1 week ago
ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ
1 week ago
ePaper February 2019
2 weeks ago
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ
2 weeks ago
ੳ ਅ || ਜ਼ੁਬਾਨ ਜ਼ਰੀਆ ਹੈ….
2 weeks ago
ਬਲਜਿੰਦਰ ਸਿੰਘ ਬਾਸੀ ਹੋੲੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
3 weeks ago
ਲੁਧਿਆਣਾ ਲੋਕ ਸਭਾ ਸੀਟ ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ
3 weeks ago
ਸਿੱਖਿਆ ਵਿਭਾਗ ਪੰਜਾਬ ਸਾਇੰਸ ਅਤੇ ਗਣਿਤ ਅੰਗਰੇਜੀ ਵਿੱਚ ਪੜ੍ਹਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ: ਡਾ ਤੇਜਵੰਤ ਮਾਨ
3 weeks ago
ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਨੌਜਵਾਨ ਪਾਰਸ਼ੂ ਕੈਂਥ ਦੀ ‘ਗੋਟ ਆਈਲੈਂਡ’ ਵਿਖੇ ਡੁੱਬਣ ਨਾਲ ਮੌਤ
3 weeks ago
ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫੌਜਾ ਸਿੰਘ ਅਤੇ ਨੈਂਣਦੀਪ ਚੰਨ ਦਾ ਫਰਿਜ਼ਨੋ ਦੇ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਵਿਸ਼ੇਸ਼ ਸਨਮਾਨ ਕੀਤਾ 
3 weeks ago
ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ 

Ninder Ghugianvi 181204 kartarpur-111-1543245654

26 ਨਵੰਬਰ ਦੀ ਦੁਪੈਹਿਰ ਨੂੰ ਟੈਲੀਵਿਯਨ ਦੇਖਦਾ ਉਦਾਸ ਤੇ ਦੁਖੀ ਹੋ ਰਿਹਾ ਸਾਂ। ਹਾਏ ਓ ਰੱਬਾ ਮੇਰਿਆ! ਦੁੱਖਾਂ ਦੀ ਦੁਨੀਆਂ ਨੇ ਘੇਰਿਆ। ਏਡੇ ਪਵਿੱਤਰ ਤੇ ਮਹਾਨ ਕਾਰਜ ਸਮੇਂ ਵੀ ਸਾਡੇ ਨੇਤਾ ਲੜ ਰਹੇ ਸਨ ਡੇਰਾ ਬਾਬਾ ਨਾਨਕ ਵਿਖੇ। ਤਾਹਨੇ ਮਿਹਣਿਆਂ ਦਾ ਅੰਤ ਕੋਈ ਨਹੀਂ ਸੀ। ਜਿੰਦਾਬਾਦ ਤੇ ਮੁਰਦਾਬਾਦ ਦੇ ਨਾਅਰਿਆਂ ਦੀ ਤਾਂ ਵਾਹੇਗੁਰੂ-ਵਾਹੇਗੁਰੂ ਕਿਸੇ ਨਾ ਜਪਿਆ। ਹਰ ਇੱਕ ਦਾ ਹਿਰਦਾ ਤਪਿਆ। ਲਾਂਗੇ ਦੇ ਮੁੱਦੇ ਉਤੇ ਹਰ ਕੋਈ ਆਪਣੇ ਸਿਹਰਾ ਸਜਾਉਣ ਵਾਸਤੇ ਪੱਬਾਂ ਭਾਰ ਹੋਇਆ ਦਿਖਾਈ ਦਿੰਦਾ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਸਿਆਣਪ ਵਰਤੀ ਕਿ ਇਹਨਾਂ ਵਿਚ ਉਹ ਵੜਿਆ ਹੀ ਨਹੀਂ ਤੇ ਪਾਸੇ-ਪਾਸੇ ਦੀ ਲੰਘ ਗਿਆ ਦੂਰਬੀਨ ਵਿਚ ਦੀ ਦੀਦਾਰੇ ਕਰ ਕੇ!

ਸੋਚਣ ਤੇ ਦੁਖ ਦੇਣ ਵਾਲੀ ਗੱਲ ਹੈ ਕਿ ਜਦ ਵੀ ਪੰਜਾਬ ਵਿਚ ਕਿਸੇ ਗੁਰੂ ਪੀਰ ਦਾ ਉਤਸਵ ਆਂਦਾ ਹੈ ਤਾਂ ਸਾਡੇ ਨੇਤਾ ਇੱਕ ਦੂਜੇ ਨਾਲ ਲੜਨ ਵਾਸਤੇ ਤੇ ਸਟੇਜਾਂ ਉਤੋਂ ਗਾਲਾਂ ਕੱਢਣ ਲਈ ਕਈ ਕਈ ਦਿਨ ਪਹਿਲਾਂ ਹੀ ਤਰਲੋ ਮੱਛੀ ਹੋਣ ਲਗਦੇ ਹਨ। ਹੁਣ ਇਹਨਾਂ ਨੂੰ ਇੱਕ ਹੋਰ ਥਾਂ ਲੱਭ ਗਈ ਗਈ ਹੈ ਹਰ ਸਾਲ ਲਈ ਡੇਰਾ ਬਾਬਾ ਨਾਨਕ! ਟੈਲੀਵਿਯਨ ਦੇਖਦਾ ਮੈਂ ਆਪਣਾ ਡਾਇਰੀ ਲਿਖਣ ਬੈਠ ਜਾਂਦਾ ਹਾਂ ਤੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਅਣਡਿੱਠ ਕਰਨ ਵਾਲੇ ਨੇਤਾਵਾਂ ਬਾਬਤ ਸੋਚਦਾ ਹਾਂ ਕਿ ਬਾਬਾ ਇਹਨਾਂ ਨੂੰ ਸੁਮੱਤ ਕਦੋਂ ਬਖਸ਼ੇਗਾ? ਇਹ ਸਵਾਲ ਮੇਰੇ ਮਨ ਵਿਚ ਇੱਕ ਬੇਰ ਦੀ ਗਿਟਕ ਵਾਂਗ ਅੜ ਕੇ ਖਲੋ ਜਾਂਦਾ ਹੈ।

ਇਹਨਾਂ ਨੇਤਾਵਾਂ ਨੂੰ ਰੱਬ ਦੀ ਕਰਨੀ ਕਿ ਐਸੀ ਮਾਰ ਹੈ, ਹਰ ਨੇਕ ਕਾਰਜ ਅੱਗੇ ਸਿਆਸਤ ਦੀ ਭੱਠੀ ਬਾਲ ਕੇ ਬਹਿ ਜਾਂਦੇ ਨੇ। ਸਿਵਾਏ ਤਾਹਨੇ-ਮਿਹਣਿਆਂ ਤੋਂ ਕੁਝ ਨਹੀਂ ਅਹੁੜਦਾ ਇਹਨਾਂ ਨੂੰ! ਸੁਨੀਲ ਜਾਖੜ ਨੇ ਵੀ ਸੁਣਾਈਆਂ ਅਕਾਲੀਆਂ ਨੂੰ ਤੇ ਘੱਟ ਹਰਸਿਮਰਤ ਵੀ ਨਹੀਂ ਕਿਸੇ ਤੋਂ। ਜਦੋਂ ਬੋਲਣ ਲੱਗੀ ਤਾਂ ਸੰਤ ਸਮਾਜ ਖਿਝ ਖਾ ਗਿਆ, ਨਾਨੇ ਉੱਠ ਕੇ ਤੁਰਦੇ ਬਣੇ। ਮਜੀਠੀਆ ਸੰਗਤਾਂ ਵਿਚ ਬੈਠਾ ਬਾਹਾਂ ਉਲਾਰ ਉਲਾਰ ਨਾਹਰੇ ਮਾਰੀ ਗਿਆ। ਕੈਪਟਨ ਸਾਹਬ ਦੀ ਕਮਾਲ ਦੇਖੋ ਕਿ ਪਾਕਿਸਤਾਨ ਦੀ ਫੌਜ ਦੇ ਮੁਖੀ ਬਾਜਵੇ ਨੂੰ ਧਮਕੀਆਂ ਦੇਈ ਗਏ। ਸੁਖਜਿੰਦਰ ਸਿੰਘ ਰੰਧਾਵਾ ਬਾਦਲਾਂ ਪਿਓ-ਪੁੱਤਾਂ ਦਾ ਨਾਂ ਉਦਘਾਟਨੀ ਪੱਥਰ ਉਤੇ ਉਕਰੇ ਦੇਖ ਕਾਲੀਆਂ ਟੇਪਾਂ ਲਾਉਂਦਾ ਰਿਹਾ ਰੋਸ ਵਜੋਂ ਆਪਣੇ ਤੇ ਕੈਪਟਨ ਦੇ ਨਾਵਾਂ ਉਤੇ।

ਉੱਪ ਰਾਸ਼ਟਰਪਤੀ ਵਕਈਆਂ ਨਾਇਡੂ ਇਸ ਕਾਟੋ-ਕਲੇਸ ਨੂੰ ਨੇੜੇ ਤੋਂ ਤਕਦੇ ਰਹੇ ਤੇ ਜ਼ਰੂਰ ਸੋਚਦੇ ਹੋਣਗੇ ਕਿ ਸਿੱਖਾਂ ਪਾਸ ਲੜਨ ਤੋਂ ਸਿਵਾਏ ਬਾਕੀ ਕੁਝ ਨਹੀਂ ਰਹਿ ਗਿਐ! ਡਾਇਰੀ ਦਾ ਪੰਨਾ ਲਿਖ ਕੇ ਜਦ ਫੋਨ ਦਾ ਵੈਟਸ-ਐਪ ਫਰੋਲਿਆ ਤਾਂ ਕਵੀ ਮਿੱਤਰ ਬਰਜਿੰਦਰ ਚੌਹਾਨ ਦਾ ਲਿਖਿਆ ਹੋਇਆ ਸ਼ੇਅਰ ਅੱਖਾਂ ਸਾਹਮਣੇ ਸੀ:

ਨਾ ਨਾਨਕ ਹੈ ਕਿਤੇ ਨਾ ਰਾਮ
ਨਾ ਕੋਈ ਇਬਾਦਤ ਹੈ
ਤੇਰੇ ਹਰ ਫੈਸਲੇ ਅੰਦਰ ਲੁਕੀ ਹੋਈ ਸਿਆਸਤ ਹੈ

ਬਹੁਤ ਉਦਾਸ ਹਾਂ ਬਾਬਾ ਨਾਨਕ! ਮੈਂ ਬਹੁਤ ਉਦਾਸ ਹਾਂ। ਤੇਰੇ ਨਾਮ ਲੇਵਾ ਸਿਆਣੇ ਹੋ ਜਾਵਣ, ਤੇਰਾ ਜਨਮ ਦਿਨ ਰੱਜ ਰੱਜ ਕੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਵਣ! ਮੁੱਕ ਜਾਵਣ ਇਹ ਤਾਹਨੇ ਮਿਹਣੇ ਤੇ ਲੜੋ-ਲੜਾਈਆਂ ਤੇ ਢੱਠ ਜਾਵਣ ਇਹ ਸਿਆਸੀ ਭੱਠੀਆਂ! ਇਹੋ ਮੇਰੀ ਅਰਦਾਸ ਹੈ। ਜਾਪਦੈ ਕਿ ਪ੍ਰਵਾਨ ਹੋਏਗੀ।-੯੪੧੭੪-੨੧੭੦੦