4 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
12 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
17 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
2 days ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..
  • ਪੁਸਤਕ ”ਨਹਿਰੂ: ਮਿਥਕ ਔਰ ਸੱਤਿਯ” ਤੋਂ ਹੋਇਆ ਖ਼ੁਲਾਸਾ

”ਮੈਂ ਵੀ ਹਿੰਦੂ ਹਾਂ ਤੇ ਗਊ ਹੱਤਿਆ ਪਸੰਦ ਨਹੀਂ ਕਰਦਾ, ਪਰ ਇਸ ਦਾ ਇੱਕੋ ਇੱਕ ਰਸਤਾ ਹੈ ਲੋਕਾਂ ਦਾ ਸਹਿਯੋਗ, ਜੋ ਆਪਸੀ ਪ੍ਰੇਮ ਤੇ ਸਦਭਾਵਨਾ ਨਾਲ ਹੋ ਸਕਦਾ ਹੈ”-ਨਹਿਰੂ

balwinder singh bhullar 190104 gau hatya - nehru bookkk

ਆਰ ਐੱਸ ਐੱਸ ਦੀਆਂ ਨੀਤੀਆਂ ਲਾਗੂ ਕਰਦਿਆਂ ਗਊ ਰੱਖਿਆ ਦੇ ਨਾਂ ਹੇਠ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਕੇ ਭਾਜਪਾ ਮੁੜ ਸੱਤ੍ਹਾ ਹਾਸਲ ਕਰਨ ਲਈ ਯਤਨ ਕਰ ਰਹੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਦੇ ਰਾਜ ਦੌਰਾਨ ਗਊ ਹੱਤਿਆ ਬੰਦ ਕਰਵਾ ਕੇ ਗਊ ਰੱਖਿਆ ਕਰਨ ਦੇ ਨਾਂ ਹੇਠ ਅਨੇਕਾਂ ਮੁਸਲਮਾਨ ਅਤੇ ਦਲਿਤ ਲੋਕਾਂ ਦੀ ਕੁੱਟ ਮਾਰ ਹੀ ਨਹੀਂ ਕੀਤੀ ਗਈ ਬਲਕਿ ਕਤਲ ਵੀ ਕੀਤੇ ਗਏ ਹਨ। ਭਾਜਪਾ ਦੀਆਂ ਅਜਿਹੀਆਂ ਕਥਿਤ ਧੱਕੇਸ਼ਾਹੀਆਂ ਤੇ ਨੀਤੀਆਂ ਦਾ ਭਾਰਤ ਦੇ ਲੋਕਾਂ ਨੇ ਡਟਵਾਂ ਵਿਰੋਧ ਵੀ ਕੀਤਾ ਹੈ। ਆਰ ਐੱਸ ਐੱਸ ਦੀ ਗਊ ਰੱਖਿਆ ਦੇ ਨਾਂ ਹੇਠ ਰਾਜਨੀਤੀ ਕਰਨੀ ਕੋਈ ਨਵੀਂ ਪਾਲਿਸੀ ਨਹੀਂ ਹੈ, ਦਹਾਕਿਆਂ ਤੋਂ ਹੀ ਇਹ ਸੰਸਥਾ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਦਾ ਯਤਨ ਕਰਦੀ ਹੈ। ਇਸ ਤੱਥ ਦਾ ਪ੍ਰਗਟਾਵਾ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਪੰ: ਜਵਾਹਰ ਲਾਲ ਨਹਿਰੂ ਬਾਰੇ ਲਿਖੀ ਹਿੰਦੀ ਪੁਸਤਕ ”ਨਹਿਰੂ: ਮਿਥਕ ਔਰ ਸੱਤਿਯ” ਤੋਂ ਵੀ ਸਪਸ਼ਟ ਹੁੰਦਾ ਹੈ। ਇਹ ਪੁਸਤਕ ਉਘੇ ਪੱਤਰਕਾਰ ਸ੍ਰੀ ਪੀਯੂਥ ਬਬੇਲੇ ਦੁਆਰਾ ਲਿਖੀ ਗਈ ਹੈ, ਜਿਸ ਦੀ ਭੂਮਿਕਾ ਪੱਤਰਕਾਰੀ ਦੇ ਖੇਤਰ ਵਿਚ ਸੱਚ ਦਾ ਝੰਡਾ ਬੁਲੰਦ ਕਰਨ ਵਾਲੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਲਿਖੀ ਹੈ।

ਇਸ ਪੁਸਤਕ ਵਿਚ ਦੇਸ਼ ਦੀ ਆਜ਼ਾਦੀ ਉਪਰੰਤ ਆਰ ਐੱਸ ਐੱਸ ਦੀ ਰਾਜਨੀਤੀ ਵਿਚ ਹੋਈ ਅਸਫਲਤਾ ਕਾਰਨ ਗਊ ਰੱਖਿਆ ਨੂੰ ਸਿਆਸਤ ਲਈ ਵਰਤਣ ਬਾਰੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ: ਜਵਾਹਰ ਲਾਲ ਨਹਿਰੂ ਦੇ ਵੱਖ ਵੱਖ ਸਮੇਂ ਦਿੱਤੇ ਬਿਆਨਾਂ ਨੂੰ ਦਰਜ ਕੀਤਾ ਗਿਆ ਹੈ, ਜਿਸਤੋਂ ਇਹ ਸਪਸ਼ਟ ਕੀਤੇ ਜਾਣ ਤੇ ਜ਼ੋਰ ਦਿੱਤਾ ਗਿਆ ਹੈ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਸਮੁੱਚੇ ਭਾਰਤ ਵਿਚ ਇੱਕ ਤਰ੍ਹਾਂ ਦੀਆਂ ਨੀਤੀਆਂ ਲਾਗੂ ਕਰਨੀਆਂ ਜਾਂ ਪਾਬੰਦੀਆਂ ਲਾਉਣੀਆਂ ਜਾਇਜ਼ ਨਹੀਂ, ਬਲਕਿ ਵੱਖ ਵੱਖ ਇਲਾਕਿਆਂ ਵਿਚ ਲੋਕਾਂ ਦੇ ਸਹਿਯੋਗ ਨਾਲ ਅਜਿਹਾ ਕੀਤਾ ਜਾ ਸਕਦਾ ਹੈ। ਦੇਸ਼ ਦੀ ਆਜ਼ਾਦੀ ਉਪਰੰਤ ਪਹਿਲੀ ਲੋਕ ਸਭਾ ਚੋਣ ਜਦ ਕਾਂਗਰਸ ਪਾਰਟੀ ਨੇ ਜਿੱਤ ਲਈ ਤਾਂ ਉਸ ਸਮੇਂ ਵੀ ਆਰ ਐੱਸ ਐੱਸ ਦੀਆਂ ਨੀਤੀਆਂ ਲਾਗੂ ਕਰਨ ਲਈ ਯਤਨਸ਼ੀਲ ਵਿਰੋਧੀ ਧਿਰ ਨੇ ਗਊ ਹੱਤਿਆ ਦਾ ਮੁੱਦਾ ਉਠਾਇਆ ਸੀ ਅਤੇ 26 ਅਕਤੂਬਰ 1952 ਨੂੰ ਗਊ ਹੱਤਿਆ ਵਿਰੁੱਧ ਅਭਿਆਨ ਸ਼ੁਰੂ ਕਰਦਿਆਂ ਕੇਂਦਰ ਸਰਕਾਰ ਤੋਂ ਗਊ ਹੱਤਿਆ ਤੇ ਪਾਬੰਦੀ ਲਾਉਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਸੀ ਤੇ ਲੋਕਾਂ ਤੋਂ ਦਸਤਖ਼ਤ ਕਰਵਾ ਕੇ ਰਾਸ਼ਟਰਪਤੀ ਨੂੰ ਮੈਮੋਰੰਡਮ ਵੀ ਦਿੱਤਾ ਗਿਆ ਸੀ।

ਦੇਸ਼ ਦੀ ਧਰਮ ਨਿਰਪੱਖਤਾ ਤੇ ਪਹਿਰਾ ਦਿੰਦਿਆਂ ਦੇਸ਼ ਦੇ ਸਮੇਂ ਦੇ ਪ੍ਰਧਾਨ ਮੰਤਰੀ ਪੰ: ਜਵਾਹਰ ਲਾਲ ਨਹਿਰੂ ਨੇ 31 ਅਕਤੂਬਰ 1952 ਨੂੰ ਨਾਗਪੁਰ ਵਿਖੇ ਹੋਈ ਇੱਕ ਵੱਡੀ ਜਨ ਸਭਾ ਵਿਚ ਭਾਸ਼ਣ ਕਰਦਿਆਂ ਕਿਹਾ ਸੀ, ”ਆਰ ਐੱਸ ਐੱਸ ਦਾ ਗਊ ਹੱਤਿਆ ਵਿਰੁੱਧ ਅਭਿਆਨ ਇੱਕ ਸਿਆਸੀ ਚਾਲ ਹੈ, ਇਸ ਦਾ ਗਊ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਭਿਆਨ ਨਾਲ ਉਹ ਲੋਕ ਜੁੜੇ ਹੋਏ ਹਨ, ਜੋ ਲੋਕ ਸਭਾ ਵਿਚ ਕਾਮਯਾਬ ਨਹੀਂ ਹੋ ਸਕੇ।” ਉਨ੍ਹਾਂ ਕਿਹਾ ਸੀ, ”ਮੈਂ ਇਹ ਮਾਮਲਾ ਰਾਜਾਂ ਤੇ ਛੱਡਣ ਨੂੰ ਤਰਜੀਹ ਦੇਵਾਂਗਾ, ਰਾਜ ਸਰਕਾਰਾਂ ਸਥਾਨਕ ਲੋੜਾਂ ਨੂੰ ਮੁੱਖ ਰੱਖ ਕੇ ਫ਼ੈਸਲਾ ਲੈ ਲੈਣ।”

ਇਸ ਉਪਰੰਤ 29 ਨਵੰਬਰ 1952 ਨੂੰ ਮੱਧ ਪ੍ਰਦੇਸ਼ ਦੇ ਸ਼ਹਿਰ ਭੇਲਸਾ ਵਿਖੇ ਇੱਕ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰ: ਨਹਿਰੂ ਨੇ ਕਿਹਾ ਸੀ, ”ਸਥਾਨਕ ਲੋਕਾਂ ਦੀ ਸਹਿਮਤੀ ਤੋਂ ਬਗੈਰ ਅਜਿਹੀ ਪਾਬੰਦੀ ਲਾਉਣੀ ਸਿਧਾਂਤਾਂ ਤੇ ਪੁਰਾਣੀਆਂ ਪਰੰਪਰਾਵਾਂ ਵਿਰੁੱਧ ਹੋਵੇਗੀ। ਰਾਜਾਂ ਨੂੰ ਗਊ ਹੱਤਿਆ ਤੇ ਪਾਬੰਦੀ ਲਾਉਣ ਦੀ ਆਜ਼ਾਦੀ ਹੈ, ਪਰ ਸਾਰੇ ਦੇਸ਼ ‘ਚ ਇੱਕ ਤਰਾਂ ਦੀ ਨੀਤੀ ਬਣਾ ਦੇਣਾ ਬੇਤੁਕਾ ਹੋਵੇਗਾ।” ਉਸ ਸਮੇਂ ਜਦ ਵਿਰੋਧੀਆਂ ਨੇ ਪੰ: ਨਹਿਰੂ ਵਿਰੁੱਧ ਵੀ ਪ੍ਰਚਾਰ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਇਹ ਕਹਿੰਦਿਆਂ, ”ਮੈਂ ਵੀ ਹਿੰਦੂ ਹਾਂ ਤੇ ਗਊ ਹੱਤਿਆ ਪਸੰਦ ਨਹੀਂ ਕਰਦਾ, ਪਰ ਇਸ ਦਾ ਇੱਕੋ ਇੱਕ ਰਸਤਾ ਹੈ ਲੋਕਾਂ ਦਾ ਸਹਿਯੋਗ, ਜੋ ਆਪਸੀ ਪ੍ਰੇਮ ਤੇ ਸਦਭਾਵਨਾ ਨਾਲ ਹੋ ਸਕਦਾ ਹੈ” ਦੇਸ ਦੀ ਧਰਮ ਨਿਰਪੱਖਤਾ ਤੇ ਡਟ ਕੇ ਪਹਿਰਾ ਦਿੱਤਾ।

ਪੁਸਤਕ ਵਿਚ ਦਰਜ ਵੇਰਵਿਆਂ ਅਨੁਸਾਰ ਜਿੱਥੇ ਪੰ: ਜਵਾਹਰ ਲਾਲ ਨਹਿਰੂ ਨੇ ਦੇਸ਼ ਦੀ ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਦਿਆਂ ਉਸ ਨੂੰ ਆਂਚ ਨਹੀਂ ਆਉਣ ਦਿੱਤੀ ਸੀ, ਉੱਥੇ ਪੁਸਤਕ ਦੇ ਲੇਖਕ ਸ੍ਰੀ ਪੀਯੂਥ ਬਬੇਲੇ ਨੇ ਵੀ ਇਮਾਨਦਾਰੀ, ਦ੍ਰਿੜ੍ਹਤਾ, ਦਲੇਰੀ ਦਾ ਸਬੂਤ ਦਿੱਤਾ ਹੈ ਅਤੇ ਅੱਜ ਇਹ ਪੁਸਤਕ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕੀਤੀ ਜਾ ਰਹੀ ਹੈ। ਇਹ ਵੀ ਸੱਚ ਹੈ ਕਿ ਆਉਣ ਵਾਲੇ ਸਮੇਂ ‘ਚ ਇਸ ਪੁਸਤਕ ਦਾ ਵਿਰੋਧ ਹੋਵੇਗਾ ਅਤੇ ਲੇਖਕ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਸੱਚ ਦਾ ਸਾਥ ਦੇਣ ਲਈ ਬੁੱਧੀਜੀਵੀਆਂ, ਲੇਖਕਾਂ ਤੇ ਇਨਸਾਫ਼-ਪਸੰਦ ਲੋਕਾਂ ਨੂੰ ਪੁਸਤਕ ਦੇ ਲੇਖਕ ਸ੍ਰੀ ਪੀਯੂਥ ਬਬੇਲੇ ਦਾ ਸਾਥ ਦੇਣ ਲਈ ਤਿਆਰ ਰਹਿਣ ਦੀ ਲੋੜ ਹੈ।

(ਬਲਵਿੰਦਰ ਸਿੰਘ ਭੁੱਲਰ)
+91 98882-75913