20181204_205500

ਇਥੋ ਦੇ ਸਥਾਨਕ ਕਮਿਊਨਿਟੀ ਰੇਡੀਓ ਫ਼ੋਰ ਈ. ਬੀ. ਜੋ ਕਿ ਪਿੱਛਲੇ ਕਈ ਦਹਾਕਿਆਂ ਤੋ ਸਥਾਨਕ ਤੇ ਵੱਖ-ਵੱਖ ਖਿੱਤਿਆਂ ਤੋ ਆ ਕੇ ਵਸੇ ਪ੍ਰਵਾਸੀਆ ਦੀਆਂ ਲਗਪੱਗ 50 ਦੇ ਕਰੀਬ ਭਾਸ਼ਾਵਾਂ ਦੇ ਬ੍ਰਾਡਕਾਸਟਰਾਂ (ਰੇਡੀਓ ਪੇਸ਼ਕਾਰਾਂ) ਨੂੰ ਵਿਦੇਸ਼ ਦੇ ਵਿਚ ਬਿਨ੍ਹਾਂ ਲਾਗਤ ਤੋ ਆਪਣੀ ਮਾਤ ਭਾਸ਼ਾ ਵਿਚ ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਮੌਕਾ ਪ੍ਰਦਾਨ ਕਰਕੇ ਵੱਖ-ਵੱਖ ਭਾਈਚਾਰਿਆਂ ਨੂੰ ਸਾਹਿਤਕ, ਸਮਾਜਿਕ, ਰਾਜਨੀਤਕ ਤੇ ਧਾਰਮਿਕ ਤੋਰ ਤੇ ਪੁਸ਼ਤੈਨੀ ਜੜ੍ਹਾਂ ਨਾਲ ਜੋੜਨ ’ਚ ਸਹਾਈ ਹੋ ਕੇ ਪ੍ਰਵਾਸੀਆ ਦਾ ਹਮਸਫ਼ਰ ਬਣਿਆ ਹੋਇਆ ਹੈ। ਬੀਤੇ ਦਿਨੀ ਰੇਡੀਓ ਫ਼ੋਰ ਈ. ਬੀ. ਦੇ ਪੰਜਾਬੀ ਭਾਸ਼ਾਂ ਗਰੁੱਪ ਦੀ ਸਲਾਨਾ ਜਨਰਲ ਮੀਟਿੰਗ ਹੋਈ, ਜਿਸ ’ਚ ਹਾਜਰ ਮੈਂਬਰਾਨ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪਿੱਛਲੇ ਲੰਬੇ ਅਰਸੇ ਤੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਰਜੀਤ ਲਸਾੜਾ ਨੂੰ ਉਨ੍ਹਾਂ ਵਲੋ ਕੀਤੇ ਜਾ ਰਹੇ ਸੁਚੱਜੇ ਕਾਰਜਾ ਲਈ ਦੂਸਰੀ ਵਾਰ ਫਿਰ ਕਨਵੀਨਰ, ਦਲਜੀਤ ਸਿੰਘ ਉੱਪ ਕਨਵੀਨਰ, ਨਵਦੀਪ ਸਿੰਘ ਸਕੱਤਰ, ਅਜੇਪਾਲ ਸਿੰਘ ਖਜ਼ਾਨਚੀ, ਰਸ਼ਪਾਲ ਹੇਅਰ ਤੇ ਕ੍ਰਿਸ਼ਨ ਨਾਗੀਆਂ ਨੂੰ ਕਮੇਟੀ ਮੈਂਬਰ ਦੇ ਤੋਰ ਤੇ ਚੋਣ ਕੀਤੀ ਗਈ।

ਕਨਵੀਨਰ ਹਰਜੀਤ ਲਸਾੜਾ ਵਲੋ ਸਮੂਹ ਮੈਂਬਰਾਨ ਦਾ ਇਸ ਦਿੱਤੀ ਗਈ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ, ਤੇ ਅਹਿਦ ਕੀਤਾ ਗਿਆ ਕਿ ਉਹ  ਪੰਜਾਬੀ ਭਾਸ਼ਾਂ ਗਰੁੱਪ ਦੇ ਕਨਵੀਨਰ ਦੇ ਤੋਰ ਤੇ ਨਿਰਸਵਾਰਥ ਤੇ ਨਿਸ਼ਕਾਮ ਭਾਵਨਾ ਨਾਲ ਪ੍ਰਦੇਸੀ ਪੰਜਾਬੀਆਂ ਨੂੰ ਮਾਤ ਭਾਸ਼ਾਂ, ਸਾਹਿਤ, ਸੱਭਿਆਂਚਾਰਕ ਗੀਤ-ਸੰਗੀਤ, ਖ਼ਬਰਸਾਰ, ਨਿਰਪੱਖ ਤੇ ਪੁਖਤਾ ਜਾਣਕਾਰੀ ਸਰੋਤਿਆ ਨੂੰ ਰੇਡੀਓ ਦੀਆ ਤਰੰਗਾਂ ਰਾਹੀ ਪ੍ਰਦਾਨ ਕਰਦੇ ਹੋਏ, ਵਤਨ ਦੀ ਮਿੱਟੀ ਨਾਲ ਜੋੜ ਕੇ ਮਾਤ ਭਾਸ਼ਾਂ ਦੀ ਵਰਣਮਾਲਾਂ ਦੀ ਮਹਿਕ ਪੰਜਾਬੀ ਭਾਈਚਾਰੇ ਵਿਚ ਹਰ ਪਾਸੇ ਖਿਲਾਰਦੇ, ਵਿਦੇਸ਼ ਦੇ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਲਈ ਸਮੁੱਚੀ ਟੀਮ ਦੇ ਸਹਿਯੋਗ ਦੇ ਨਾਲ ਹਮੇਸ਼ਾ ਹੀ ਯਤਨਸ਼ੀਲ ਰਹਿਣਗੇ। ਹਰਜੀਤ ਲਸਾੜਾ ਵਲੋ ਇਸ ਕਮਿਊਨਿਟੀ ਅਦਾਰੇ ’ਚ ਪਿਛਲੇ 29 ਸਾਲ ਤੋ ਕ੍ਰਿਸਨ ਨਾਗੀਆਂ ਸਾਬਕਾ ਕਨਵੀਨਰ ਤੇ ਰਸ਼ਪਾਲ ਸਿੰਘ ਹੇਅਰ ਡਾਇਰੈਂਕਟਰ ਦੇ ਤੋਰ ਨਿਭਾਈਆ ਗਈਆ ਸੇਵਾਵਾਂ ਲਈ ਪੰਜਾਬੀ ਭਾਈਚਾਰੇ ਦੀ ਤਰਫੋ ਵਿਸ਼ੇਸ਼ ਤੋਰ ਤੇ ਧੰਨਵਾਦ ਵੀ ਕੀਤਾ।

ਇੱਥੇ ਇਹ ਵੀ ਗੌਰਤਾਲਬ ਹੈ ਕਿ ਹਰਜੀਤ ਲਸਾੜਾ ਹੋੋਪਿੰਗ ਈਰਾ ਤੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਜਿਹੇ ਸਨਮਾਨਯੋਗ ਤੇ ਵੱਕਾਰੀ ਸੰਸਥਾਵਾਂ ਦੀ ਪਹਿਲਾ ਹੀ ਪ੍ਰਬੰਧਕੀ ਮੈਂਬਰ ਹਨ, ਤੇ ਹੁਣ ਰੇਡੀਓ ਫ਼ੋਰ ਈ. ਬੀ. ਦਾ ਕਨਵੀਨਰ ਦਾ ਅਹੁਦਾ ਦੂਸਰੀ ਵਾਰ ਫਿਰ ਮਿਲਣ ’ਤੇ ਉਨ੍ਹਾਂ ਨੂੰ ਤੇ ਸਮੁੱਚੀ ਨਵੀ ਬਣੀ ਕਮੇਟੀ ਨੂੰ ਵੱਖ-ਵੱਖ ਸਮਾਜਿਕ, ਧਾਰਮਿਕ, ਸਾਹਿਤਕ, ਰਾਜਨੀਤਕ, ਮੀਡੀਆਂ ਤੇ ਹੋਰ ਵੀ ਸੰਸਥਾਵਾਂ ਵਲੋ ਵਧਾਈਆਂ ਦਿੱਤੀਆ ਜਾ ਰਹੀਆ ਹਨ। ਇਸ ਮੌਕੇ ’ਤੇ ਹੋਰਨਾ ਤੋ ਇਲਾਵਾ ਹਰਦੀਪ ਵਾਗਲਾ ਤੇ ਜਗਜੀਤ ਖੋਸਾ ਵੀ ਹਾਜਰ ਸਨ।