4 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
13 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
17 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
2 days ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..

IMG-20181231-WA0104

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਫਰੀਮੌਟ ਵੱਸਦੀ ਪੰਜਾਬੀ ਕਵਿੱਤਰੀ ਗੁਲਸ਼ਨ ਦਯਾਲ ਦੇ ਸਨਮਾਨ ਚ ਗੱਲਬਾਤ ਕਰਦਿਆਂ ਗੁਰਭਜਨ ਗਿੱਲ ਨੇ ਅੱਜ ਲੁਧਿਆਣਾ ਵਿੱਚ ਕਿਹਾ ਹੈ ਕਿ ਬਦੇਸ਼ਾਂ ਚ ਰਹਿ ਕੇ ਲਗਾਤਾਰ ਸਾਹਿੱਤ ਸਿਰਜਣਾ ਕਰਨ ਵਾਲੇ ਲੇਖਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਬਿਨ ਤਨਖਾਹੋਂ ਰਾਜਦੂਤ ਹਨ।

ਉਨ੍ਹਾਂ ਕਿਹਾ ਕਿ ਆਪਣੀ ਲਿਖਤ ਰਾਹੀਂ ਸਾਨੂੰ ਉਹ ਬਦੇਸ਼ ਵੱਸਦੇ ਭਾਈਚਾਰੇ ਦਾ ਹਾਲ ਪੁੱਛਦੇ ਦੱਸਦੇ ਰਹਿੰਦੇ ਹਨ। ਉਨ੍ਹਾਂ ਅਮਰੀਕਾ ਵੱਸਦੇ ਲੇਖਕਾਂ ਪਰਵੇਜ਼ ਸੰਧੂ,ਸੁਖਵਿੰਦਰ ਕੰਬੋਜ, ਕੁਲਵਿੰਦਰ, ਹਰਜਿੰਦਰ ਕੰਗ, ਰਮਨ ਵਿਰਕ,ਦਲਜਿੰਦਰ ਸਹੋਤਾ ਤੇ ਹੋਰ ਲੇਖਕਾਂ ਦੇ ਹਵਾਲੇ ਨਾਲ ਵਿਚਾਰ ਚਰਚਾ ਕੀਤੀ।

1995 ਤੋਂ ਅਮਰੀਕਾ ਵੱਸਦੀ ਗੁਲਸ਼ਨ ਦਯਾਲ ਜਗਰਾਉਂ ਦੀ ਧੀ ਹੈ ਅਤੇ ਵਿਗਿਆਨ ਦੀ ਪੜ੍ਹਾਈ ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ ਚੋਂ ਕਰਕੇ ਅੰਗਰੇਜ਼ੀ ਸਾਹਿੱਤ ਵੱਲ ਪਰਤ ਗਈ। ਵਤਨ ਰਹਿੰਦਿਆਂ ਉਹ ਸਿੱਖਿਆ ਵਿਭਾਗ ਚ ਅੰਗਰੇਜ਼ੀ ਦੀ ਲੈਕਚਰਰ ਵਜੋਂ ਕਮਾਲਪੁਰਾ ਵਿਖੇ ਸੇਵਾ ਨਿਭਾਉਣ ਦੇ ਨਾਲ ਨਾਲ ਪ੍ਰੀਤਲੜੀ ਤੇ ਹੋਰ ਮਿਆਰੀ ਸਾਹਿੱਤਕ ਪੱਤਰਾਂ ਚ ਲਿਖਦੀ ਰਹੀ ਹੈ।

ਗੁਲਸ਼ਨ ਦਯਾਲ ਨੇ ਦੱਸਿਆ ਕਿ ਉਸ ਨੇ ਕਵਿਤਾ ਦੇ ਦੋ ਸੰਗ੍ਰਹਿ ਗਜਰ ਤੇ ਅਣਕਹੀਆਂ ਤੋਂ ਬਾਦ ਹੁਣ ਵਾਰਤਕ ਲਿਖਣ ਵੱਲ ਧਿਆਨ ਦਿੱਤਾ ਹੈ। ਉਸ ਦੀ ਇਸ ਪਹਿਲੀ ਕਿਤਾਬ ਵਿਸ਼ਵ ਪਰਿਕਰਮਾ ਰਾਹੀਂ ਉਸ ਦਾ ਪਰਵੇਸ਼ ਵਾਰਤਕ ਖੇਤਰ ਚ ਹੋ ਗਿਆ ਹੈ। ਲੇਖਿਕਾ ਗੁਲਸ਼ਨ ਦਯਾਲ ਨੇ ਵਿਸ਼ਵ ਪਰਿਕਰਮਾ ਦੀ ਕਾਪੀ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਤੇ ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਨੂੰ ਭੇਂਟ ਕੀਤੀ। ਇਸ ਮੌਕੇ ਨਿਖਿਲ ਨੇ ਕਿਹਾ ਕਿ ਸਾਹਿੱਤ ਦਾ ਮਨੋਰਥ ਵੀ ਧਰਤੀ ਦਾ ਦੁਖ ਸੁਖ ਸਮਝਣਾ ਸਮਝਾਉਣਾ ਹੀ ਹੈ।

ਗੁਲਸ਼ਨ ਦਯਾਲ ਨੂੰ ਸਨਮਾਨ ਵਜੋਂ ਗੁਰਭਜਨ ਗਿੱਲ ਪਰਿਵਾਰ ਵੱਲੋਂ ਆਪਣੀਆਂ ਲਿਖਤਾਂ ਮਿਰਗਾਵਲੀ, ਗੁਲਨਾਰ,ਤਾਰਿਆਂ ਦੇ ਨਾਲ ਗੱਲਾਂ ਕਰਦਿਆਂ, ਮਨ ਤੰਦੂਰ ਤੇ ਬੋਲ ਮਿੱਟੀ ਦਿਆ ਬਾਵਿਆ ਤੋਂ ਇਲਾਵਾ ਸਾਹਿੱਤਕ ਪੱਤਰ ਅਮਲਤਾਸ ਦਾ ਗੁਰਭਜਨ ਗਿੱਲ ਵਿਸ਼ੇਸ਼ ਅੰਕ ਵੀ ਭੇਂਟ ਕੀਤਾ ਗਿਆ।

(ਗੁਰਭਿੰਦਰ  ਗੁਰੀ)
+91 9915727311