edb21978-4e01-46d6-b702-fa298adf0533

ਨਿਊਯਾਰਕ 11 ਜਨਵਰੀ -ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਸੁਰਿੰਦਰ ਸਿੰਘ ਗਿੱਲ ਤੇ ਉਂਨਾਂ ਦੇ ਪੁਰਾਣੇ ਵਿਦਿਆਰਥੀਆ ਵੱਲੋਂ ਖੁਸ਼ਬਾਜ ਸਿੰਘ ਜਟਾਣਾਂ ਨੂੰ ਵਧਾਈਆਂ ਦਿੱਤੀਆਂ । ਜਿੱਥੇ ਉਂਨਾਂ ਹਾਈ ਕਮਾਂਡ ਕਾਂਗਰਸ ਦਾ ਧੰਨਵਾਦ ਕੀਤਾ ਉੱਥੇ ਜਟਾਣਾਂ ਸਾਹਿਬ ਦੀ ਬਠਿੰਡਾ ਦਿਹਾਤੀ ਪ੍ਰਧਾਨ ਵਜੋਂ ਨਿਯੁਕਤੀ ਕਰਨ ਦਾ ਸਵਾਗਤ ਵੀ ਕੀਤਾ ਹੈ।

ਡਾਕਟਰ ਗਿੱਲ ਨੇ ਵਿਚਾਰਾਂ ਕਰਦੇ ਕਿਹਾ ਕਿ ਤਲਵੰਡੀ ਸਾਬੋ ਸਿੱਖਿਆ ਦੀ ਹੱਬ ਹੈ। ਜਿੱਥੇ ਕੈਰੀਅਰ ਟਰੇਨਿੰਗ ਕੋਰਸਾਂ ਨੂੰ ਅਮਰੀਕਾ ਪੱਧਰ ਤੇ ਦੇਣ ਦੀ ਜੁਗਤ ਉਂਨਾਂ ਕੋਲ ਹੈ ਜਿਸ ਨੂੰ ਕਿਤੇ ਵੀ ਦਿਵਾ ਕੇ ਨੌਜਵਾਨ ਪੀੜੀ ਨੂੰ ਨੋਕਰੀਆਂ ਦੇ ਸਮਰੱਥ ਬਣਾਇਆ ਜਾਵੇ।ਉਂਨਾਂ ਜ਼ਿਕਰ ਕੀਤਾ ਕਿ ਟਰੰਪ ਦੇ ਅਡਵਾਈਜਰ ਨਾਨ ਅਫੀਸ਼ਲ ਤੋਰ ਤੇ ਬਠਿੰਡਾ ਆ ਰਹੇ ਹਨ। ਉਂਨਾਂ ਨਾਲ ਮਿਲਕੇ ਕੋਈ ਤਲਵੰਡੀ ਸਾਬੋ ਲਈ ਪ੍ਰੋਜੈਕਟ ਲਿਆ ਜਾਵੇ।

ਅੱਜ ਦੀ ਮੀਟਿੰਗ ਰਾਹੀਂ ਕਾਫ਼ੀ ਕੁਝ ਸਪਸ਼ਟ ਕਰਦੇ ਖੁਸ਼ਬਾਜ ਸਿੰਘ ਜਟਾਣਾਂ ਨੇ ਪਿੰਡਾਂ ਲਈ ਕੁਝ ਖ਼ਾਸ ਕਰਨ ਦਾ ਪ੍ਰਗਟਾਵਾ ਕੀਤਾ।

ਇਸ ਮੋਕੇ ਤੇ ਸਾਬਕਾ ਤੇ ਹਾਲੀਆਂ ਪ੍ਰਧਾਨਾਂ  ਤੋਂ ਇਲਾਵਾ ਅਮਿ੍ਰਤ ਬਰਾੜ , ਅਮਨਦੀਪ ਸਿੰਘ , ਗੁਰਤਿੰਦਰ ਸਿੰਘ ਰਿੰਪੀ ਸਾਬਕਾ ਪ੍ਰਧਾਨ , ਬਲਵਿੰਦਰ ਸਿੰਘ , ਅਜ਼ੀਜ਼ ਖਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਮਿਉਂਸਿਪੈਲਿਟੀ ਕਮੇਟੀ ਤਲਵੰਡੀ ਸਾਬੋ ਹਾਜ਼ਰ ਸਨ ਜਿਨਾਂ ਜਟਾਣੇ ਵੀਰ ਨੂੰ ਢੇਰ ਸਾਰੀਆਂ ਵਧਾਈਆ ਦਿੱਤੀਆਂ । ਅੱਜ ਸਵੇਰ ਤੋਂ ਹੀ ਢੋਲ ਵਜਦੇ ਖੁਸ਼ਬਾਜ ਸਿੰਘ ਜਟਾਣਾਂ ਦੀ ਰਿਹਾਇਸ਼ ਤੇ ਵੇਖੇ ਗਏ। ਜਿੱਥੇ ਵਧਾਈਆਂ ਦੇਣ ਦੀ ਭੀੜ ਲਗਾਤਾਰ ਜੁੜੀ ਰਹੀ ਸੀ।