– ਜਨਵਰੀ ਦੇ ਅਖੀਰਲੇ ਹਫ਼ਤੇ ਸਿੱਖਸ ਆਫ ਅਮਰੀਕਾ ਦਾ ਵਫ਼ਦ ਜਸਦੀਪ ਸਿੰਘ ਜਸੀ ਚੇਅਰਮੈਨ ਦੀ ਅਗਵਾਈ ਵਿੱਚ ਨਵਜੋਤ ਸਿੰਘ ਸਿਧੂ ਨੂੰ ਮਿਲੇਗਾ
image1 (1)
ਨਿਊਯਾਰਕ  – ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਨੂੰ ਖੁਲ੍ਹਵਾਉਣ ਸਬੰਧੀ ਜੋ ਉਪਰਾਲਾ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਵਲੋਂ ਕੀਤਾ ਗਿਆ ਉਸ ਸਬੰਧੀ ਅੱਜ ਉਨ੍ਹਾਂ ਦੀ ਰਿਹਾਇਸ਼ ਤੇ ਡਾ. ਸੁਰਿੰਦਰ ਸਿੰਘ ਗਿੱਲ ਨੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦਾ ਵਧਾਈ ਸੰਦੇਸ਼ ਦੇਣ ਸੰਬੰਧੀ ਨਵਜੋਤ ਸਿੰਘ ਸਿਧੂ ਦੇ ਘਰ ਪਹੁੰਚੇੇ। ਜਿੱਥੇ ਉਨ੍ਹਾਂ ਸਿਖਸ ਆਫ ਅਮਰੀਕਾ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਸਬੰਧੀ ਦਸਿਆਂ ਤੇ ਉਨ੍ਹਾਂ ਨੂੰ ਅਮਰੀਕਾ ਆਉਣ ਲਈ ਉਂਨਾਂ ਤੋਂ ਸਮਾਂ ਮੰਗਿਆ। ਇਸ ਸੰਬੰਧੀ ਉਨ੍ਹਾਂ ਨਾਲ ਡੂੰਘੀਆਂ ਵਿਚਾਰਾਂ ਕੀਤੀਆਂ।

ਜ਼ਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਸਾਬਕਾ ਮੰਤਰੀ ਨੇ ਡਾ. ਗਿੱਲ ਨਾਲ ਪੰਜਾਬ ਵਿੱਚ ਚਲਾਉਣ ਵਾਲੇ ਵਿਸ਼ੇਸ ਪ੍ਰਾਜੈਕਟਾਂ ਦੀ ਜਾਣਕਾਰੀ ਸਾਂਝੀ ਕੀਤੀ ਜਿਸ ਵਿੱਚ ਸਕਿਲ ਡਿਵੈਲਪਮੈਂਟ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਮਰੱਥ ਬਣਾ ਕੇ ਨੌਕਰੀਆਂ ਦੇਣਾ, ਆਰਟ ਐਂਡ ਕਲਚਰਲ ਹੱਬ ਵਿਕਸਤ ਕਰਨਾ, ਮਹਾਰਾਜਾ ਰਣਜੀਤ ਸਿੰਘ ਯਾਦਗਾਰ, ਸ੍ਰੀ ਅਨੰਦਪੁਰ ਸਾਹਿਬ ਅਤੇ ਹਰੀਕੇ ਨੂੰ ਟੂਰਿਸਟ ਨਾਲ ਜੋੜਕੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਗਈ।ਉਨ੍ਹਾਂ ਅੰਮ੍ਰਿਤਸਰ ਅਤੇ ਮੋਹਾਲੀ ਨੂੰ ਫਿਲਮ ਸਿਟੀ ਵਜੋਂ ਵਿਕਸਤ ਕਰਨ ਦੀ ਪਹਿਲ ਕਦਮੀ ਦਾ ਜ਼ਿਕਰ ਵੀ ਕੀਤਾ ਗਿਆ। ਸਾਈਬਰ ਹੱਬ ਅਤੇ ਕੰਢੀ ਪ੍ਰਜੈਕਟਾਂ ਰਾਹੀਂ ਪ੍ਰਵਾਸੀਆਂ ਪੰਛੀਆਂ ਦੀ ਆਮਦ ਵਾਲੇ ਸਥਾਨਾਂ ਨੂੰ ਟੂਰਿਸਟ ਸਥਾਨਾਂ ਵਜੋਂ ਵਿਕਸਤ ਕੀਤਾ ਜਾਵੇਗਾ।
ਤਕਰੀਬਨ ਚਾਲੀ ਕੁ ਮਿੰਟ ਨਵਜੋਤ ਕੌਰ ਸਿੱਧੂ ਦੀ ਰਿਹਾਇਸ਼ ਤੇ ਚੱਲੀ ਇਸ ਮੀਟਿੰਗ ਵਿੱਚ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ, ਸ਼ਵਿੰਦਰ ਸਿੰਘ ਮੈਨੇਜਿੰਗ ਡਾਇਰੈਕਟਰ ਮਮਤਾ ਨਿਕੇਤਨ ਅਤੇ ਡਾ. ਰਣਜੀਤ ਸਿੰਘ ਰਾਣਾ ਵੀ ਹਾਜ਼ਰ ਸਨ। ਇਸ ਮੀਟਿੰਗ ਦੁਰਾਨ ਸਿੱਖਸ ਆਫ ਅਮਰੀਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ , ਬਲਜਿੰਦਰ ਸਿੰਘ ਸ਼ੰਮੀ ਡਾਇਰੈਕਟਰ , ਸੁਰਿੰਦਰ ਰਹੇਜਾ ਬਾਰੇ ਜ਼ਿਕਰ ਕੀਤਾ ਕਿ ਇਹ ਟੀਮ ਸਿੱਖਾਂ ਦੀ ਹਰ ਮੁਸ਼ਕਲ ਸਬੰਧੀ ਸਰਕਾਰ ਨੂੰ ਅਵਗਤ ਕਰਾਉਂਦੀ ਹੈ। ਉਂਨਾਂ ਸਿੱਖਸ ਆਫ ਅਮਰੀਕਾ ਦੇ ਸਾਰੇ ਕਾਰਜਾਂ ਨੂੰ ਬਾਰੀਕੀ ਨਾਲ ਵਿਚਾਰਿਆ ਗਿਆ।
ਜਿਸ ਸਬੰਧੀ 4 ਜੁਲਾਈ 2019 ਨੂੰ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਨੂੰ ਅਮਰੀਕਾ ਆਉਣ ਸਬੰਧੀ ਸਹਿਮਤੀ ਪ੍ਰਗਟਾਈ। ਜਿਸ ਸਮੇਂ ਉਨ੍ਹਾਂ ਨੂੰ ਗੋਲਤ ਮੈਡਲ ਨਾਲ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜਸੀ ਤੇ ਉਂਨਾਂ ਦੀ ਟੀਮ ਉਂਨਾਂ ਨੂੰ ਸਨਮਾਨਿਤ ਕਰੇਗੀ। ਜਦੋਂ ਸਿੱਖ ਡੇ ਪਰੇਡ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬਤੌਰ ਮੁੱਖ ਮਹਿਮਾਨ ਸ਼ਾਮਲ ਕਰਵਾਏਗਾ।
ਇੱਥੇ ਇਸ ਗੱਲ ਦਾ ਜ਼ਿਕਰ ਦਾ ਜ਼ਿਕਰ ਕੀਤਾ ਕਿ ਇਸ ਨੂੰ ਅੰਤਿਮ ਛੋਹਾਂ ਦੇਣ ਲਈ 20 ਜਨਵਰੀ 2019 ਤੋਂ ਬਾਅਦ ਨਵਜੋਤ ਕੌਰ ਸਿੱਧੂ ਨਾਲ ਸਿੱਖਸ ਆਪ ਅਮਰੀਕਾ ਦਾ ਵਫ਼ਦ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਨਵਜੋਤ ਸਿੰਘ ਸਿਧੂ ਨੂੰ ਮਿਲੇਗਾ । ਜਿਸ ਮਿਸ਼ਜ ਸਿਧੂ ਲਈ ਉਂਨਾਂ ਅਪਨੇ ਰੁਝੇਵੇਂ 20 ਜਨਵਰੀ ਤੋਂ 23 ਜਨਵਰੀ 2019 ਤੱਕ ਅਮਿ੍ਰਤਸਰ ਤੱਕ ਮਹਿਫੂਜ ਰੱਖੇ ਹਨ।
ਸਮੁੱਚੇ ਤੌਰ ‘ਤੇ ਇਹ ਮੀਟਿੰਗ ਬਹੁਤ ਹੀ ਸਾਰਥਕ ਅਤੇ ਸਿੱਖਸ ਆਫ ਅਮਰੀਕਾ ਦੇ ਆਸ਼ੇ ਤੇ ਖਰੀ ਉੱਤਰੀ। ਆਸ ਹੈ ਕਿ ਸਿੱਖਸ ਆਫ ਅਮਰੀਕਾ ਦਾ ਵਫਦ ਜਨਵਰੀ ਦੇ ਆਖਰੀ ਹਫਤੇ ਡਾ. ਨਵਜੋਤ ਕੌਰ ਸਿੱਧੂ ਨਾਲ ਮੀਟਿੰਗ ਕਰਕੇ ਅਮਰੀਕਾ ਦੇ ਦੌਰੇ ਸਬੰਧੀ ਅੰਤਿਮ ਰੂਪ ਦੇਵੇਗਾ।