WhatsApp Image 2019-01-11 at 11.10.56 AM

ਮਾਣਯੋਗ ਰਸੇਲ ਵਰਟਲੇ (ਐਮ.ਐਲ.ਸੀ.), ਪੀਟਰ ਮੈਲੀਨਾਸਕਸ (ਐਮ.ਪੀ.), ਲੇਬਰ ਪਾਰਟੀ ਵੱਲੋਂ ਦਾਨਾ ਵਰਟਲੇ (ਐਮ.ਪੀ. ਟੋਰੇਨਸ), ਐਂਡਰੀਆ ਮਾਈਕਲ (ਲੇਬਰ ਇਨਫੀਲਡ ਦੀ ਉਮੀਦਵਾਰ), ਮੋਨੀਕਾ ਕੁਮਾਰ ਬੁਧੀਰਾਜਾ (ਲਾਇਜ਼ਨ ਆਫਿਸਰ) ਅਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਆਉਣ ਵਾਲੀ ਫਰਵਰੀ ਮਹੀਨੇ ਦੀ 9 ਤਾਰੀਖ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ, ਐਡੀਲੇਡ ਦੇ ਸਰਬਤ ਖਾਲਸਾ ਗੁਰੁਦਵਾਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਬੜੀ ਹੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ ਅਤੇ ਅਰਦਾਸ ਵਿੱਚ ਸ਼ਾਮਿਲ ਹੋਏ।

WhatsApp Image 2019-01-11 at 11.10.22 AM (1)

ਗੁਰਦਵਾਰੇ ਵਿੱਚ ਉਚੇਚੇ ਤੌਰ ਤੇ ਪੁੱਜੀ ਸੰਗਤ ਨਾਲ ਗੱਲਬਾਤ ਵੀ ਕੀਤੀ ਅਤੇ ਡਾ. ਭੁਪਿੰਦਰ ਤੱਖਰ ਅਤੇ ਗੁਰਦਵਾਰਾ ਕਮੇਟੀ ਨੇ ਮਿਲ ਕੇ ਇਸ ਪ੍ਰੋਗਰਾਮ ਦੀ ਵਿਉਂਤਬੰਦੀ ਕੀਤੀ।

WhatsApp Image 2019-01-11 at 11.10.22 AM

ਦੋਹੇਂ ਨੇਤਾ ਰਸੇਲ ਵਰਟਲੇ ਅਤੇ ਪੀਟਰ ਮੈਲੀਨਾਸਕਸ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪਾਰਟੀ ਦੀਆਂ ਮੌਜੂਦਾ ਗਤੀਵਿਧੀਆਂ ਅਤੇ ਭਵਿੱਖੀ ਯੋਜਨਾਵਾਂ ਤੋਂ ਜਾਣੂ ਕਰਵਾਇਆ।

WhatsApp Image 2019-01-11 at 11.10.23 AM

ਜਿਸ ਰਾਹੀਂ ਉਨਾਂ ਨੇ ਦੱਸਿਆ ਕਿ ਪੇਰੇਂਟਸ ਵੀਜ਼ਾ ਨਾਲ ਸਬੰਧਤ ਪਾਲਿਸੀ ਵਿੱਚ ਘੱਟ ਖਰਚੇ ਉਪਰ ਲੰਬੇ ਸਮੇਂ ਤੱਕ ਮਾਪਿਆਂ ਦੇ ਸਟੇਅ ਦੇ ਵੀਜ਼ੇ ਬਾਰੇ ਮਹੱਤਵਪੂਰਨ ਬਦਲਾਅ ਕੀਤੇ ਜਾਣਗੇ।

ਅਰਦਾਸ ਤੋਂ ਬਾਅਦ ਸਾਰਿਆਂ ਨੇ ਬੜੀ ਹੀ ਸ਼ਰਧਾ ਅਤੇ ਮਰਿਆਦਾ ਨਾਲ ਕੜਾਹ ਪ੍ਰਸਾਦ ਛਕਿਆ।