• ਤੀਜਾ ਪ੍ਰੀਤਿਕਾ ਸ਼ਰਮਾ ਜਨਮ ਦਿਨ ਸਾਹਿਤਕ ਪੁਰਸਕਾਰ ਕਮਲ ਸੇਖੋਂ ਨੂੰ

photo darshan bawa book release

ਪਟਿਆਲਾ (9 ਦਸੰਬਰ) ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਗੁਰਸ਼ਰਨ ਕੌਰ, ਡੀ.ਏ. ਵੀ. ਪਬਲਿਕ ਸਕੂਲ, ਪਟਿਆਲਾ ਦੇ ਪ੍ਰਿੰਸੀਪਲ ਸ੍ਰੀ ਵਿਵੇਕ ਤਿਵਾੜੀ, ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਅਤੇ ਕਵੀ ਦਰਸ਼ਨ ਬਾਵਾ ਸ਼ਾਮਿਲ ਹੋਏ।ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦੇ ਹੋਏ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਾਲ ਸਾਹਿਤ ਵੱਲ ਵੀ ਤਵੱਜੋ ਦੇਣ ਦਾ ਸੁਨੇਹਾ ਦਿੱਤਾ। ਸ੍ਰੀਮਤੀ ਗੁਰਸ਼ਰਨ ਕੌਰ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਵੱਲੋਂ ਅਜਿਹੇ ਯਤਨ ਆਪਣੇ ਆਪ ਵਿਚ ਇਤਿਹਾਸਕ ਹਨ ਜੋ ਤਿੰਨੇ ਪੀੜ੍ਹੀਆਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਕੇ ਸਾਹਿਤ ਰਾਹੀਂ ਸਮਾਜਿਕ ਮਸਲਿਆਂ ਨੂੰ ਨਜਿੱਠਣ ਦੀ ਪ੍ਰੇਰਣਾ ਦਿੰਦੇ ਹਨ। ਪ੍ਰਿੰ. ਵਿਵੇਕ ਤਿਵਾੜੀ ਨੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਹਵਾਲੇ ਨਾਲ ਕਿਹਾ ਕਿ ਲੇਖਕਾਂ ਦੀਆਂ ਕਲਮਾਂ ਇਕ ਚੰਗੇ ਸਮਾਜ ਦੀ ਸਿਰਜਣਾ ਕਰਨ ਦਾ ਨਿੱਗਰ ਸੁਨੇਹਾ ਦਿੰਦੀਆਂ ਹਨ।ਇਸ ਸਮਾਗਮ ਵਿਚ ਪੰਜਾਬੀ ਕਵੀ ਸ੍ਰੀ ਦਰਸ਼ਨ ਬਾਵਾ ਦੇ ਪਲੇਠਾ ਕਾਵਿ ਸੰਗ੍ਰਹਿ ‘ਛਲਕਦੇ ਇਹਸਾਸ’ ਦਾ ਲੋਕ ਅਰਪਣ ਕੀਤਾ ਗਿਆ।

ਦਰਸ਼ਨ ਬਾਵਾ ਨੇ ਕਿਹਾ ਕਿ ਸ਼ਾਇਰੀ ਉਹਨਾਂ ਦੀ ਰੂਹ ਦੀ ਖੁਰਾਕ ਹੈ ਅਤੇ ਉਹਨਾਂ ਨੂੰ ਆਪਣੀ ਕਵਿਤਾ ਰਾਹੀਂ ਆਤਮਾ ਅਤੇ ਪ੍ਰਮਾਤਮਾ ਦੀ ਇਕਮਿਕਤਾ ਨੂੰ ਪ੍ਰਗਟਾ ਕੇ ਅਨੋਖੀ ਤਸੱਲੀ ਮਹਿਸੂਸ ਹੁੰਦੀ ਹੈ।ਪੁਸਤਕ ਬਾਰੇ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ, ਭਾਗਵਿੰਦਰ ਸਿੰਘ ਦੇਵਗਨ ਅਤੇ ਹਰਪ੍ਰੀਤ ਰਾਣਾ ਨੇ ਚਰਚਾ ਕੀਤੀ। ਇਸ ਸਮਾਗਮ ਵਿਚ ਸਾਹਿਤ ਸਭਾ ਪਟਿਆਲਾ ਦੀ ਮਾਰਫ਼ਤ ਹਰ ਸਾਲ ਕਿਸੇ ਯੁਵਾ ਲੇਖਿਕਾ ਨੂੰ ਪੀ੍ਰਤਿਕਾ ਸ਼ਰਮਾ ਜਨਮ ਦਿਨ ਪੁਰਸਕਾਰ ਸਾਲ 2018′ ਲੇਖਿਕਾ ਕਮਲ ਸੇਖੋਂ ਨੂੰ ਪ੍ਰਦਾਨ ਕੀਤਾ ਗਿਆ ਜਿਸ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਇਲਾਵਾ ਇਕ ਸੁੰਦਰ ਫੁਲਕਾਰੀ ਭੇਂਟ ਕੀਤੀ ਗਈ। ਉਹਨਾਂ ਬਾਰੇ ਸ੍ਰੀਮਤੀ ਸਤਨਾਮ ਚੌਹਾਨ ਨੇ ਪ੍ਰਸ਼ੰਸਾ ਪੱਤਰ ਪੜ੍ਹਿਆ।

ਦੂਜੇ ਦੌਰ ਵਿਚ ਗੀਤਕਾਰ ਪਾਲੀ ਗਿੱਦੜਬਾਹਾ, ਤ੍ਰਿਪਤਾ ਬਰਮੌਤਾ,ਡਾ.ਜੀ.ਐਸ.ਆਨੰਦ, ਦੀਦਾਰ ਖ਼ਾਨ ਧਬਲਾਨ, ਚਹਿਲ ਜਗਪਾਲ,ਮਨਜੀਤ ਪੱਟੀ, ਅਮਰ ਗਰਗ ਕਲਮਦਾਨ, ਨਰਿੰਦਰਜੀਤ ਸਿੰਘ ਸੋਮਾ, ਸ਼ਰਨਜੀਤ ਕੌਰ ਪ੍ਰੀਤ,ਨਵਦੀਪ ਸਿੰਘ ਮੁੰਡੀ,ਇੰਜੀ. ਸਤਨਾਮ ਸਿੰਘ ਮੱਟੂ,ਲਛਮਣ ਸਿੰਘ ਤਰੌੜਾ, ਚਰਨ ਪੁਆਧੀ,ਕੁਲਦੀਪ ਕੌਰ ਭੁੱਲਰ,ਸਤਨਾਮ ਸਿੰਘ ਮੱਟੂ, ਬਲਵਿੰਦਰ ਸਿੰਘ ਭੱਟੀ, ਬਲਬੀਰ ਸਿੰਘ ਦਿਲਦਾਰ, ਜਗਸੀਰ ਜੋਗੀ ਭੁਟਾਲ, ਬਲਦੇਵ ਸਿੰਘ ਬਿੰਦਰਾ, ਰਘਬੀਰ ਮਹਿਮੀ, ਨਿਰਮਲਾ ਗਰਗ, ਜੋਗਾ ਸਿੰਘ ਧਨੌਲਾ, ਕੈਪਟਨ ਚਮਕੌਰ ਸਿੰਘ ਚਹਿਲ,ਰਾਜਵਿੰਦਰ ਕੌਰ ਜਟਾਣਾ, ਰਵਿੰਦਰ ਰਵੀ,ਗੋਪਾਲ ਸ਼ਰਮਾ,ਸੰਜੈ ਦਰਦੀ,ਰਮਾ ਰਾਮੇਸ਼ਵਰੀ ਅਤੇ ਹਰਵੀਨ ਨੇ ਵੀ ਆਪਣੀਆਂ ਰਚਨਾਵਾਂ ਸੁਣਾਈਆਂ।ਇਸ ਦੌਰਾਨ ਪ੍ਰਿੰਸੀਪਲ ਪ੍ਰੇਮ ਲਤਾ,ਪ੍ਰਿੰ. ਤਿਵਾੜੀ, ਗੁਰਸ਼ਰਨ ਕੌਰ,ਕਮਲੇਸ਼ ਬਾਵਾ ਆਦਿ ਦਾ ਸਨਮਾਨ ਵੀ ਕੀਤਾ ਗਿਆ।ਇਸ ਸਮਾਗਮ ਵਿਚ ਰੰਗਕਰਮੀ ਗਿਆਨ ਗੱਖੜ, ਕੋਮਲ ਸ਼ਰਮਾ, ਐਡਵੋਕੇਟ ਵਿਜੇ ਸ਼ਰਮਾ, ਵੀਰਪਾਲ ਕੌਰ, ਰਾਕੇਸ਼ ਕੁਮਾਰ, ਪ੍ਰੀਤੀ ਸ਼ਰਮਾ,ਨਵਜੋਤ ਸਿੰਘ ਸੇਖੋਂ, ਜਸਵੰਤ ਸਿੰਘ ਸਿੱਧੂ, ਪ੍ਰਕਾਸ਼ ਚੰਦ, ਭਾਗ ਸਿੰਘ, ਹਰਜੀਤ ਕੈਂਥ,ਨੈਬ ਸਿੰਘ ਬਦੇਸ਼ਾ,ਐਡਵੋਕੇਟ ਗਗਨਦੀਪ ਸਿੰਘ ਸਿੰਧੂ, ਸਜਨੀ ਬੱਤਾ, ਮਿਲਾਪ ਚੰਦ, ਐਮ.ਐਸ.ਜੱਗੀ,ਅਵਤਾਰ ਸਿੰਘ, ਚੰਦਰ ਕੁਮਾਰ, ਕਰਨ ਪਰਵਾਜ਼, ਮਿਲਾਪ ਚੰਦ,ਹਰਵਿੰਦਰ ਕੌਰ, ਹਰਪ੍ਰੀਤ ਕੌਰ, ਮੁਸਕਾਨ ਆਦਿ ਸ਼ਾਮਿਲ ਸਨ।ਸਮਾਗਮ ਦਾ ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।