– ਡਾ. ਸੁਰਿੰਦਰ ਸਿੰਘ ਗਿੱਲ ਨਾਲ ਕੀਤੇ ਡੂੰਘੇ ਵਿਚਾਰ ਵਟਾਂਦਰੇ

IMG_1230

ਨਿਊਯਾਰਕ /ਮਲੋਟ (ਰਾਜ ਗੋਗਨਾ) – ਪੰਜਾਬ ਦੇ ਡਿਪਟੀ ਸਪੀਕਰ ਸ੍ਰੀ ਅਜੈਬ ਸਿੰਘ ਭੱਟੀ ਵਲੋਂ ਅਮਰੀਕਾ ਤੋਂ ਪੰਜਾਬ ਫੇਰੀ ਤੇ ਪਹੁੰਚੇ ਕੈਰੀਅਰ ਟ੍ਰੇਨਿੰਗ ਇੰਸੀਟੀਚਿਊਟ ਵਾਸ਼ਿੰਗਟਨ ਡੀ. ਸੀ. ਦੇ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਜਿੱਥੇ ਅਜੈਬ ਸਿੰਘ ਭੱਟੀ ਵਲੋਂ ਡਾ. ਗਿੱਲ ਦੀ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਵਲੋਂ ਬਠਿੰਡਾ ਵਿੱਚ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਦਾ ਵੀ ਖਾਸ ਜ਼ਿਕਰ ਕੀਤਾ। ਇੱਥੇ ਦੱਸਣਾ ਜਰੂਰੀ ਹੈ ਕਿ ਅਜੈਬ ਸਿੰਘ ਭੱਟੀ ਮਲੋਟ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ। ਜਿਨ੍ਹਾਂ ਵਿੱਚ ਮਲੋਟ ਵਿਖੇ ਕੈਰੀਅਰ ਟ੍ਰੇਨਿੰਗ ਇੰਸਟੀਚਿਊਟ ਮੁਹੱਈਆ ਕਰਵਾਉਣਾ ਹੈ। ਮਲੋਟ ਨੂੰ ਸਿਸਟਰ ਸਿਟੀ ਦੇ ਪ੍ਰੋਜੈਕਟ ਨੂੰ ਅੰਤਮ ਰੂਪ ਦੇਣਾ। ਇਸ ਦੇ ਨਾਲ ਨਾਲ ਉਨ੍ਹਾਂ ਵਿਦੇਸ਼ੀ ਨਿਵੇਸ਼ਕਾਰਾਂ ਨੂੰ ਸਹੂਲਤਾਂ ਮੁਹੱਈਆ ਕਰਨ ਦਾ ਵੀ ਜ਼ਿਕਰ ਕੀਤਾ।

ਮੀਟਿੰਗ ਉਪਰੰਤ ਮਲੋਟ ਦੇ ਸਬ ਡਵੀਜ਼ਨਲ ਮੈਜਿਸਟ੍ਰੇਟ ਗੋਪਾਲ ਸਿੰਘ ਨਾਲ ਵੀ ਡਾ. ਗਿੱਲ ਵਲੋਂ ਵਿਚਾਰਾਂ ਸਾਂਝੀਆਂ  ਕੀਤੀਆਂ ਗਈਆਂ । ਮਲੋਟ ਨੂੰ ਪੰਜਾਬ ਦੀ ਬਿਹਤਰ ਸਿਟੀ ਵਜੋਂ ਵਿਕਸਤ ਕਰਨ ਦੀ ਰੂਪ ਰੇਖਾ ਤੇ ਢੇਰ ਸਾਰੀਆਂ ਗੱਲਾਂ ਡਾਕਟਰ ਗਿੱਲ ਨਾਲ ਹੋਈਆਂ। ਆਸ ਹੈ ਕਿ ਆਉਂਦੇ ਕੁਝ ਮਹੀਨਿਆਂ ਵਿੱਚ ਮਲੋਟ ਨੂੰ ਸਿੱਖਿਆ ਦੇ ਖੇਤਰ ‘ਚ ਵਿਕਸਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਛੋਟੇ-ਛੋਟੇ ਕੋਰਸਾਂ ਦੀ ਟ੍ਰੇਨਿੰਗ ਦੇ ਕੇ ਵਿਦੇਸ਼ੀ ਰੰਗਤ ਦਾ ਲਾਹਾ ਲਿਆ ਜਾਵੇਗਾ। ਤਾਂ ਜੋ ਉਹ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਆਪਣੇ ਜ਼ਿੰਦਗੀ ਵਿੱਚ ਸਫਲ ਹੋ ਸਕਣ।

ਜਲਦੀ ਹੀ ਅਜੈਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਆਪਣੇ ਇਲਾਕੇ ਦਾ ਮਾਸਟਰ ਪਲੈਨ ਤਿਆਰ ਕਰਵਾ ਕੇ ਮਲੋਟ ਨੂੰ ਪੰਜਾਬ ਦੇ ਨਕਸ਼ੇ ਉਭਾਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣਗੇ। ਜਿਸ ਨਾਲ ਮਲੋਟ ਵਾਸੀ ਉਨ੍ਹਾਂ ਨੂੰ ਹਰ ਪੱਖੋਂ ਸਹਿਯੋਗ ਦੇਣਗੇ ਜਿਸ ਤਰ੍ਹਾਂ ਪਹਿਲਾਂ ਦਿੰਦੇ ਆ ਰਹੇ ਹਨ। ਆਸ ਹੈ ਕਿ ਇਸੇ ਸਾਲ ਹੀ ਮਲੋਟ ਪੰਜਾਬ ਵਿੱਚ ਵੱਖਰੇ ਤੇ ਵਿਕਸਤ ਸ਼ਹਿਰ ਵਜੋਂ ਉੱਭਰ ਕੇ ਸਾਹਮਣੇ ਆਵੇਗਾ।