3 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
12 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
16 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..
  • ਰਾਸ਼ਟਰੀ ਮੀਡੀਆ ਖਬਰਾਂ ‘ਤੇ ਚੰਗੇ ਬੁਰੇ ਕਮੈਂਟ ਜਾਰੀ

NZ PIC 4 Jan-1

ਔਕਲੈਂਡ 4 ਜਨਵਰੀ  -21 ਦਸੰਬਰ 2018 ਨੂੰ ਇਥੇ ਪਾਇਲਟ ਬਨਣ ਆਏ ਨਵੀਂ ਦਿੱਲੀ ਦੇ 20 ਸਾਲਾ ਨੌਜਵਾਨ ਦੀ ਹੇਸਟਿੰਗਜ਼ ਦੇ ਇਕ ਝਰਨੇ ਉਤੇ ਨਹਾਉਂਦਿਆਂ ਡੁੱਬ ਕੇ ਮੌਤ ਹੋ ਗਈ ਸੀ। ਇਸ ਪਰਿਵਾਰ ਨੇ ਮਾਲੀ ਮਦਦ ਦੀ ਗੁਹਾਰ ਲਾ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਅਤੇ ਮ੍ਰਿਤਕ ਸਰੀਰ ਇੰਡੀਆ ਭੇਜਣ ਵਾਸਤੇ ਵਿਦੇਸ਼ ਮੰਤਰੀ ਤੱਕ ਨੂੰ ਚਿੱਠੀ ਲਿਖਵਾਈ। ਇੰਸ਼ੋਰੈਂਸ ਅਤੇ ਏ.ਸੀ.ਸੀ. ਦੀ ਮਦਦ ਨਾਲ ਲਗਪਗ 12,000 ਡਾਲਰ ਅਦਾ ਕਰਕੇ ਉਸਦਾ ਮ੍ਰਿਤਕ ਸਰੀਰ 31 ਦਸੰਬਰ ਨੂੰ ਇੰਡੀਆ ਭੇਜ ਦਿੱਤਾ ਗਿਆ। ਹੇਸਟਿੰਗਜ਼ ਰਹਿੰਦੇ ਉਸਦੇ ਦੋਸਤਾਂ ਨੇ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਤੋਂ ਉਸ ਲਈ ਅਰਦਾਸ ਵੀ ਕਰਵਾਈ ਸੀ, ਪਰ ਕਿਸੇ ਮਦਦ ਲਈ ਉਨ੍ਹਾਂ ਨੇ ਸਿੱਖ ਕਮਿਊਨਿਟੀ ਨਾਲ ਸ਼ਾਇਦ ਸੰਪਰਕ ਨਹੀਂ ਕੀਤਾ। ਅੱਜ ਇਕ ਖਬਰ ਨਿਊਜ਼ੀਲੈਂਡ ਹੈਰਲਡ ਵਿਚ ਪ੍ਰਕਾਸ਼ਿਤ ਹੋਈ ਹੈ ਕਿ ਪਰਿਵਾਰ ਇਕ ਲੱਖ ਡਾਲਰ ਦੇ ਕਰਜ਼ੇ ਥੱਲੇ ਹੈ। ਇਸ ਤੋਂ ਪਹਿਲਾਂ ਇਹ ਖਬਰ ਪ੍ਰਕਾਸ਼ਿਤ ਸੀ ਕਿ ਮ੍ਰਿਤਕ ਦੇ ਵਾਰਸਾਂ ਕੋਲ ਮ੍ਰਿਤਕ ਦੇਹ ਭਾਰਤ ਮੰਗਵਾਉਣ ਦਾ ਖਰਚਾ ਨਹੀਂ ਸੀ। ਇਸ ਸਬੰਧੀ ਬਹੁਤ ਸਾਰੇ ਲੋਕਾਂ ਨੇ ਖਾਸ ਕਰ ਦੂਜੇ ਧਰਮਾਂ ਦੇ ਲੋਕਾਂ ਨੇ ਚੰਗੇ ਮਾੜ ਕੁਮੈਂਟ ਪਾਏ ਹਨ। ਕਈਆਂ ਨੇ ਲਿਖਿਆ ਹੈ ਕਿ ਨਿਊਜ਼ੀਲੈਂਡਰਾਂ ਦੇ ਟੈਕਸ ਦਾ ਪੈਸਾ ਅਜਿਹੀਆਂ ਘਟਨਾਵਾਂ ਵਿਚ ਨਹੀਂ ਵਰਤਣਾ ਚਾਹੀਦਾ। ਜਿਵੇਂ ‘ਕਹਿੰਦੇ ਨੇ ਦਰਦ ਪਰਾਇਆ ਜਾਣੇ ਕੌਣ’ ਵਾਲੀ ਕਹਾਵਤ ਕਈ ਵਾਰ ਸਾਬਿਤ ਹੁੰਦੀ ਦਿਸਦੀ ਹੈ। ਇਸ ਮੁੰਡੇ ਦੀਆਂ ਦੋ ਭੈਣਾਂ ਹਨ ਅਤੇ ਇਹ ਇਕੱਲਾ ਪੁੱਤਰ ਸੀ ਮਾਪਿਆਂ ਦਾ।