image1 (2)

ਫਰਿਜ਼ਨੋ, ਕੈਲੀਫੋਰਨੀਆਂ  —ਸਾਫ ਸੁਥਰੀ ਗਾਇਕੀ ਨੂੰ ਪ੍ਰਣਾਏ ਹੋਏ ਟੋਟਲ ਐਂਟਰਟੇਨਮੈਂਟ ਦੇ ਅਵਤਾਰ ਲਾਖਾ ਵਲੋਂ ਅਮਰੀਕਾ, ਕਨੇਡਾ ਵਿਚ ਕਰਵਾਏ ਜਾਣ ਵਾਲੇ ਸ਼ੋਅ ‘ਪਰਦੇਸੀ ਲਾਈਵ 2019’ ਦੀ ਸ਼ੁਰੂਆਤ ਸਟਾਕਟਨ (ਕੈਲੇਫੋਰਨੀਆਂ) ਤੋਂ ਕੀਤੀ ਜਾ ਰਹੀ ਹੈ। ਇਹ ਸ਼ੋਅ 15 ਫਰਬਰੀ ਦਿਨ ਸ਼ੁੱਕਰਵਾਰ ਨੂੰ ਸਟਾਕਟਨ ਦੀ’ ਯੂਨੀਵਰਸਿਟੀ ਆਫ ਪੈਸੇਫਿਕ`ਦੇ ਫੇਅ ਸਪੈਨੋਜ਼ ਥੀਏਟਰ ਵਿਚ ਕਰਵਾਇਆ ਜਾ ਰਿਹਾ ਹੈ। ਉੱਘੇ ਗਾਇਕ ਅਤੇ ਆਪਣੀ ਵਿਲੱਖਣ ਗੀਤਕਾਰੀ ਲਈ ਦੁਨੀਆਂ ਭਰ ਵਿੱਚ ਜਾਣੇ ਜਾਂਦੇ ਧਰਮਵੀਰ ਥਾਂਦੀ,  ਬੁਲੰਦ ਆਵਾਜ਼ ਦੀ ਮਾਲਿਕ ਤੇ ਸੁਚੱਜੇ ਗੀਤਾਂ ਦੀ ਪਹਿਚਾਣ ਬਣ ਚੁੱਕੀ ਗਾਇਕਾ ਜੋਤ ਰਣਜੀਤ ਅਤੇ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਲਿਖਣ ਅਤੇ ਗਾਉਣ ਵਿੱਚ ਨਾਮਣਾ ਖੱਟ ਚੁੱਕਾ ਗਾਇਕ ਸੁਖਪਾਲ ਔਜਲਾ ਇਸ ਸ਼ੋਅ ਦੀ ਸ਼ਾਨ ਬਣਨਗੇ। ਸਟੇਜ ਸੰਚਾਲਨ ਜਸਵੰਤ ਸਿੰਘ ਸ਼ਾਦ ਕਰਨਗੇ ਅਤੇ ਹਾਸਰਸ ਕਲਾਕਾਰ ਵਿਜੇ ਸਿੰਘ ਆਪਣੀ ਕਮੇਡੀ ਦੇ ਰੰਗ ਵਿਖਾਉਣਗੇ। ਇਸ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਇਹ ਸਾਰੇ ਹੀ ਕਲਾਕਾਰ ਅਮਰੀਕਾ ਵੱਸਦੇ ਹਨ। ਬੀਤੇ ਦਿਨੀ ਸਟਾਕਟਨ ਵਿੱਚ ਹੋਈ ਇਕੱਤਰਤਾ ਵਿੱਚ ਪ੍ਰਬੰਧਕਾਂ, ਕਲਾਕਾਰਾਂ,  ਸਪੋਂਸਰਾਂ ਤੇ ਗੀਤਕਾਰਾਂ ਦੀ ਮੌਜੂਦਗੀ ਵਿਚ ਇਸ ਸ਼ੋਅ ਨਾਲ ਸਬੰਧਤ ਪੋਸਟਰ ਜਾਰੀ ਕੀਤਾ ਗਿਆ। ਜਿਸ ਵਿੱਚ ਰਿਲੀਜ਼ ਸਮੇਂ ਨਜ਼ਰ ਆ ਰਹੇ ਹਨ (ਖੱਬਿਓਂ ਸੱਜੇ ਪਿੱਛੇ ਖੜੇ)ਪ੍ਰੋਮੋਟਰ ਅਵਤਾਰ ਲਾਖਾ,ਜਸਵੰਤ ਸਿੰਘ ਸ਼ਾਦ, ਗਾਇਕ ਮਨਦੀਪ ਅਟਵਾਲ,ਸ਼ਾਇਰ ਕੁਲਵੰਤ ਸੇਖੋਂ,ਗਾਇਕ ਤੇ ਗੀਤਕਾਰ ਧਰਮਵੀਰ ਥਾਂਦੀ, ਗਾਇਕਾ ਜੋਤ ਰਣਜੀਤ, ਸ਼ਾਇਰ ਹਰਜੀਤ ਹਠੂਰ ਤੇ ਮਿਸਟਰ ਕੁਮਾਰ(ਹੇਠਾਂ ਖੱਬਿਓਂ ਸੱਜੇ)ਸ਼ਾਇਰ ਹਰਜਿੰਦਰ ਪੰਧੇਰ, ਪ੍ਰੋਮੋਟਰ ਸਿਕੰਦਰ ਗਰੇਵਾਲ,ਬੇਟੀ ਮਾਹੀ,ਕੁਲਦੀਪ ਸਿੰਘ ਗਰੇਵਾਲ, ਸ . ਗਿੱਲ,ਗੁਲੂ ਬਰਾੜ ਅਤੇ ਵਿਜੇ ਵਿਜ।