ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਵੱਲੋਂ ਭਾਈ ਜੈਤਾ ਜੀ ਅਵਾਸ ਯੋਜਨਾ ਤਹਿਤ ਕੀਤੀ ਗਈ ਘਰ ਦੀ ਮੁੜ ਉਸਾਰੀ

13gsc fdk
(ਪਰਿਵਾਰ ਨੂੰ ਨਵੇਂ ਮਕਾਨ ਦੀਆਂ ਚਾਬੀਆਂ ਸੌਂਪਣ ਸਮੇਂ ਗਿਆਨੀ ਹਰਪ੍ਰੀਤ ਸਿੰਘ ਅਤੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦੇ ਸੇਵਾਦਾਰ)

ਫਰੀਦਕੋਟ 13 ਦਸੰਬਰ – ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੋੜਵੰਦ ਪਰਿਵਾਰ ਨੂੰ ਨਵੇਂ ਘਰ ਦੀਆਂ ਚਾਬੀਆਂ ਸੌਂਪੀਆਂ ਗਈਆਂ। ਇਸ ਮੌਕੇ ‘ਤੇ ਉਹਨਾਂ ਨਾਲ ਜਥੇਦਾਰ ਲਖਬੀਰ ਸਿੰਘ ਅਰਾੲਅਿਾਂ ਵਾਲਾ ਮੈਂਬਰ ਸ੍ਰੋਮਣੀ ਕਮੇਟੀ ਵੀ ਹਾਜਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਖਾਲਸਾ ਅਤੇ ਵਿੱਤ ਸਕੱਤਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਕੰਮੇਆਣਾ ਵਿਖੇ ਬਜ਼ੁਰਗ ਗੁਰਦੇਵ ਸਿੰਘ ਆਪਣੇ ਨੌਜਵਾਨ ਪੁੱਤ ਦੀ ਮੌਤ ਪਿੱਛੋਂઠਆਪਣੀ ਨੂੰਹ ਅਤੇ ਤਿੰਨ ਪੋਤੀਆਂ ਸਮੇਤ ਖਸਤਾ-ਹਾਲਤ ਮਕਾਨ ਵਿੱਚ ਰਹਿ ਰਿਹਾ ਸੀ। ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ ਅਤੇ ਘਰ ਦੀ ਮੁੜ ਉਸਾਰੀ ਕਰਨ ਤੋਂ ਅਸਮਰੱਥ ਸੀ। ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਨੂੰ ਬਿਨੈ ਪੱਤਰ ਪ੍ਰਾਪਤ ਹੋਣ ‘ਤੇ ਨਿਸ਼ਕਾਮ ਦੇ ਫਾਊਂਡਰ ਪ੍ਰਧਾਨ ਹਰਭਜਨ ਸਿੰਘ ਅਤੇ ਮੌਜੂਦਾ ਪ੍ਰਧਾਨ ਡਾ. ਜੇ.ਐੱਸ. ਨਾਨਰਾ ਵੱਲੋਂ ਮਕਾਨ ਦਾ ਦੌਰਾ ਕੀਤਾ ਗਿਆ ਅਤੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਵੱਲੋਂ ਭਾਈ ਜੈਤਾ ਜੀ ਅਵਾਸ ਯੋਜਨਾ ਤਹਿਤ ਇਸ ਲੋੜਵੰਦ ਪਰਿਵਾਰ ਦੇ ਮਕਾਨ ਦੀ ਮੁੜ ਉਸਾਰੀ ਦਾ ਫੈਸਲਾ ਕੀਤਾ ਗਿਆ ਅਤੇ ਇੱਕ ਕਮਰਾ, ਰਸੋਈ, ਗੁਸਲਾਖਨਾ ਅਤੇ ਫਲੱਸ਼ ਦੀ ਉਸਾਰੀ ਕਰਕੇ ਦਿੱਤੀ ਗਈ। ਮਕਾਨ ਦੀ ਉਸਾਰੀ ਮੁਕੰਮਲ ਹੋਣ ‘ਤੇ ਪਰਿਵਾਰ ਨੂੰ ਚਾਬੀਆਂ ਸੌਂਪਣ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਪਰਿਵਾਰ ਨੂੰ ਨਵੇਂ ਘਰ ਦੀ ਬਖਸ਼ਿਸ਼ ਪ੍ਰਾਪਤ ਹੋਣ ‘ਤੇ ਅਰਦਾਸ ਕਰਨ ਉਪਰੰਤ ਚਾਬੀਆਂ ਸੌਂਪੀਆਂ ਗਈਆਂ। ਉਹਨਾਂ ਪਰਿਵਾਰ ਨੂੰ ਲੋਈ, ਸਿਰੋਪਾ ਅਤੇ ਮਾਇਕ ਨਜ਼ਰਾਨਾ ਵੀ ਭੇਂਟ ਕੀਤਾ। ਡਾ. ਗੁਰਸੇਵਕ ਸਿੰਘ ਡਾਇਰੈਕਟਰ ਦਸਮੇਸ਼ ਸੰਸਥਾਵਾਂ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਜਗਜੀਵਨ ਸਿੰਘ ਸਰਾਫ, ਗੁਰਮੀਤ ਸਿੰਘ ਭਾਊ, ਮਸਮੋਹਨ ਸਿੰਘ ਅਤੇ ਵੀਰ ਸਿੰਘ ਪ੍ਰਧਾਨ ਹਾਜਰ ਸਨ।