ujagar singh 190105 IMG_9868

ਪਟਿਆਲਾ 3 ਜਨਵਰੀ 2018: ਪ੍ਰਿੰਸੀਪਲ ਬਾਬੂ ਸਿੰਘ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੁਹਾਰਾ ਚੌਕ ਮਾਲ ਰੋਡ ਪਟਿਆਲਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ। ਗੁਰਦੁਆਰਾ ਪ੍ਰਬੰਧ ਦਾ ਉਨ੍ਹਾਂ ਦਾ ਵਿਸ਼ਾਲ ਤਜਰਬਾ ਹੈ ਕਿਉਂਕਿ ਇਸ ਤੋਂ ਪਹਿਲਾਂ ਪ੍ਰਿੰਸੀਪਲ ਬਾਬੂ ਸਿੰਘ 2010 ਤੋਂ 2018 ਤੱਕ 8 ਸਾਲ ਇਸ ਗੁਰਦੁਆਰਾ ਸਾਹਿਬ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਸੇਵਾ ਨਿਭਾਉਂਦੇ ਆ ਰਹੇ ਹਨ। ਉਹ ਗੁਰਦੁਆਰਾ ਸੇਵਕ ਜੱਥਾ ਅਨਾਰਦਾਣਾ ਚੌਕ ਪਟਿਆਲਾ ਦੇ 35 ਸਾਲ ਲਗਾਤਰ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਗੁਰਦੁਆਰਾ ਸੇਵਕ ਜੱਥਾ ਪਿਛਲੇ 35 ਸਾਲ ਤੋਂ ਸਰਕਾਰੀ ਸਹਾਇਤਾ ਪ੍ਰਾਪਤ ਹਾਈ ਸਕੂਲ ਵੀ ਚਲਾ ਰਿਹਾ ਹੈ। ਉਨ੍ਹਾਂ ਗੁਰਦੁਆਰਾ ਸੇਵਕ ਜੱਥਾ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਚ ਮਰਜ ਕਰ ਦਿੱਤਾ ਹੈ। ਇਸਤੋਂ ਇਲਾਵਾ ਉਹ ਲੰਮਾ ਸਮਾ ਖਾਲਸਾ ਕਾਲਜ ਦੀ ਗਵਰਨਿੰਗ ਬਾਡੀ ਦੇ ਮੈਂਬਰ ਵੀ ਰਹੇ ਹਨ। ਪ੍ਰਿੰਸੀਪਲ ਬਾਬੂ ਸਿੰਘ ਇਸ ਤੋਂ ਇਲਾਵਾ ਆਕਸਫੋਰਡ ਮਾਡਲ ਸਕੂਲ 1963 ਤੋਂ ਘੇਰ ਸੋਢੀਆਂ ਵਿਖੇ ਚਲਾ ਰਹੇ ਹਨ। ਉਹ ਪੜ੍ਹੇ ਲਿਖੇ ਅਤੇ ਸੁਲਝੇ ਹੋਏ ਸਿੱਖ ਬੁੱਧੀਜੀਵੀ ਵਿਦਵਾਨ ਹਨ। ਸਿੱਖ ਧਰਮ ਬਾਰੇ ਉਨ੍ਹਾਂ ਡੂੰਘੀ ਖੋਜ ਅਤੇ ਜਾਣਕਾਰੀ ਹੈ। ਗੁਰਦੁਆਰਾ ਸਿੰਘ ਸਭਾ ਇਕ ਖਾਲਸਾ ਮਾਡਲ ਸਕੂਲ ਅਤੇ ਸੰਗੀਤ ਵਿਦਿਆਲਿਆ ਵੀ ਚਲਾ ਰਿਹਾ ਹੈ। ਇਕ ਮੁਫਤ ਹੋਮਿਓਪੈਥਿਕ ਡਿਸਪੈਂਸਰ ਵੀ ਚਲ ਰਹੀ ਹੈ। ਸਰਬਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਨਾ ਮਾਤਰ ਫੀਸ ਨਾਲ ਮੁਫਤ ਮੈਡੀਕਲ ਟੈਸਟ ਲਬਾਰਟਰੀ ਵੀ ਟੈਸਟ ਕਰ ਰਹੀ ਹੈ। ਉਨ੍ਹਾਂ ਦੇ ਵਿਸ਼ਾਲ ਪ੍ਰਬੰਧਕੀ ਤਜਰਬੇ ਦਾ ਗੁਰਦੁਆਰਾ ਸਿੰਘ ਸਭਾ ਨੂੰ ਲਾਭ ਹੋਵੇਗਾ।

(ਉਜਾਗਰ ਸਿੰਘ)

ujagarsingh48@yahoo.com