3 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
12 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
16 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਨਿੱਕੇ ਉਮਰੇ ਤਿਉਹਾਰਾਂ ਦਾ ਚਾਅ ਤੇ ਉਸ ਨੂੰ ਮਨਾਉਣਾ ਕਿਸੇ ਲਈ ਵੀ ਭੁੱਲਿਆ ਜਾਣਾ ਕੋਈ ਸੁਖਾਲਾ ਕੰਮ ਨਹੀਂ ਉਹ ਅਣਭੋਲ ਯਾਦਾਂ ਦੇ ਦੀਵੇ ਸਦਾ ਮਨਾਂ ਵਿਚ ਰੁਸ਼ਨਾਉਂਦੇ ਰਹਿਣਗੇ ਇਸ ਵਿਚ ਕੋਈ ਝੂਠ ਵੀ ਨਹੀਂ ਹੋਵੇਗਾ ਕਿ ਜਿਨ੍ਹਾਂ ਤਿਉਹਾਰਾਂ ਨੂੰ ਨਿੱਕੀ ਉਮਰ ਦੇ ਬੱਚੇ ਚਾਵਾਂ ਤੇ ਭਾਵਨਾਵਾਂ ਨਾਲ ਪੁਰਾਣੇ ਰੀਤ ਰਿਵਾਜ਼ਾਂ ਨਾਲ ਨੇੜੇ ਹੋ ਕੇ ਮਨਾਉਂਦੇ ਹਨ ਉਨ੍ਹਾਂ ਹੀ ਵੱਧ ਦੀ ਜਾ ਰਹੀ ਉਮਰ ਵਾਲੇ ਲੋਕ ਪੰਜਾਬੀ ਸਭਿਆਚਾਰ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ।

Harminder Singh Bhatt 190111 Lohri

ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਸਾਡੀ ਗਲੀ ਦੇ ਜੁਆਕਾਂ ਦੇ ਨਾਲ ਅਸੀਂ ਸਾਰੇ ਮਿਲ ਕੇ ਸ਼ਾਮ ਵੇਲੇ ਇਕੱਠੇ ਹੋ ਲਿਫ਼ਾਫ਼ੇ ਤੇ ਬੋਰੀਆਂ ਦੁਆਰਾ ਬਣਾਏ ਝੋਲੇ ਚੁੱਕ ਲੋਹੜੀ ਮੰਗਣ ਘਰ ਘਰ ਜਾਂਦੇ ਸਨ ਸੱਚ ਜਾਣੋ ਇਸ ਮੰਗਣ ਵਿਚ ਰਤਾ ਵੀ ਸ਼ਰਮ ਨਹੀਂ ਆਉਂਦੀ ਸੀ ਤੇ ਘਰ ਦੇ ਵੱਡੇ ਵੀ ਹੱਸਦਿਆਂ ਹੱਸਦਿਆਂ ਸਾਨੂੰ ਲੋਹੜੀ ਮੰਗਣ ਭੇਜ ਦਿੰਦੇ ਸਨ। ਸਾਨੂੰ ਹਰ ਘਰ ਵਿਚੋਂ ਦਾਣਿਆਂ ਦੇ ਨਾਲ ਪਾਥੀਆਂ ਜਾਂ ਲੱਕੜਾਂ ਵੀ ਧੂਣੀ ਲਈ ਦੇ ਦਿੱਤੀਆਂ ਜਾਂਦੀਆਂ ਸਨ। ਜੋ ਦਾਣੇ ਇਕੱਠੇ ਹੁੰਦੇ ਉਨ੍ਹਾਂ ਤੋਂ ਮੂੰਗਫਲੀ ਤੇ ਰਿਉੜੀਆਂ ਖ਼ਰੀਦਿਆਂ ਜਾਂਦੀਆਂ। ਜਿਸ ਘਰ ਮੁੰਡੇ ਦਾ ਜਨਮ ਜਾਂ ਨਵਾਂ ਵਿਆਹ ਹੋਇਆ ਹੁੰਦਾ ਉਹ ਘਰ ਦਾਣਿਆਂ ਦੇ ਨਾਲ ਨਾਲ ਰਿਉੜੀਆਂ ਤੇ ਮੂੰਗਫਲੀ ਵੀ ਦਿੰਦੇ। ਸਕੂਲੋਂ ਲੋਹੜੀ ਤੇ ਮਾਘੀ ਦੀ ਛੁੱਟੀ ਹੁੰਦੀ। ਸੋ ਅਸੀਂ ਸਾਰਾ ਦਿਨ ਗਲੀ ਵਿਚ ਸੁੰਦਰ ਮੁੰਦਰੀ ਏ ਗਾਉਂਦੇ ਆਪਣੀ ਮਸਤੀ ਵਿਚ ਮਸਤ ਹੋ ਕੇ ਮਾਂ ਬੋਲੀ ਪੰਜਾਬੀ ਤੇ ਸਭਿਆਚਾਰ ਵਿਚ ਇੱਕ-ਮਿੱਕ ਹੋ ਜਾਂਦੇ। ਜਿਸ ਘਰ ਮੁੰਡਾ ਹੁੰਦਾ ਉਸ ਘਰ ਗੁੜ ਦੀ ਭਰਮਾਰ ਹੁੰਦੀ ਕਿਉਂਕਿ ਪਿੰਡ ਵਿਚ ਭੇਲੀਆਂ ਫਿਰਦੀਆਂ ਸਨ। ਇੱਕ ਭੇਲੀ ਦਰਵਾਜ਼ੇ ਦੀ, ਇੱਕ ਚੌਕੀਦਾਰ ਦੀ, ਇੱਕ ਪਿੰਡ ਦੀਆਂ ਮੁਟਿਆਰਾਂ ਦੀ ਤੇ ਇੱਕ ਘਰਾਂ ਵਿਚ ਗ਼ਮੀ ਸਦੀ ਕੰਮ ਕਰਨ ਵਾਲੇ ਝਿਊਰਾਂ ਦੀ ਹੁੰਦੀ। ਦਰਵਾਜ਼ੇ ਵਾਲੇ ਭੇਲੀ ਦਾ ਗੁੜ ਸਰਪੰਚ ਤੇ ਪੰਚ ਰਾਹੀਂ ਗੁਰਦੁਆਰੇ ਪਹੁੰਚਾਇਆ ਜਾਂਦਾ। ਬਾਕੀ ਆਪਣੀ ਆਪਣੀ ਭੇਲੀ ਆਪਣੇ ਘਰ ਲੈ ਜਾਂਦੇ।

ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਵਿਆਹ ਵਰਗਾ ਮਾਹੌਲ ਹੁੰਦਾ। ਦੋ-ਦੋ ਦਿਨ ਪਹਿਲਾਂ ਬਰਾਦਰੀ ਦੀਆਂ ਔਰਤਾਂ ਉਸ ਘਰ ਗੁੜ ਤੋਲਣ ਲਈ ਇਕੱਠਾ ਹੁੰਦੀਆਂ। ਸਾਰੇ ਪਿੰਡ ਵਿਚ ਪਾਈਆ-ਪਾਈਆ ਗੁੜ ਫੇਰਿਆ ਜਾਂਦਾ। ਤੋਲਿਆ ਗੁੜ ਪ੍ਰਾਂਤਾਂ ਵਿਚ ਪਾ ਮੁਟਿਆਰਾਂ ਦੇ ਸਿਰ ਧਰ ਦਿੱਤਾ ਜਾਂਦਾ। ਪ੍ਰਾਂਤਾਂ ਉੱਪਰ ਖਰੋਸੀਏ ਦੁਆਰਾ ਨਵੇਂ ਤੋਂ ਨਵੇਂ ਨਮੂਨੇ ਦੇ ਤਿਆਰ ਕੀਤੇ ਰੁਮਾਲ ਦਿੱਤੇ ਜਾਂਦੇ। ਮੁਟਿਆਰਾਂ ਦੀ ਟੋਲੀ ਸਾਰੇ ਪਿੰਡ ਵਿਚ ਹੱਸਦਿਆਂ ਗਾਉਂਦਿਆਂ ਗੁੜ ਫੇਰਦੀ। ਪਰ ਹੁਣ ਇਸ ਗੁੜ ਦੀ ਜਗ੍ਹਾ ਲੱਡੂਆਂ ਨੇ ਲੈ ਲਈ ਹੈ। ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਗੁਰੂ ਸਾਹਿਬ ਜੀ ਦੇ ਅਪਾਰ ਸ਼ੁਕਰਾਨੇ ਵੱਜੋ ਆਪਣੇ ਆਪਣੇ ਧਰਮਾਂ ਅਨੁਸਾਰ ਪਾਠ ਕਰਵਾਇਆ ਜਾਂਦਾ।

ਕਈ ਘਰਾਂ ਵਿਚ ਤਾਂ ਆਏ ਪਰਾਹੁਣਿਆਂ ਵੱਲੋਂ ਖ਼ੁਸ਼ੀ ਵਿਚ ਸਵੇਰ ਤੋਂ ਹੀ ਬੋਤਲਾਂ ਦੇ ਡਟ ਪੱਟ ਦਿੱਤੇ ਜਾਂਦੇ ਤੇ ਸਾਰਾ ਸਾਰਾ ਦਿਨ ਨੱਚਣ ਵਾਲੇ ਨਚਾਰ ਤੇ ਹੋਰ ਮਨੋਰੰਜਨ ਕਰਨ ਵਾਲੇ ਗਰੁੱਪ ਆਉਂਦੇ ਹੀ ਰਹਿੰਦੇ। ਇਸ ਦਿਨ ਖੁਸਰੇ ਵੀ ਆਪਣਾ ਲਾਗ ਲੈਣ ਪਹੁੰਚਦੇ ਤੇ ਬਣਦਾ ਲਾਗ ਧੱਕੇ ਤੇ ਫਿਰ ਬਾਅਦ ਵਿਚ ਜੋ ਘਰ ਵਾਲੇ ਦੇ ਦਿੰਦੇ ਉਸ ਨੂੰ ਖੁੱਸੀਆਂ ਨਾਲ ਲੈ ਕੇ ਦੁਆਵਾਂ ਤੇ ਅਰਦਾਸਾਂ ਕਰਦੇ ਚਲੇ ਜਾਂਦੇ। ਰਿਸ਼ਤੇਦਾਰ ਨਵੇਂ ਜੰਮੇ ਮੁੰਡੇ ਲਈ ਸੌਗਾਤ ਲੈ ਕੇ ਆਉਂਦੇ ਤੇ ਮੁੰਡੇ ਵਾਲਿਆਂ ਵੱਲੋਂ ਵੀ ਬਣਦਾ ਸਰਦਾ ਕੱਪੜਾ ਲੀੜਾ ਦਿੱਤਾ ਜਾਂਦਾ। ਤੇ ਰਾਤੀ ਸਾਰੇ ਪਿੰਡ ਨੂੰ ਧੂਣੀ ਉੱਪਰ ਆਉਣ ਦਾ ਸੱਦਾ ਹੁੰਦਾ ਜਿੱਥੇ ਰਿਉੜੀਆਂ ਤੇ ਮੂੰਗਫਲੀ ਵੰਡੀ ਜਾਂਦੀਆਂ। ਜੁਆਕਾਂ ਤੇ ਵੱਡਿਆਂ ਦੁਆਰਾ ਸੁੰਦਰ ਮੁੰਦਰੀ ਏ ਗਾਇਆ ਜਾਂਦਾ। ਇਹ ਤਿਉਹਾਰ ਠੰਢ ਘਟਣ ਦੀ ਖ਼ੁਸ਼ੀ ਤੇ ਵਦੀ ਉੱਪਰ ਨੇਕੀ ਦੀ ਜਿੱਤ ਦਾ ਵੀ ਪ੍ਰਤੀਕ ਸਮਝਿਆ ਜਾਂਦਾ ਹੈ। ਮਾਘੀ ਵਾਲੇ ਦਿਨ ਸਾਡੀ ਮਾਂ ਸਵੇਰੇ ਸਾਜਰੇ ਉਠਾ ਸਾਡੇ ਵਾਲ ਧੋਂਦੀ ਤੇ ਆਖਦੀ ਕਿ “ਤੁਹਾਡੇ ਵਾਲ ਹੁਣ ਸੋਨੇ ਦੇ ਹੋ ਗਏ ਹਨ”। ਲੋਹੜੀ ਵਾਲੇ ਦਿਨ ਸਾਗ, ਖੀਰ ਤੇ ਖਿਚੜੀ ਬਣਾਈ ਜਾਂਦੀ ਜੋ ਕਿ ਮਾਘ ਵਾਲੇ ਦਿਨ ਖਾਣ ਲਈ ਹੁੰਦੀ।

ਪਰ ਅਫ਼ਸੋਸ ਅੱਜ ਕੱਲ੍ਹ ਵਧਦੀ ਜਾ ਰਹੀ ਮਹਿੰਗਾਈ ਤੇ ਪੈਸੇ ਦੀ ਦੌੜ ਭੱਜ ਵਾਲੀ ਜ਼ਿੰਦਗੀ ਨੇ ਤਾਂ ਬਦਲ ਕੇ ਰੱਖ ਦਿੱਤੇ ਹਨ। ਨਾ ਤਾਂ ਜੁਆਕ ਹੁਣ ਲੋਹੜੀ ਮੰਗਦੇ ਹੀ ਨਜ਼ਰ ਆਉਂਦੇ ਹਨ ਨਾ ਹੀ ਪਹਿਲਾਂ ਵਾਲਾ ਉਹ ਖੁੱਸੀਆਂ ਖੇੜੇ ਤੇ ਰਿਸ਼ਤੇ ਨਾਤਿਆਂ ਵਿਚ ਏਕਤਾ ਤੇ ਪਰਪੱਕਤਾ ਵਾਲਾ ਪਿਆਰ ਭਰਿਆ ਮਾਹੌਲ। ਹੁਣ ਤਾਂ ਲੋਕਾਂ ਦੁਆਰਾ ਮੁੰਡੇ ਦੀ ਲੋਹੜੀ ਲਈ ਵੀ ਵਿਆਹ ਦੀ ਤਰ੍ਹਾਂ ਹੀ ਪੈਲੇਸ ਬੁੱਕ ਕੀਤੇ ਜਾਂਦੇ ਹਨ। ਸਾਰਾ ਪ੍ਰੋਗਰਾਮ ਉੱਥੇ ਹੀ ਹੁੰਦਾ ਹੈ ਲੋਕ ਬੇਗਾਨਿਆਂ ਦੀ ਤਰ੍ਹਾਂ ਆਉਂਦੇ ਹਨ ਤੇ ਸ਼ਗਨ ਦੇ ਕੇ ਚਲੇ ਜਾਂਦੇ ਹਨ। ਮੁੰਡੇ ਵਾਲਿਆਂ ਵੱਲੋਂ ਵੀ ਡੱਬਾ ਕਾਰਡ ਦੇ ਕੇ ਭੇਜ ਦਿੱਤਾ ਜਾਂਦਾ ਹੈ ਤੇ ਸ਼ਾਮ ਨੂੰ ਹਰ ਕੋਈ ਆਪਣੇ-ਆਪਣੇ ਘਰ ਵਿਚ ਅਲੱਗ-ਅਲੱਗ ਲੋਹੜੀ ਮਨਾਉਂਦੇ ਹਨ।

ਪੰਜਾਬ ਸਰਕਾਰ ਦੁਆਰਾ ਲੋਹੜੀ ਤੇ ਮਾਘੀ ਦੀ ਛੁੱਟੀ ਕੱਟਣ ਕਾਰਨ ਬੱਚਿਆਂ ਵਿਚ ਲੋਹੜੀ ਮੰਗਣ ਦਾ ਉਹ ਸਭਿਆਚਾਰ ਦਾ ਇੱਕ ਪਿਆਰ ਭਰਿਆ ਅਹਿਸਾਸ ਤੇ ਰੰਗਲਾ ਮਾਹੌਲ ਹੀ ਖ਼ਤਮ ਕਰ ਦਿੱਤਾ ਗਿਆ ਹੈ ਤੇ ਨਾ ਹੀ ਕਿਸੇ ਪਾਸਿਉਂ ਸੁੰਦਰ ਮੁੰਦਰੀ ਏ ਤੇ ਮਾਏਂ ਦੀ ਲੋਹੜੀ ਵਾਲੇ ਗੀਤ ਹੀ ਸੁਣਾਈ ਦਿੰਦੇ ਹਨ। ਪੰਜਾਬ ਸਰਕਾਰ ਨੂੰ ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਉਹ ਕ੍ਰਿਸਮਸ ਦੀਆਂ ਛੁੱਟੀਆਂ ਤਾਂ ਕਰਦੇ ਹਨ ਪਰ ਮਾਘੀ ਦੀ ਨਹੀਂ…… ਭਲਾ ਕਿਉਂ?

ਚਲੋ ਜੀ ਅਮੀਰਾਂ ਨੇ ਤਾਂ ਲੋਹੜੀ ਮਨਾਈ ਪੈਲੇਸਾਂ ਵਿਚ ਵਿਚਾਰੇ ਗ਼ਰੀਬ ਕੀ ਕਰਨ। ਲੱਕ ਤੋੜ ਮਹਿੰਗਾਈ ਨੇ ਤਾਂ ਗ਼ਰੀਬਾਂ ਦੀ ਮੱਤ ਹੀ ਮਾਰ ਕੇ ਰੱਖ ਦਿੱਤੀ ਹੈ। ਪਹਿਲਾਂ ਜੋ ਮੂੰਗਫਲੀ 30-40 ਰੁ: ਕਿੱਲੋ ਸੀ ਅੱਜ ਉਹ ਮੂੰਗਫਲੀ 100-120 ਰੁ: ਕਿੱਲੋ ਹੈ। ਬਦਾਮ ਤਾਂ ਪਹਿਲਾਂ ਹੀ ਗ਼ਰੀਬ ਦੀ ਪਹੁੰਚ ਵਿਚ ਨਹੀਂ ਸੀ ਹੁਣ ਮੂੰਗਫਲੀ ਵੀ ਉਸ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਸਰਦੀ ਵਿਚ ਆਉਂਦੇ ਜਾਂਦੇ ਸਮੇਂ ਗ਼ਰੀਬ ਆਦਮੀ 5 ਰੁ: ਦੀ ਮੂੰਗਫਲੀ ਲੈ ਚੱਬ ਲੈਂਦਾ ਸੀ ਪਰ ਹੁਣ ਰੇਹੜੀ ਵਾਲੇ ਵੀ 5 ਰੁ: ਦੀ ਮੂੰਗਫਲੀ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਆਖੇ -ਬਾਪੂ ਜੀ 5 ਰੁ: ਕਾ ਕੁੱਝ ਨਹੀਂ ਆਤਾ। ਗ਼ਰੀਬ ਦੇ ਬਦਾਮ ਵੀ ਉਨ੍ਹਾਂ ਤੋਂ ਦਿਨੋਂ ਦਿਨ ਦੂਰ ਹੁੰਦੇ ਜਾ ਰਹੇ ਹਨ।

ਆਓ ਆਪਣੇ ਪੰਜਾਬ ਨੂੰ ਪਹਿਲਾਂ ਜਿਹਾ ਬਣਾਈਏ ਰਲ ਮਿਲ ਸਾਰੇ ਤਿਉਹਾਰ ਮਨਾਈਏ ਤਾਂ ਜੋ ਪਹਿਲਾਂ ਦੀ ਤਰ੍ਹਾਂ ਮਸਤ ਮਲੰਗ ਹੋ ਕੇ ਗਲੀਆਂ ਵਿਚ ਸੁੰਦਰ ਮੁੰਦਰੀ ਏ ਤੇ ਮਾਏਂ ਦੇ ਲੋਹੜੀ ਦੇ ਗੀਤ ਗਾ ਸਕਣ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!

ਭੁੱਲ ਚੁੱਕ ਦੀ ਖਿਮਾ

ਆਪ ਜੀ ਦਾ ਦਾਸ
(ਹਰਮਿੰਦਰ ਸਿੰਘ “ਭੱਟ”)
+91 9914062205