• ਨਿਊਜ਼ੀਲੈਂਡ ਲੋਟੋ ‘ਚ ਨਿਕਲਿਆ 22.33 ਮਿਲੀਅਨ ਡਾਲਰ ਦਾ ਇਨਾਮ-ਨਵੇਂ ਸਾਲ ਨੇ ਵਰ੍ਹਾਇਆ ਡਾਲਰਾਂ ਦਾ ਮੀਂਹ

nz loto

ਔਕਲੈਂਡ 3 ਜਨਵਰੀ  -ਨਿਊਜ਼ੀਲੈਂਡ ਲੋਟੋ ਜਿਹੜੀ ਕਿ  ਇਥੇ ਦੀ ਹਰਮਨ ਪਿਆਰੀ ਲਾਟਰੀ ਹੈ, ਦਾ ਇਸ ਵਾਰ 223 ਲੱਖ 33 ਹਜ਼ਾਰ ਤੇ 333 ਡਾਲਰ (22.33 ਮਿਲੀਅਨ) ਦਾ ਇਨਾਮ ਸੀ ਜੋ ਕਿ ਇਕ ਭਾਗਸ਼ਾਲੀ ਜੇਤੂ ਦੇ ਹਿੱਸੇ ਆਇਆ ਅਤੇ ਉਹ ਪਰਿਵਾਰ ਨਵੇਂ ਸਾਲ ਉਤੇ ਮਾਲਾ-ਮਾਲ ਹੋ ਗਿਆ। ਬੇਸ਼ਰਤ ਇਹ ਰਾਸ਼ੀ ਜੇਤੂ ਪਰਿਵਾਰ ਦੀ ਜ਼ਿੰਦਗੀ ਬਦਲ ਦੇਵੇਗੀ। ਇੰਗਲਵੁੱਡ ਬੁੱਕ ਸੈਂਟਰ ਸਟੋਰ ਤਾਰਾਨਾਕੀ ਤੋਂ ਇਹ ਟਿਕਟ ਦੀ ਵਿਕਰੀ ਹੋਈ ਸੀ। ਲੋਟੋ ਜੇਤੂਆਂ ਦੇ ਘਰ ਨਵੇਂ ਸਾਲ ਦੀ ਚੜ੍ਹਦੇ ਸਾਰ ਹੀ ਡਾਲਰਾਂ ਦਾ ਮੀਂਹ ਵਰ੍ਹ ਗਿਆ ਹੈ।

ਇਸ ਤੋਂ ਇਲਾਵਾ ਦੋ ਹੋਰ ਵੱਡੇ ਇਨਾਮ 3 ਲੱਖ 33 ਹਜ਼ਾਰ ਅਤੇ 333 ਡਾਲਰ ਪ੍ਰਤੀ ਇਨਾਮ ਵੀ ਭਾਗਸ਼ਾਲੀ ਨੂੰ ਨਿਕਲੇ। ਅਗਲੇ ਸ਼ਨੀਵਾਰ ਨਵੇਂ ਸਿਰੇ ਤੋਂ ਲੋਟੋ ਰਾਸ਼ੀ ਸੈਟ ਕੀਤੀ ਗਈ ਹੈ ਜੋ ਕਿ 4 ਮਿਲੀਅਨ ਡਾਲਰ ਹੈ।