ ਦੀ ਤਰਫ ਤੋਂ ਕਾਫੀ ਬਾਰ ਸਰਕਾਰ ਤੱਕ ਪਹੁੰਚਾਇਆ ਹੈ। ਕਿਉਂਕਿ ਛੋਟੇ ਬਿਜ਼ਨਸ ਵਿਚ ਭਾਰਤੀ ਕਾਫੀ ਗਿਣਤੀ ਵਿਚ ਹਨ ਜਿਵੇਂ ਕਾਰਨਰਜ਼ ਡੇਅਰੀਜ਼ ਅਤੇ ਲਿੱਕਰ ਸਟੋਰ ਆਦਿ। ਅੱਜ ਸਵੇਰੇ ਵੀ ਤਾਰਾਨਾਕੀ ਵਿਖੇ ਇਕ ਪੈਟਰੋਲ ਪੰਪ ਉਤੋਂ ਸਿਗਰਟਾਂ ਅਤੇ ਕੈਸ਼ ਲੁੱਟਿਆ ਗਿਆ। ਕੁਝ ਦਿਨ ਪਹਿਲਾਂ ਆਕਲੈਂਡ ਲਾਗੇ ਵੀ ਵੱਡੀ ਘਟਨਾ ਹੋਈ। 2010 ਤੋਂ ਬਾਅਦ ਹਰ ਸਾਲ ਇਹ ਟੈਕਸ 10 ਤੋਂ 11 % ਤਕ ਵਧਾਇਆ ਜਾਂਦਾ ਹੈ ਜਿਸ ਦੇ ਨਾਲ ਕੀਮਤਾਂ ਦੇ ਉਤੇ ਵੱਡਾ ਅਸਰ ਪੈਂਦਾ ਹੈ। ਪਿਛਲੇ ਸਾਲ ਇਹ ਟੈਕਸ 11.98 % ਤੱਕ ਵਧਾਇਆ ਗਿਆ ਸੀ। ਸੋ ਸਰਕਾਰ ਨੇ ਤੰਬਾਕੂ ਨੂੰ ਪੈਸੇ ਦੇਣ ਵਾਲੀ ਗਾਂ ਬਣਾ ਲਿਆ ਹੈ ਪਰ ਇਸਦੇ ਨਾਲ ਕੀ ਕੀ ਦੁਰਪ੍ਰਭਾਵ ਪੈ ਰਹੇ ਹਨ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਸੰਨੀ ਕੌਂਸਿਲ ਨੇ ਕਿਹਾ ਕਿ ਜਿਹੜੇ ਦੁਕਾਨਦਾਰ ਸਰਕਾਰ ਨੂੰ ਟੈਕਸ ਦੇਣ ਦੇ ਵਿਚ ਸਹਾਇਤਾ ਕਰ ਰਹੇ ਹਨ ਉਨ੍ਹਾਂ ਦੀ ਸੁਰੱਖਿਆ ਵੀ ਸਰਕਾਰ ਯਕੀਨੀ ਬਣਾਵੇ। ਫੜੇ ਲੁਟੇਰਿਆਂ ਨੂੰ ਸਖਤ ਸਜ਼ਾਵਾਂ ਹੋਣ ਅਤੇ ਹੋਰ ਪੁਲਿਸ ਅਫਸਰ ਅਜਿਹੀਆਂ ਘਟਨਾਵਾਂ ਦੇ ਹੱਲ ਲਈ ਜਨਤਾ ਲਈ ਉਪਲਬਧ ਹੋਣ। ਸੋ ਆਪਣੀ ਸੁਰੱਖਿਆ ਜਰੂਰੀ ਹੈ ਬਹੁਤ ਸਾਰੇ ਦੁਕਾਨਦਾਰ ਇਕ ਜ਼ੇਲ੍ਹ ਵਾਂਗ ਕਾਊਂਟਰ ਬਣਾ ਕੇ ਸਮਾਨ ਵੇਚਦੇ ਹਨ ਅਤੇ ਕਈਆਂ ਨੇ ਤੰਬਾਕੂ ਵੇਚਣਾ ਛੱਡ ਦਿੱਤਾ ਹੈ। ਸੋ ਬਚਾਓ ਵਿਚ ਹੀ ਬਚਾਓ ਹੈ।