1 week ago
ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ
1 week ago
ePaper February 2019
2 weeks ago
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ
2 weeks ago
ੳ ਅ || ਜ਼ੁਬਾਨ ਜ਼ਰੀਆ ਹੈ….
2 weeks ago
ਬਲਜਿੰਦਰ ਸਿੰਘ ਬਾਸੀ ਹੋੲੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
3 weeks ago
ਲੁਧਿਆਣਾ ਲੋਕ ਸਭਾ ਸੀਟ ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ
3 weeks ago
ਸਿੱਖਿਆ ਵਿਭਾਗ ਪੰਜਾਬ ਸਾਇੰਸ ਅਤੇ ਗਣਿਤ ਅੰਗਰੇਜੀ ਵਿੱਚ ਪੜ੍ਹਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ: ਡਾ ਤੇਜਵੰਤ ਮਾਨ
3 weeks ago
ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਨੌਜਵਾਨ ਪਾਰਸ਼ੂ ਕੈਂਥ ਦੀ ‘ਗੋਟ ਆਈਲੈਂਡ’ ਵਿਖੇ ਡੁੱਬਣ ਨਾਲ ਮੌਤ
3 weeks ago
ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫੌਜਾ ਸਿੰਘ ਅਤੇ ਨੈਂਣਦੀਪ ਚੰਨ ਦਾ ਫਰਿਜ਼ਨੋ ਦੇ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਵਿਸ਼ੇਸ਼ ਸਨਮਾਨ ਕੀਤਾ 
3 weeks ago
ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ 

– ਨਿਊਜ਼ੀਲੈਂਡ ਵਸਦੇ ਪੰਜਾਬੀ ਗਾਇਕ ਦੀਪਾ ਡੁਮੇਲੀ ਨੇ ਆਪਣੇ ਨਵੇਂ ਗੀਤ ਦੀ ਵੀਡੀਓ ਰਿਲੀਜ਼ ਕੀਤੀ

–  ਪੱਕੇ ਰੰਗ ਦੀ ਗੱਲ ਨਾਲ ਪੱਕੇ ਰਿਸ਼ਤੇ ਦੀ ਬਾਤ ਪਾਉਂਦਾ ਹੈ ਇਹ ਗੀਤ

(ਗਾਇਕ 'ਦੀਪਾ ਡੁਮੇਲੀ' ਦਾ ਨਵਾਂ ਗੀਤ 'ਬਲੈਕ ਇਜ਼ ਬੈਕ' ਰਿਲੀਜ ਕਰਦੇ ਹੋਏ ਮੀਡੀਆ ਕਰਮੀ ਅਤੇ ਹੋਰ)
(ਗਾਇਕ ‘ਦੀਪਾ ਡੁਮੇਲੀ’ ਦਾ ਨਵਾਂ ਗੀਤ ‘ਬਲੈਕ ਇਜ਼ ਬੈਕ’ ਰਿਲੀਜ ਕਰਦੇ ਹੋਏ ਮੀਡੀਆ ਕਰਮੀ ਅਤੇ ਹੋਰ)

ਔਕਲੈਂਡ 8 ਦਸੰਬਰ – ਨਿਊਜ਼ੀਲੈਂਡ ਦੇ ਵਿਚ ਵਿਗੜੇ-ਤਿਗੜੇ ਵਾਹਨਾਂ ਨੂੰ ਨਵੇਂ-ਨਵੇਂ ਰੰਗਾਂ ਦੀ ਦਿੱਖ ਨਾਲ ਇਕ-ਮਿੱਕ ਕਰਨ ਵਾਲੇ ਸਫਲ ਕਾਰੋਬਾਰੀ ਅਤੇ ਪੰਜਾਬੀ ਗਾਇਕੀ ਦਾ ਲੰਬਾ ਸਫਰ ਜਾਰੀ ਰੱਖਣ ਵਾਲੇ ਗਾਇਕ ‘ਦੀਪਾ ਡੁਮੇਲੀ’ ਨੇ ਅੱਜ ਆਪਣਾਂ ਨਵੇਂ ਗੀਤ ‘ਬਲੈਕ ਇਜ਼ ਬੈਕ’ ਦਾ ਵੀਡੀਓ ਟਰੈਕ ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਅਤੇ ਹੋਰ ਸੱਜਣਾਂ-ਮਿੱਤਰਾਂ ਦੀ ਹਜ਼ਾਰੀ ਵਿਚ ‘ਟਾਊਨ ਗਰਿੱਲ’ ਰੈਸਟੋਰੈਂਟ ਰਿਲੀਜ਼ ਕੀਤਾ। ਗੀਤ ਦੇ ਬੋਲ ਪੱਕੇ ਰੰਗ ਦੀ ਗੱਲ ਕਰਦਿਆਂ ਪੱਕੇ ਰਿਸ਼ਤੇ ਦੀ ਬਾਤ ਪਾਉਂਦੇ ਹਨ। ਜਵਾਨੀ ਦੇ ਜੋਸ਼ ਵਿਚ ਬਿਤਾਏ ਗੈਰਾਂ ਸੰਗ ਬਿਤਾਏ ਪਲ ਭਾਵੇਂ ਮੌਕੇ ਦੀ ਖੁਸ਼ੀ ਦਿੰਦੋ ਹੋਣ ਪਰ ਜਦੋਂ ਰਿਸ਼ਤੇ ਨਿਭਾਉਣ ਦੀ ਗੱਲ ਆਉਂਦੀ ਹੈ ਤਾਂ ਇਕ ਪੰਜਾਬਣ ਹੀ ਤੁਹਾਡੇ ਸੰਸਕਾਰਾਂ ‘ਤੇ ਖਰੀ ਉਤਰਦੀ ਹੈ। ਇਹੀ ਇਸੇ ਗੀਤ ਦਾ ਅੰਤ ਵਿਚ ਸਾਰਥਿਕ ਸੁਨੇਹਾ ਸ਼ਾਮਿਲ ਕੀਤਾ ਗਿਆ ਹੈ। ਉਂਜ ਸੰਗੀਤਕ ਪੱਖੋਂ ਸੰਗੀਤਕਾਰ ਅਮਦਾਦ ਅਲੀ ਨੇ ਸੁਰਾਂ ਦੀ ਬਹਿਜਾ-ਬਹਿਜਾ ਕਰਵਾਈ ਹੋਈ ਹੈ। ਵੀਡੀਓ ਫਿਲਮਾਂਕਣ ਸੋਨੂ ਢਿੱਲੋਂ ਨੇ ਕੀਤਾ ਹੈ ਜਦ ਕਿ ਗੀਤ ਦੇ ਬੋਲ ਡੁਮੇਲੀ ਵਾਲੇ ਜੀਤ ਨੇ ਲਿਖੇ ਹਨ। ਜੱਸ ਰਿਕਾਰਡਜ਼ ਦੀ ਇਹ ਪੇਸ਼ਕਸ਼ ਨੂੰ ਅੱਜ ਸਰੋਤਿਆਂ ਦੇ ਕਚਿਹਰੀ ਰਿਲੀਜ਼ ਕਰ ਦਿੱਤਾ ਗਿਆ ਹੈ। ਗੀਤ ਦੇ ਵਿਚ ਗਿੱਧਾ ਕਲਾਕਾਰ ਅਤੇ ਕਲਾਕਾਰ ਰਜਨੀ ਸ਼ਰਮਾ ਦਾ ਖਾਸ ਰੋਲ ਹੈ। ਇਸ ਗੀਤ ਸਮਾਰੋਹ ਦੇ ਵਿਚ ਸਟਾਰ ਗਾਇਕ ਹਰਦੇਵ ਮਾਹੀਨੰਗਲ, ਸ. ਰਘਬੀਰ ਸਿੰਘ ਜੇ.ਪੀ., ਸਤਨਾਮ ਸਿੰਘ ਡੀ.ਜੇ., ਤਰਨਜੀਤ ਸਿੰਘ ਨੌਸ਼ਹਿਰਾ ਮੱਝਾ ਸਿੰਘ, ਤਰਨਜੀਤ ਸਿੰਘ, ਸ. ਸੁਖਵਿੰਦਰ ਸਿੰਘ, ਕ੍ਰਿਸ਼ਨਾ ਅਤੇ ਹੋਰ ਕਈ ਹਾਜ਼ਿਰ ਸਨ। ਗੀਤ ਰਿਲੀਜ਼ ਸਮਾਰੋਹ ਦੇ ਵਿਚ ਰੇਡੀਓ ਸਪਾਈਸ ਤੋਂ ਸ. ਨਵਤੇਜ ਸਿੰਘ, ਅਦਾਰਾ ਕੂਕ ਸਮਾਚਾਰ ਤੋਂ ਸ. ਅਮਰਜੀਤ ਸਿੰਘ,  ਨੱਚਦਾ ਪੰਜਾਬ ਰੇਡੀਓ ਪ੍ਰੋਗਾਰਮ ਤੋਂ ਸ. ਅਮਰੀਕ ਸਿੰਘ ਢੋਲੀ, ਰੇਡੀਓ ਸਾਡੇ ਆਲਾ ਤੋਂ ਕਿੰਦਾ ਸਿੰਘ, ਪੰਜਾਬੀ ਜਾਗਰਣ ਤੇ ਪੰਜਾਬੀ ਹੈਰਲਡ ਤੋਂ ਇਹ ਪੱਤਰਕਾਰ ਅਤੇ ਕਈ ਮੈਂਬਰ ਹਾਜ਼ਿਰ ਸਨ।