• 80 ਦੇ ਕਰੀਬ ਬੱਚਿਆਂ ਨੂੰ ਕੋਟੀਆਂ ਤੇ ਬੂਟ ਜੁਰਾਬਾ ਵੀ ਵੰਡੇ

01

ਮਹਿਲ ਕਲਾਂ 3 ਦਸੰਬਰ — ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਖੁਰਦ ਵਿਖੇ ਪਿਛਲੇ ਸਮੇਂ ਤੋ ਬਤੌਰ ਮੁੱਖ ਅਧਿਆਪਕ ਵਜੋਂ ਸੇਵਾ ਨਿਭਾਉਂਦੇ ਆ ਰਹੇ ਮੈਡਮ ਸੁਰਿੰਦਰ ਕੌਰ ਮਹਿਲ ਕਲਾਂ ਦੇ ਸੇਵਾ ਮੁਕਤ ਹੋਣ ਤੇ ਸਮੂਹ ਸਟਾਫ , ਮੈਨੇਜਮੈਂਟ ਕਮੇਟੀ ਤੇ ਗ੍ਰਾਮ ਪੰਚਾਇਤ ਵੱਲੋਂ ਉਹਨਾਂ ਦੀਆ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਤੋਹਫ਼ਿਆਂ ਤੇ ਟਰਾਫੀ ਆ ਨਾਲ ਵਿਸੇਸ ਸਨਮਾਨ ਕੀਤਾ ਗਿਆ । ਇਸ ਮੌਕੇ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਕੁਲਦੀਪ ਸਿੰਘ ਕਮਲ , ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੰਤ ਸਿੰਘ ਲਾਲੀ , ਸਾਬਕਾ ਚੇਅਰਮੈਨ ਰੂਬਲ ਗਿੱਲ ਕੈਨੇਡਾ , ਸਮਾਜ ਸੇਵੀ ਹਰਗੋਪਾਲ ਸਿੰਘ ਪਾਲਾ ਨੇ ਕਿਹਾ ਕਿ ਮੈਡਮ ਸੁਰਿੰਦਰ ਕੌਰ ਨੇ ਮੁੱਖ ਅਧਿਆਪਕ ਵਜੋਂ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ । ਉਹਨਾਂ ਅੱਗੇ ਕਿਹਾ ਕਿ ਹੋਰ ਅਧਿਆਪਕਾ ਨੂੰ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ । ਇਸ ਮੌਕੇ ਸਮਾਗਮ ਦੌਰਾਨ ਸਕੂਲੀ ਵਿਦਿਆਰਥਣਾਂ ਨੇ ਗਿੱਧਾ , ਭੰਗੜਾ ਤੇ ਕੋਰਿਉਗ੍ਰਾਫੀ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ ।

ਇਸ ਮੌਕੇ ਸੇਵਾ ਮੁਕਤ ਮੁੱਖ ਅਧਿਆਪਕ ਮੈਡਮ ਸੁਰਿੰਦਰ ਕੌਰ ਨੇ ਸਮੂਹ ਸਟਾਫ , ਮੈਨੇਜਮੈਂਟ ਕਮੇਟੀ ਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਮਾਣ ਸਤਿਕਾਰ ਮੈਨੂੰ ਦਿੱਤਾ ਹੈ ਮੈ ਉਸ ਦੀ ਸਦਾ ਰਿਣੀ ਰਹਾਂਗੀ । ਇਸ ਮੌਕੇ ਮੈਡਮ ਸੁਰਿੰਦਰ ਕੌਰ ਵੱਲੋਂ ਪ੍ਰਾਇਮਰੀ ਸਕੂਲ ਤੇ ਆਂਗਣਵਾੜੀ ਸਕੂਲ ਦੇ 80 ਬੱਚਿਆ ਨੂੰ ਬੂਟ ਤੇ ਕੋਟੀਆਂ ਵੰਡੀਆਂ ਗਈਆ ਇਸ ਤੋ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ , ਹਾਈ ਸਕੂਲ ਮਹਿਲ ਖੁਰਦ ਤੇ ਸੈਂਟਰ ਸਕੂਲ ਮਹਿਲ ਕਲਾਂ ਨੂੰ ਕ੍ਰਮਵਾਰ 5100 – 5100 ਰੁਪਏ ਦਿੱਤੇ ਗਏ । ਇਸ ਮੌਕੇ ਦਰਵਾਰਾ ਸਿੰਘ ਹੈੱਡ ਟੀਚਰ ਮਹਿਲ ਕਲਾ , ਬਲੌਰ ਸਿੰਘ , ਦਲਜਿੰਦਰ ਸਿੰਘ , ਕਮਿੱਕਰ ਸਿੰਘ , ਹਰਿੰਦਰ ਸਿੰਘ , ਸੁਖਵਿੰਦਰ ਸਿੰਘ , ਕਿਰਨਜੀਤ ਕੌਰ , ਅਰਸਦੀਪ ਸਿੰਘ , ਕੇਵਲ ਸਿੰਘ ਸਿੱਧੂ , ਕਰਨੈਲ ਸਿੰਘ , ਕਰਤਾਰ ਸਿੰਘ , ਸ਼ਮਸ਼ੇਰ ਸਿੰਘ , ਮੈਡਮ ਸੁਖਵਿੰਦਰ ਕੌਰ , ਗੁਰਪ੍ਰੀਤ ਕੌਰ , ਬਲਵਿੰਦਰ ਕੌਰ ਤੋ ਇਲਾਵਾ ਸਮੂਹ ਸਕੂਲ ਵਿਦਿਆਰਥੀ ਹਾਜਰ ਸਨ ।

(ਗੁਰਭਿੰਦਰ ਗੁਰੀ)

mworld8384@yahoo.com