image1 (2)

ਵਾਸ਼ਿੰਗਟਨ ਡੀ. ਸੀ.30 ਨਵੰਬਰ  – ਹਿੰਦ ਅਤੇ ਪਾਕਿ ਦੋਹਾਂ ਮੁਲਕਾਂ ਵਿੱਚ ਕੁੜੱਤਣ ਖਤਮ ਕਰਨ ਅਤੇ ਦਹਿਸ਼ਤਗਰਦੀ ਨੂੰ ਦੋਸਤੀ ਵਿੱਚ ਬਦਲਣ ਦਾ ਕੀਤਾ ਗਿਆ ਉਪਰਾਲਾ ਸ਼ਾਂਤੀ ਦਾ ਸੁਨੇਹਾ ਹੈ। ਪਿਛਲੇ 71 ਸਾਲਾਂ ਤੋਂ ਦੋਹਾਂ ਮੁਲਕਾਂ ਵਿੱਚ ਅਨੇਕਾਂ ਜਾਨਾਂ ਗਈਆਂ ਹਨ। ਦੋਵੇਂ ਪਾਸੇ ਤਣਾਅ ਅਤੇ ਸੀਮਾਂ ਤੇ ਮਾਰਾ ਮਾਰੀ ਜਾਰੀ ਰਹੀ ਹੈ। ਪਰ ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਨੇ ਆਪਣੀ ਸਹੁੰ ਚੁੱਕ ਸਮਾਗਮ ਵੇਲੇ ਆਪਣੇ ਨਿੱਜੀ ਦੋਸਤ ਨਵਜੋਤ ਸਿੰਘ ਸਿੱਧੂ ਨੂੰ ਬੁਲਾਕੇ ਅਜਿਹਾ ਪੈਮਾਨਾ ਦਿੱਤਾ ਹੈ। ਜਿਸਨੇ ਪੂਰੀ ਦੁਨੀਆਂ ਨੂੰ ਸ਼ਾਂਤੀ ਦੇ ਆਲਮ ਵਿੱਚ ਸਮੋ ਦਿੱਤਾ ਹੈ।
ਕਰਤਾਰਪੁਰ ਲਾਂਘਾ ਗੁਰੂ ਨਾਨਕ ਸਾਹਿਬ ਦੀ ਉਹ ਥਾਂ ਹੈ, ਜਿੱਥੇ ਉਨ੍ਹਾਂ 18 ਸਾਲਾਂ ਤੋਂ ਵੱਧ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੀਆਂ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਕੁੱਲ ਲੁਕਾਈ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ। ਇਮਰਾਨ ਖਾਨ ਵਲੋਂ ਫੌਜੀ ਜਰਨੈਲ ਬਾਜਵੇ ਰਾਹੀਂ ਸ਼ਾਂਤੀ ਦੇ ਸੰਦੇਸ਼ ਨੂੰ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਰਾਹੀਂ ਦਿੱਤਾ। ਜਿਸਨੂੰ ਭਾਰਤ ਸਰਕਾਰ ਵਲੋਂ ਸਵੀਕਾਰ ਕਰਦੇ ਹੋਏ ਇਸ ਕਰਤਾਰਪੁਰ ਲਾਂਘੇ ਨੂੰ ਸ਼ਾਂਤੀ ਦੇ ਰਸਤੇ ਵਜੋਂ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਕਦਮ ਨਾਲ ਜਿੱਥੇ ਦੋਹਾਂ ਮੁਲਕਾਂ ਦੇ ਅਵਾਮ ਵਿੱਚ ਪਿਆਰ, ਸਤਿਕਾਰ ਅਤੇ ਦੋਸਤੀ ਦੀ ਤੰਦ ਪਕੇਰੀ ਹੋ ਰਹੀ ਹੈ। ਉੱਥੇ ਗੱਲਬਾਤ ਦਾ ਮਹੌਲ ਵੀ ਉਮੜ ਕੇ ਸਾਹਮਣੇ ਆ ਰਿਹਾ ਹੈ, ਖਾਸ ਗੱਲ ਇਹ ਵੇਖਣ ਨੂੰ ਮਿਲੀ ਹੈ ਕਿ ਦੋਹਾਂ ਮੁਲਕਾਂ ਦੀ ਪਬਲਿਕ ਤੋਂ ਇਲਾਵਾ ਵਿਦੇਸ਼ਾਂ ਦੀਆਂ ਸੰਗਤਾਂ ਨੇ ਵੀ ਇਸ ਫੈਸਲੇ ਨੂੰ ਸ਼ਾਂਤੀ, ਦੋਸਤੀ ਅਤੇ ਪਿਆਰ ਨੂੰ ਮਜ਼ਬੂਤੀ ਦਾ ਨਾਮ ਦਿੱਤਾ ਹੈ। ਜੋ ਦੋਹਾਂ ਮੁਲਕਾਂ ਦੀ ਨਫਰਤ ਨੂੰ ਨੱਥ ਪਾਉਣ ਅਤੇ ਮਾਹੌਲ ਨੂੰ ਬਿਹਤਰ ਬਣਾਉਣ ਲਈ ਸ਼ਾਂਤੀ ਮਾਰਗ ਦੱਸਿਆ ਗਿਆ ਹੈ ।ਜਿਸ ਨੂੰ ਪੂਰਾ ਸੰਸਾਰ ਦੇਖ ਰਿਹਾ ਹੈ ਅਤੇ ਇਸ ਨਾਲ ਸਹਿਮਤੀ ਪ੍ਰਗਟਾ ਰਿਹਾ ਹੈ.
ਇਸ ਲਈ ਇਹ ਜਰੂਰੀ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ‘ਵਰਲਡ ਪੀਸ ਐਵਾਰਡ’ ਦੇ ਹੱਕਦਾਰ ਹਨ। ਸੋ ਦੋਹਾਂ ਮੁਲਕਾਂ ਦੀਆਂ ਸਰਕਾਰ ਅਤੇ ਜੋ ਇਸ ਉਪਰਾਲੇ ਨੂੰ ਸ਼ਾਂਤੀ ਦਾ ਕਦਮ ਸਮਝਦੇ ਹਨ। ਉਹ ਇਨ੍ਹਾਂ ਦੋਹਾਂ ਸਖਸ਼ੀਅਤਾਂ ਨੂੰ ਵਰਲਡ ਨੋਬਲ ਪੀਸ ਐਵਾਰਡ ਲਈ ਨਾਮਜ਼ਦ ਕਰਨ ਤਾਂ ਜੋ ਇਸ ਕਦਮ ਤੋਂ ਦੂਸਰੇ ਮੁਲਕ ਵੀ ਸਿੱਖ ਸਕਣ ਕਿ ਸ਼ਾਂਤੀ ਨਾਲ ਹੀ ਸਭ ਕੁਝ ਹੋ ਸਕਦਾ ਹੈ। ਅਦਾਰਾ ‘ਗਗਨ ਦਮਾਮਾ’ ਇਸ ‘ਵਰਲਡ ਨੋਬਲ ਪੀਸ’ ਐਵਾਰਡ ਲਈ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੇ ਨਾਵਾਂ ਦੀ ਨਾਮਜਦਗੀ ਲਈ ਸਹਿਮਤੀ ਪ੍ਰਗਟਾਉਂਦਾ ਹੈ।