IMG_6366

ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਦੋ ਬਾਲ ਸਾਹਿਤ ਲੇਖਕਾਂ ਜਸਵਿੰਦਰ ਸ਼ਾਇਰ ਰਚਿਤ ਕੁਲਫੀ ਵਾਲਾ ਭਾਈ’ ਅਤੇ ਚਰਨ ਪੁਆਧੀ ਰਚਿਤ ਬਾਲ ਪੁਸਤਕਾਂ ਕੌਡੀ ਬਾਡੀ ਦੀ ਗੁਲੇਲ’ ਰੇਲੂ ਰਾਮ ਦੀ ਬੱਸ, ਏਕ ਬਾਰ ਕੀ ਬਾਤ ਹੈ’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਬਾਲ ਸਾਹਿਤ ਪ੍ਰੋੜ੍ਹ ਸਾਹਿਤ ਦੀ ਨੀਂਹ ਹੈ ਜਿਸ ਉਪਰ ਦੇਸ਼ ਦੀ ਂਨਵੀਂ ਪੀੜ੍ਹੀ ਦੇ ਭਵਿੱਖ ਦੀ ਉਸਾਰੀ ਹੁੰਦੀ ਹੈ। ਡਾ. ‘ਆਸ਼ਟ’ ਨੇ ਇਸ ਗੱਲ ਉਪਰ ਜ਼ੋਰ ਦਿਤਾ ਕਿ ਬੱਚਿਆਂ ਨੂੰ ਆਪਣੀ ਮਾਂ ਬੋਲੀ ਅਤੇ ਵਿਰਾਸਤ ਨਾਲ ਜੋੜਨ ਲਈ ਉਸਾਰੂ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੁਆਰਾ ਸੁਯੋਗ ਅਗਵਾਈ ਪ੍ਰਾਪਤ ਹੋ ਸਕੇ। ਇਸ ਦੌਰਾਨ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਗੁਰਸ਼ਰਨ ਕੌਰ, ਡੀ.ਏ. ਵੀ. ਪਬਲਿਕ ਸਕੂਲ, ਪਟਿਆਲਾ ਦੇ ਪ੍ਰਿੰਸੀਪਲ ਸ੍ਰੀ ਵਿਵੇਕ ਤਿਵਾੜੀ, ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ, ਆਦਿ ਨੇ ਵੀ ਵਿਸ਼ੇਸ਼ ਰੂਪ ਵਿਚ ਸੰਬੋਧਨ ਕੀਤਾ।

IMG_6278

ਇਸ ਸਮਾਗਮ ਵਿਚ ਕਹਾਣੀਕਾਰ ਬਾਬੂ ਸਿੰਘ ਰੈਹਲ, ਭਾਗਵਿੰਦਰ ਸਿੰਘ ਦੇਵਗਣ,ਦਰਸ਼ਨ ਬਾਵਾ, ਕਮਲ ਸੇਖੋਂ, ਤ੍ਰਿਪਤਾ ਬਰਮੌਤਾ,ਡਾ.ਜੀ.ਐਸ.ਆਨੰਦ, ਅਮਰ ਗਰਗ ਕਲਮਦਾਨ, ਦਵਿੰਦਰ ਪਟਿਆਲਵੀ,ਹਰਪ੍ਰੀਤ ਸਿੰਘ ਰਾਣਾ, ਨਵਦੀਪ ਸਿੰਘ ਮੁੰਡੀ,ਇੰਜੀ. ਸਤਨਾਮ ਸਿੰਘ ਮੱਟੂ, ਕੁਲਦੀਪ ਕੌਰ ਭੁੱਲਰ, ਬਲਵਿੰਦਰ ਸਿੰਘ ਭੱਟੀ, ਬਲਬੀਰ ਸਿੰਘ ਦਿਲਦਾਰ, ਨਿਰਮਲਾ ਗਰਗ, ਜੋਗਾ ਸਿੰਘ ਧਨੌਲਾ, ਆਦਿ ਲੇਖਕਾਂ ਤੋਂ ਇਲਾਵਾ ਬੱਚਿਆਂ ਨੇ ਵੀ ਵਿਸ਼ੇਸ਼ ਤੌਰ ਤੇ ਭਾਗ ਲਿਆ।ਸਮਾਗਮ ਦਾ ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।