1 week ago
ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ
1 week ago
ePaper February 2019
2 weeks ago
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ
2 weeks ago
ੳ ਅ || ਜ਼ੁਬਾਨ ਜ਼ਰੀਆ ਹੈ….
2 weeks ago
ਬਲਜਿੰਦਰ ਸਿੰਘ ਬਾਸੀ ਹੋੲੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
3 weeks ago
ਲੁਧਿਆਣਾ ਲੋਕ ਸਭਾ ਸੀਟ ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ
3 weeks ago
ਸਿੱਖਿਆ ਵਿਭਾਗ ਪੰਜਾਬ ਸਾਇੰਸ ਅਤੇ ਗਣਿਤ ਅੰਗਰੇਜੀ ਵਿੱਚ ਪੜ੍ਹਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ: ਡਾ ਤੇਜਵੰਤ ਮਾਨ
3 weeks ago
ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਨੌਜਵਾਨ ਪਾਰਸ਼ੂ ਕੈਂਥ ਦੀ ‘ਗੋਟ ਆਈਲੈਂਡ’ ਵਿਖੇ ਡੁੱਬਣ ਨਾਲ ਮੌਤ
3 weeks ago
ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫੌਜਾ ਸਿੰਘ ਅਤੇ ਨੈਂਣਦੀਪ ਚੰਨ ਦਾ ਫਰਿਜ਼ਨੋ ਦੇ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਵਿਸ਼ੇਸ਼ ਸਨਮਾਨ ਕੀਤਾ 
3 weeks ago
ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ 

– ਅਦਾਲਤ ਵੱਲੋਂ ਇੱਕ ਹਫ਼ਤੇ ‘ਚ ਪੇਸ਼ ਹੋਣ ਦੀ ਹਦਾਇਤ

hhh

ਬਠਿੰਡਾ/ 30 ਨਵੰਬਰ/ – ਸ੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਸਖ਼ਤ ਧੱਕਾ ਲੱਗਾ ਜਦ ਸੁਪਰੀਮ ਕੋਰਟ ਨੇ ਬਾਦਲ ਪਰਿਵਾਰ ਦੇ ਅਤੀ ਨਜਦੀਕੀ ਦਿਆਲ ਸਿੰਘ ਕੋਲਿਆਂਵਾਲੀ ਦੀ ਪੇਸਗੀ ਜਮਾਨਤ ਦੀ ਦਰਖਾਸਤ ਰੱਦ ਕਰਦਿਆਂ ਉਸਨੂੰ ਇੱਕ ਹਫ਼ਤੇ ਅੰਦਰ ਆਤਮ ਸਮਰਪਣ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ। ਜਿਕਰਯੋਗ ਹੈ ਕਿ ਕੋਲਿਆਂਵਾਲੀ ਵਿਰੁੱਧ ਵਿਜੀਲੈਂਸ ਬਿਓਰੋ ਨੇ ਸੋਮਿਆਂ ਤੋਂ ਵੱਧ ਜਾਇਦਾਦ ਬਣਾਉਣ ਅਤੇ ਭ੍ਰਿਸਟਾਚਾਰ ਐਕਟ ਅਧੀਨ ਇਸ ਵਰ੍ਹੇ ਦੀ 30 ਜੂਨ ਨੂੰ ਮੁਕੱਦਮਾ ਦਰਜ ਕੀਤਾ ਸੀ।
ਜਿਕਰਯੋਗ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਨਾ ਸਿਰਫ ਸ੍ਰੋਮਣੀ ਅਕਾਲੀ ਦਲ ਦੀ ਜਿਲ੍ਹਾ ਇਕਾਈ ਸ੍ਰੀ ਮੁਕਤਸਰ ਦਾ ਪ੍ਰਧਾਨ ਹੈ, ਬਲਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਜਿੱਥੇ ਉਹ ਸੁਬਾਰਡੀਨੇਟ ਸਰਵਿਸਜ ਸਿਲੈਕਸਨ ਬੋਰਡ ਦਾ ਮੈਂਬਰ ਸੀ ਉੱਥੇ ਪੰਜਾਬ ਐਗਰੋ ਇੰਡਸਟਰੀਜ਼ ਦਾ ਚੇਅਰਮੈਨ ਵੀ ਸੀ। ਵਿਜੀਲੈਸ ਬਿਓਰੋ ਅਨੁਸਾਰ 1 ਅਪਰੈਲ 2009 ਤੋਂ 31 ਮਾਰਚ 2014 ਦੇ ਅਰਸੇ ਦੌਰਾਨ ਉਸਨੂੰ ਕੁੱਲ 2.39 ਕਰੋੜ ਰੁਪਏ ਦੀ ਕਮਾਈ ਹੋਈ ਸੀ, ਜਦ ਕਿ ਖ਼ਰਚਾ 4.1 ਕਰੋੜ ਰੁਪਏ ਦਾ ਬਣਦਾ ਹੈ। ਇਸ ਲਿਹਾਜ਼ ਨਾਲ ਉਸਨੇ ਜ਼ਾਹਰਾ ਸੋਮਿਆਂ ਤੋਂ 1.71 ਕਰੋੜ ਰੁਪਏ ਦੀ ਵੱਧ ਕਮਾਈ ਕੀਤੀ ਹੈ, ਜੋ ਅਸਲ ਕਮਾਈ ਦਾ 71.5 ਫੀਸਦੀ ਵੱਧ ਬਣਦਾ ਹੈ।
ਵਿਜੀਲੈਂਸ ਮੁਤਾਬਿਕ ਕੋਲਿਆਂਵਾਲੀ ਨੇ ਇਹ ਕਮਾਈ ਭ੍ਰਿਸਟ ਤੌਰ ਤਰੀਕਿਆਂ ਰਾਹੀਂ ਕੀਤੀ ਹੈ, ਉਸ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਹਾਲਾਂਕਿ ਕੋਲਿਆਂਵਾਲੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਅੰਤਰਿਮ ਜਮਾਨਤ ਹਾਸਲ ਕਰ ਲਈ ਸੀ, ਲੇਕਿਨ ਜਦ ਬਿਓਰੋ ਨੇ ਠੋਸ ਸਬੂਤ ਪੇਸ ਕਰ ਦਿੱਤੇ ਤਾਂ ਅਦਾਲਤ ਨੇ ਉਸਦੀ ਦਰਖਾਸਤ ਰੱਦ ਕਰ ਦਿੱਤੀ ਸੀ। ਕੋਲਿਆਂਵਾਲੀ ਉਦੋਂ ਤੋਂ ਹੀ ਲੁਕ ਛਿਪ ਕੇ ਦਿਨਕਟੀ ਕਰਦਾ ਆ ਰਿਹਾ ਹੈ। ਆਖ਼ਰੀ ਕੋਸਿਸ਼ ਵਜੋਂ ਉਸਨੇ ਦੇਸ ਦੀ ਸਰਵਉੱਚ ਅਦਾਲਤ ਚੋਂ ਪੇਸਗੀ ਜਮਾਨਤ ਹਾਸਲ ਕਰਨ ਲਈ ਦਰਖਾਸਤ ਦਾਇਰ ਕਰ ਦਿੱਤੀ, ਜਿਸਨੂੰ ਸੁਪਰੀਮ ਕੋਰਟ ਨੇ ਅੱਜ ਰੱਦ ਕਰ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਸਗੋਂ ਸੁਪਰੀਮ ਕੋਰਟ ਨੇ ਉਸਨੂੰ ਇਹ ਵੀ ਹਦਾਇਤ ਕਰ ਦਿੱਤੀ ਕਿ ਇੱਕ ਹਫ਼ਤੇ ਦੇ ਅਰਸੇ ਦੌਰਾਨ ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰੇ।
ਇੱਥੇ ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਦਿਆਲ ਸਿੰਘ ਕੋਲਿਆਂਵਾਲੀ ਅਕਾਲੀ ਦਲ ਦੇ ਲੱਠਮਾਰ ਆਗੂਆਂ ਚੋਂ ਇੱਕ ਗਿਣਿਆਂ ਜਾਂਦਾ ਹੈ, ਪਿਛਲੀ ਬਾਦਲ ਸਰਕਾਰ ਦੇ ਦੌਰ ਵਿੱਚ ਉਸਦੀ ਬਠਿੰਡਾ ਪੁਲਿਸ ਜੋਨ ਦੇ ਅੱਧੀ ਦਰਜਨ ਦੇ ਕਰੀਬ ਜਿਲ੍ਹਿਆਂ ਵਿੱਚ ਇਸ ਕਦਰ ਤੂਤੀ ਬੋਲਦੀ ਸੀ, ਕਿ ਵੱਡੇ ਤੋਂ ਵੱਡੇ ਅਧਿਕਾਰੀ ਵੀ ਉਸਦੀ ਫੋਨ ਕਾਲ ਦੇਖਦਿਆਂ ਹੀ ਆਪਣੀ ਕੁਰਸੀ ਤੋਂ ਖੜੇ ਹੋ ਜਾਇਆ ਕਰਦੇ ਸਨ। ਗੱਲ ਇੱਥੋਂ ਤੱਕ ਹੀ ਸੀਮਤ ਨਹੀਂ, ਲੰਬੀ ਹਲਕੇ ਵਿੱਚ ਉਸਦੀ ਦਹਿਸ਼ਤ ਏਨੀ ਜਿਆਦਾ ਹੋਇਆ ਕਰਦੀ ਸੀ ਕਿ ਚੋਣਾਂ ਦੌਰਾਨ ਬੂਥਾਂ ਤੇ ਹੁੰਦੇ ਕਬਜਿਆਂ ਵੇਲੇ ਕਾਂਗਰਸ ਪਾਰਟੀ ਦੇ ਕੁਝ ਕੁ ਆਗੂਆਂ ਨੂੰ ਛੱਡ ਕੇ ਬਾਕੀ ਕਬੂਤਰ ਵਾਂਗ ਅੱਖਾਂ ਮੀਟ ਲੈਂਦੇ ਸਨ।

(ਬਲਵਿੰਦਰ ਸਿੰਘ ਭੁੱਲਰ)

+91 9888275913