ਪਹਿਲੇ ਸਿੱਖ ਮਲੇਸ਼ੀਅਨ ਮੰਤਰੀ ਗੋਬਿੰਦ ਸਿੰਘ ਦਿਓ ਨਾਲ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਾਂਸਦ ਕੰਵਲਜੀਤ ਸਿੰਘ ਬਖਸ਼ੀ ਨਾਲ ਮਿਲਣੀ

(ਨਿਊਜ਼ੀਲੈਂਡ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਮਲੇਸ਼ੀਆ ਦੇ ਪਹਿਲੇ ਸਿੱਖ ਮੰਤਰੀ ਸ. ਗੋਬਿੰਦ ਸਿੰਘ ਦਿਓ ਨਾਲ।)
(ਨਿਊਜ਼ੀਲੈਂਡ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਮਲੇਸ਼ੀਆ ਦੇ ਪਹਿਲੇ ਸਿੱਖ ਮੰਤਰੀ ਸ. ਗੋਬਿੰਦ ਸਿੰਘ ਦਿਓ ਨਾਲ।)

ਔਕਲੈਂਡ 8  ਜਨਵਰੀ  -ਸੰਨ 2008 ਤੋਂ ਮਲੇਸ਼ੀਆ ਦੀ ਸੰਸਦ ਦੇ ਵਿਚ ਆਪਣੀ ਸਰਦਾਰੀ ਕਾਇਮ ਰੱਖ ਰਹੇ ਹਨ ਸਾਂਸਦ ਗੋਬਿੰਦ ਸਿੰਘ ਦਿਓ ਅਤੇ ਸੰਨ 2008 ਤੋਂ ਹੀ ਨਿਊਜ਼ੀਲੈਂਡ ਦੀ ਸੰਸਦ ਦੇ ਵਿਚ ਆਪਣੀ ਸਰਦਾਰੀ ਕਾਇਮ ਰੱਖ ਰਹੇ ਹਨ ਸ. ਕੰਵਲਜੀ ਸਿੰਘ ਬਖਸ਼ੀ। ਅਜਿਹੇ ਅਹੁਦੇ ਸਾਬਿਤ ਕਰਦੇ ਹਨ ਕਿ ਉਚ ਪੜ੍ਹਾਈ ਤੇ ਲਿਆਕਤ ਹੋਵੇ ਤਾਂ ਵਿਸ਼ਵ ਦੇ ਕਿਸੇ ਵੀ ਦੇਸ਼ ਦੇ ਵਿਚ ਸਰਕਾਰੇ ਦਰਬਾਰੇ ਪੂਰੀ ਚੜ੍ਹਾਈ ਰੱਖੀ ਜਾ ਸਕਦੀ ਹੈ।

(ਸ. ਗੋਬਿੰਦ ਸਿੰਘ ਦਿਓ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਸੌਗਾਤ ਭੇਟ ਕਰਦੇ ਹੋਏ)
(ਸ. ਗੋਬਿੰਦ ਸਿੰਘ ਦਿਓ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਸੌਗਾਤ ਭੇਟ ਕਰਦੇ ਹੋਏ)

ਬੀਤੇ ਕੱਲ੍ਹ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਆਪਣੇ ਮਲੇਸ਼ੀਆ ਦੇ ਸਰਕਾਰੀ ਦੌਰੇ ਦੌਰਾਨ ਹੁਣ ਮਲੇਸ਼ੀਆ ਦੇ ਪਹਿਲੇ ਕੈਬਨਿਟ ਮੰਤਰੀ ਬਣ ਚੁੱਕੇ ਸ. ਗੋਬਿੰਦ ਸਿੰਘ ਦਿਓ ਦੇ ਨਾਲ ਲੰਬੀ ਮੁਲਾਕਾਤ ਕੀਤੀ। ਸ. ਗੋਬਿੰਦ ਸਿੰਘ ਦਿਓ ਇਸ ਵੇਲੇ ਮਲੇਸ਼ੀਆ ਦੇ ਕਮਿਊਨੀਕੇਸ਼ਨ ਅਤੇ ਮਲਟੀਮੀਡੀਆ ਮੰਤਰੀ ਹਨ। ਬ੍ਰਿਟਿਸ਼ ਵਿਖੇ ਵਕਾਲਤ ਦੀ ਡਿਗਰੀ ਕਰਨ ਵਾਲੇ 45 ਸਾਲਾ ਸ. ਦਿਓ ਡੈਮੋਕ੍ਰੇਟਿਕ ਐਕਸ਼ਨ ਪਾਰਟੀ ਦੇ ਵੀ ਉਪ ਚੇਅਰਮੈਨ ਵੀ ਹਨ। ਸ. ਦਿਓ ਅੰਮ੍ਰਿਤਸਰ ਦੇ ਨਾਲ ਸਬੰਧ ਰੱਖਦੇ ਹਨ ਜਦ ਕਿ ਸ. ਕੰਵਲਜੀਤ ਸਿੰਘ ਬਖਸ਼ੀ ਦਿੱਲੀ ਦੇ ਨਾਲ ਸਬੰਧ ਰੱਖਦੇ ਹਨ।

NZ PIC 8 Jan-1B

ਅੱਜ ਦੋਹਾਂ ਨੇਤਾਵਾਂ ਨੇ ਜਿੱਥੇ ਮਲੇਸ਼ੀਆ-ਨਿਊਜ਼ੀਲੈਂਡ ਦੇ ਰਾਜਨੀਕ ਸਬੰਧਾਂ ਬਾਰੇ ਵਿਚਾਰਾਂ ਕੀਤੀਆਂ ਉਥੇ ਪ੍ਰਵਾਸੀ ਭਾਰਤੀਆਂ ਦੀ ਖੁਸ਼ਹਾਲੀ ਤੇ ਸਿੱਖ ਰਾਜਨੀਤੀ ਲਈ ਵੀ ਗੱਲਬਾਤ ਕੀਤੀ। ਸ. ਬਖਸ਼ੀ ਨੇ ਮੰਤਰੀ ਸਾਹਿਬ ਦੇ ਦਫਤਰ ‘ਚ ਮਹਿਮਾਨ ਬੁੱਕ ਉਤੇ ਸੰਦੇਸ਼ ਵੀ ਛੱਡਿਆ ਅਤੇ ਇਕ ਦੂਜੇ ਨੂੰ ਸੌਗਾਤਾਂ ਦਾ ਵੀ ਆਦਾਨ ਪ੍ਰਦਾਨ ਕੀਤਾ। ਵਲਿੰਗਟਨ ਸਥਿਤ ਮਲੇਸ਼ੀਅਨ ਹਾਈ ਕਮਿਸ਼ਨ ਨੇ ਵੀ ਮਾਣ ਦੇ ਨਾਲ ਇਸ ਮਿਲਣੀ ਨੂੰ ਆਪਣੇ ਸ਼ੋਸ਼ਲ ਮੀਡੀਆ ਉਤੇ ਤਸਵੀਰਾਂ ਸਮੇਤ ਸਾਂਝਾ ਕੀਤਾ ਹੈ।