1 week ago
ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ
1 week ago
ePaper February 2019
2 weeks ago
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ
2 weeks ago
ੳ ਅ || ਜ਼ੁਬਾਨ ਜ਼ਰੀਆ ਹੈ….
2 weeks ago
ਬਲਜਿੰਦਰ ਸਿੰਘ ਬਾਸੀ ਹੋੲੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
3 weeks ago
ਲੁਧਿਆਣਾ ਲੋਕ ਸਭਾ ਸੀਟ ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ
3 weeks ago
ਸਿੱਖਿਆ ਵਿਭਾਗ ਪੰਜਾਬ ਸਾਇੰਸ ਅਤੇ ਗਣਿਤ ਅੰਗਰੇਜੀ ਵਿੱਚ ਪੜ੍ਹਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ: ਡਾ ਤੇਜਵੰਤ ਮਾਨ
3 weeks ago
ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਨੌਜਵਾਨ ਪਾਰਸ਼ੂ ਕੈਂਥ ਦੀ ‘ਗੋਟ ਆਈਲੈਂਡ’ ਵਿਖੇ ਡੁੱਬਣ ਨਾਲ ਮੌਤ
3 weeks ago
ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫੌਜਾ ਸਿੰਘ ਅਤੇ ਨੈਂਣਦੀਪ ਚੰਨ ਦਾ ਫਰਿਜ਼ਨੋ ਦੇ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਵਿਸ਼ੇਸ਼ ਸਨਮਾਨ ਕੀਤਾ 
3 weeks ago
ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ 

– ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਅਸਥਾਈ ਵੀਜ਼ਾ ਅਰਜ਼ੀਆਂ ਲਈ ਇੰਗਲਿਸ਼ ਤਰਜ਼ਮੇ ਵਾਲੇ ਕਾਗਜ਼ਾਤਾਂ ਦੀ ਹੀ ਮੰਗ

– ਵੀਜ਼ਾ ਕਾਰਵਾਈ ‘ਚ ਹੁੰਦੀ ਦੇਰੀ ਨੂੰ ਘੱਟ ਕਰਨ ਦਾ ਹੈ ਉਦੇਸ਼

NZ PIC 5 Dec-1

ਔਕਲੈਂਡ 5 ਦਸੰਬਰ -ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਸਾਰੇ ਉਨ੍ਹਾਂ ਅਰਜ਼ੀਦਾਤਾਵਾਂ ਨੂੰ ਸੂਚਿਤ ਕੀਤਾ ਹੈ ਕਿ ਜਿਹੜੇ ਅਸਥਾਈ ਤੌਰ ‘ਤੇ ਇਥੇ ਆਉਣ ਲਈ ਆਪਣੀਆਂ ਵੀਜ਼ਾ ਅਰਜੀਆਂ ਦਾਖਲ ਕਰਦੇ ਹਨ ਉਹ ਇਨ੍ਹਾਂ ਅਰਜ਼ੀਆਂ ਦੇ ਨਾਲ ਸਬੰਧਿਤ ਸਾਰੇ ਕਾਗਜ਼ਾਤ ਇੰਗਲਿਸ਼ ਤਰਜ਼ਮਾ ਕਰਵਾ ਕੇ ਹੀ ਭੇਜਣ ਤਾਂ ਕਿ ਵੀਜ਼ਾ ਕਾਰਵਾਈ ਦੇ ਵਿਚ ਦੇਰੀ ਨਾ ਹੋ ਸਕੇ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਇਹ ਕਾਰਜ ਨਹੀਂ ਕਰਦੀ। ਇਹ ਕਾਗਜ਼ਾਤ  ਹਰ ਕੋਈ ਅਨੁਵਾਦ ਨਹੀਂ ਕਰ ਸਕਦਾ ਇਸ ਵਾਸਤੇ ਵੀ ਕੁਝ ਨਿਯਮ ਰੱਖੇ ਗਏ ਹਨ। ਇਮੀਗ੍ਰੇਸ਼ਨ ਵਿਭਾਗ ਜਿਨ੍ਹਾਂ ਲੋਕਾਂ ਦੀ ਟ੍ਰਾਂਸਲੇਸ਼ਨ ਨੂੰ ਮੰਜੂਰ ਕਰਦਾ  ਹੈ ਉਹ ਹਨ ‘ਦਾ ਟ੍ਰਾਂਸਲੇਸ਼ਨ ਸਰਵਿਸ ਆਫ ਦਾ ਡਿਪਾਰਟਮੈਂਟ ਆਫ ਇੰਟਰਨਲ ਅਫੇਅਰਜ਼ ਨਿਊਜ਼ੀਲੈਂਡ’ ਜਾਂ ਕਮਿਊਨਿਟੀ ਦੇ ਵਿਚ ਉਹ ਸਨਮਾਨਯੋਗ ਜਾਂ ਜ਼ਿੰਮੇਵਾਰ ਲੋਕ ਜਿਨ੍ਹਾਂ ਨੂੰ ਸਹੀ ਤਰਜ਼ਮਾ ਕਰਨ ਲਈ ਜਾਣਿਆ ਜਾਂਦਾ ਹੋਵੇ। ਇਸ ਤੋਂ ਇਲਾਵਾ ਉਸ ਦੇਸ਼ ਦੇ ਹਾਈ ਕਮਿਸ਼ਨ ਦਫਤਰ ਵੱਲੋਂ ਅਜਿਹੇ ਅਨੁਵਾਦਿਤ ਕਾਗਜ਼ਾਤ ਤਸਦੀਕ ਕੀਤੇ ਹੋਣ ਅਤੇ ਮੋਹਰ ਲੱਗੀ ਹੋਵੇ ਜਾਂ ਫਿਰ ਪ੍ਰਾਈਵੇਟ ਅਤੇ ਆਫੀਸ਼ੀਅਲ ਟ੍ਰਾਂਸਲੇਸ਼ਨ ਬਿਜ਼ਨਸ ਕਰਦੇ ਅਦਾਰੇ ਹੋਣ। ਅਰਜ਼ੀਦਾਤਾ ਦਾ ਕੋਈ ਪਰਿਵਾਰਕ ਮੈਂਬਰ ਜਾਂ ਇਮੀਗ੍ਰੇਸ਼ਨ ਸਲਾਹਕਾਰ ਅਜਿਹੀ ਟ੍ਰਾਂਸਲੇਸ਼ਨ ਨਹੀਂ ਕਰ ਸਕਦਾ। ਸਾਰੇ ਪੁਲਿਸ ਅਤੇ ਮੈਡੀਕਲ ਸਰਟੀਫਿਕੇਟ ਸਿਰਫ ਤੇ ਸਿਰਫ ਇੰਗਲਿਸ਼ ਵਿਚ ਹੀ ਮੰਜੂਰ ਕੀਤੇ ਜਾਣਗੇ। ਆਉਣ ਵਾਲੇ ਸਮੇਂ ਵਿਚ ਇਸ ਨੂੰ ਇਕ ਜਰੂਰੀ ਸ਼ਰਤ ਹੀ ਬਣਾ ਲਿਆ ਜਾਵੇਗਾ ਕਿ ਕੋਈ ਵੀ ਕਾਗਜ਼ਾਤ ਇੰਗਲਿਸ਼ ਦੇ ਤਰਜ਼ਮੇ ਤੋਂ ਬਿਨਾਂ ਦਾਖਲ ਨਹੀਂ ਕੀਤਾ ਜਾ ਸਕੇਗਾ। ਸੋ ਆਪਣੀਆਂ ਵੀਜ਼ਾ ਅਰਜੀਆਂ ਲਗਾਉਣ ਵੇਲੇ ਸਹਾਇਕ ਕਾਗਜ਼ਾਤਾਂ ਨੂੰ ਇੰਗਲਿਸ਼ ਦੇ ਅਨੁਵਾਦ ਨਾਲ ਹੀ ਜਮ੍ਹਾ ਕਰਵਾਇਆ ਜਾਵੇ ਤਾਂ ਕਿ ਵੀਜ਼ਾ ਲੱਗਣ ਵਿਚ ਘੱਟ ਸਮਾਂ ਲੱਗ ਸਕੇ।