• ਪ੍ਰਿੰਸੀਪਲ ਡਾ. ਜਸਬੀਰ ਸਿੰਘ ਢਿੱਲੋਂ ਤੇ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਵਲੋਂ ਵਿਦਿਆਰਥੀ ਨੂੰ ਕੀਤਾ ਸਨਮਾਨਿਤ

image1 (1)
ਨਿਸੂਯਾਰਕ /ਬਠਿੰਡਾ2 ਜਨਵਰੀ   – ਸੁਖਰਾਜ ਸਿੰਘ ਨੇ ਅੰਡਰ-17 ਵਿੱਚ ਪਾਵਰ ਲਿਫਟਿੰਗ ਵਿੱਚ ਮਹਿਬੂਬ ਨਗਰ ਤੇਲੰਗਾਨਾ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਵਲੋਂ ਤਿੰਨ ਸੌ ਪੰਝੀ ਕਿੱਲੋ ਦੀ ਲਿਫਟ ਕਰਕੇ ਜਿੱਥੇ ਦੇਸ ਰਾਜ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਾ ਨਾਮ ਚਮਕਾਇਆ ਅਤੇ ਬਠਿੰਡਾ, ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਦਾ ਨਾਮ ਵੀ ਰੌਸ਼ਨ ਕੀਤਾ ਹੈ। ਪਾਵਰ ਲਿਫਟਿੰਗ ਐਸੋਸੀਏਸ਼ਨ ਨੇ ਇਸ ਗਰੁੱਪ ਸੁਖਰਾਜ ਸਿੰਘ ਨੂੰ ‘ਭਾਰਤ ਦਾ ਮਜ਼ਬੂਤ ਗੱਭਰੂ’ ਐਲਾਨਿਆ ਹੈ।

ਜ਼ਿਕਰਯੋਗ ਹੈ ਕਿ ਇਸ ਵਿਦਿਆਰਥੀ ਨੂੰ ਸਕੂਲ ਵਲੋਂ ਸਨਮਾਨਿਤ ਕੀਤਾ ਗਿਆ। ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਵੀ ਗਿਆਰਾਂ ਸੌ ਰੁਪਏ ਦੇ ਕੇ ਇਸ ਵਿਦਿਆਰਥੀ ਸੁਖਰਾਜ ਸਿੰਘ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਤਾਂ ਜੋ ਭਵਿੱਖ ਵਿੱਚ ਇਹ ਗੱਭਰੂ ਹੋਰ ਮਾਰਕੇ ਮਾਰ ਸਕੇ।

ਸੁਖਰਾਜ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਇਸ ਖੇਡ ਵਿੱਚ ਅੰਤਰ-ਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਮ ਚਮਕਾਉਣਾ ਚਾਹੁੰਦਾ ਹੈ। ਸੁਖਰਾਜ ਸਿੰਘ ਬਾਰਵੀਂ ਦਾ ਵਿਦਿਆਰਥੀ ਹੈ। ਜੋ ਹਰ ਰੋਜ਼ ਦੋ ਘੰਟੇ ਅਭਿਆਸ ਕਰਦਾ ਹੈ। ਸੁਖਰਾਜ ਸਿੰਘ ਇਸ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਪਰਮਿੰਦਰ ਸਿੰਘ ਤੇ ਪਿੰ੍ਰਸੀਪਲ ਡਾ. ਜਸਵੀਰ ਸਿੰਘ ਸਿਰ ਬੰਨ੍ਹਦਾ ਹੈ।