ਇੰਡੀਆ ਗਏ ਸ. ਖੜਗ ਸਿੰਘ ਅਤੇ ਸ. ਤੇਗਬੀਰ ਸਿੰਘ ‘ਚੰਡੀਗੜ੍ਹ ਗੌਲਫਿੰਗ ਟੂਰ’ ਵਿਚ ਰਹੇ ਉਪ ਜੇਤੂ

NZ PIC 22 Dec-1

ਆਕਲੈਂਡ 22 ਦਸੰਬਰ  -1962 ਤੋਂ ਚੰਡੀਗੜ੍ਹ ਦੇ ਵਿਚ ਸਥਾਪਿਤ ‘ਚੰਡੀਗੜ੍ਹ ਗੌਲਫ ਐਸੋਸੀਏਸ਼ਨ’ ਇਕ ਲੰਬਾ ਇਤਿਹਾਸ ਰੱਖਦਾ ਹੈ। ਇਥੇ ਸਾਰਾ ਸਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੌਲਫ ਮੁਕਾਬਲੇ ਵੀ ਹੁੰਦੇ ਰਹਿੰਦੇ ਹਨ। ਇਸਦੇ ਨਾਲ ਹੀ ਪੰਚਕੂਲਾ ਗੌਲਫ ਕਲੱਬ ਵੀ ਅਜਿਹੇ ਮੁਕਾਬਲਿਆਂ ਸਹਿਯੋਗੀ ਹੁੰਦਾ ਹੈ। ਬੀਤੇ ਦੋ ਦਿਨਾਂ ਤੋਂ ਇਥੇ ਫਾਊਂਡਰ ਮੈਂਬਰ ਸਵਰਗੀ ਸ. ਜੇ. ਐਸ. ਚੀਮਾ ਦੀ ਯਾਦ ਵਿਚ ‘ਇੰਡੀਅਨ ਆਇਲ’ ਵੱਲੋਂ ਸਪਾਂਸਰ ‘ਚੰਡੀਗੜ੍ਹ ਗੌਲਫਿੰਗ ਟੂਰ-2018′ ਚੱਲ ਰਿਹਾ ਸੀ। ਇਨ੍ਹਾਂ ਮੁਕਾਬਲਿਆਂ ਦੇ ਵਿਚ ਦੇਸ਼-ਵਿਦੇਸ਼ ਤੋਂ ਗੌਲਫਰ ਪਹੁੰਚੇ ਸਨ। ਨਿਊਜ਼ੀਲੈਂਡ ਵਸਦੇ ਭਾਈਚਾਰੇ ਨੂੰ ਮਾਣ ਹੋਵੇਗਾ ਇਸ ਗੌਲਫ ਟੂਰਨਾਮੈਂਟ ਦੇ ਵਿਚ ਸ. ਖੜਗ ਸਿੰਘ ਅਤੇ ਉਨ੍ਹਾਂ ਦੇ ਬੇਟੇ ਸ. ਤੇਗਬੀਰ ਸਿੰਘ ਨੇ ਵੀ ਭਾਗ ਲਿਆ। ਪਹਿਲੇ ਦਿਨ ਦੇ ਮੁਕਾਬਲੇ ਵਿਚ ਦੋਵੇਂ ਪਿਉ ਪੁੱਤ ਸ. ਖੜਗ ਸਿੰਘ (ਸ਼ਾਟ 79 ਤੇ 83) ਅਤੇ ਸ. ਤੇਗਬੀਰ ਸਿੰਘ’ (ਸ਼ਾਟ 78) ਉਪ ਜੇਤੂ ਰਹੇ। ਸ਼ੁੱਕਰਵਾਰ ਨੂੰ ਦੂਜੇ ਦਿਨ ਦੇ ਮੁਕਾਬਲੇ ਪੰਚਕੂਲਾ ਦੇ ਵਿਚ ਹੋਏ ਅਤੇ ਸ. ਤੇਗਬੀਰ ਸਿੰਘ (ਸ਼ਾਟ 78)  ਫਾਈਨਲ ਮੁਕਾਬਲੇ ਵਿਚ ਉਪ ਜੇਤੂ ਐਲਾਨਿਆ ਗਿਆ। ਪ੍ਰਬੰਧਕਾਂ ਵੱਲੋਂ ਦੋਵੇਂ ਗੌਲਫਰ ਨੂੰ ਸੁੰਦਰ ਟ੍ਰਾਫੀਆਂ ਭੇਟ ਕੀਤੀਆਂ ਗਈਆਂ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਵੱਲੋਂ ਸ. ਖੜਗ ਸਿੰਘ ਅਤੇ ਸ. ਤੇਗਬੀਰ ਸਿੰਘ ਨੂੰ ਗੌਲਫ ਟੂਰਨਾਮੈਂਟ ਦੇ ਵਿਚ ਉਪਜੇਤੂ ਆਉਣ ਉਤੇ ਬਹੁਤ ਬਹੁਤ ਵਧਾਈ। ਕੈਨੇਡਾ ਤੋਂ ਪਹੁੰਚੇ ਸ੍ਰੀ ਅਨਿਲ ਸ਼ਰਮਾ (ਸ਼ਾਟ 76-81) ਤੇ ਪਹਿਲੇ ਨੰਬਰ ਉਤੇ ਰਹੇ।

ਵਰਨਣਯੋਗ ਹੈ ਕਿ ਸ. ਖੜਗ ਸਿੰਘ ਇਸ ਤੋਂ ਪਹਿਲਾਂ 2008 ਵਿਚ ਚੰਡੀਗੜ੍ਹ ਗੌਲਫ ਕਲੱਬ ਦੇ ਜੇਤੂ ਵੀ ਰਹਿ ਚੁੱਕੇ ਹਨ ਜਦ ਕਿ ਤੇਗਬੀਰ ਸਿੰਘ ਨੇ 2016 ਦੇ ਵਿਚ ਚੰਡੀਗੜ੍ਹ ਗੌਲਫ ਕਲੱਬ ਦੀ ਓਵਰਆਲ ਟ੍ਰਾਫੀ ਜਿੱਤੀ ਸੀ।