IMG-20181204-WA0154

ਲੁਧਿਆਣਾ:4ਦਸੰਬਰ  — ਪੰਜਾਬ ਨੂੰ ਵਿਰਾਸਤ ਸਮਰਪਣ ਭਰਪੂਰ ਆਸਥਾਵਾਨ ਗੁਰਮਤਿ ਵਿਆਖਿਆ, ਕੁਦਰਤ ਪ੍ਰੇਮ ਦੀ ਕਵਿਤਾ, ਗੁਰਬਾਣੀ ਸੰਦਰਭ ਤੇ ਇਤਿਹਾਸ ਗਿਆਨ ਲਈ ਟਰੈਕਟ ਸੇਵਾ ਕਰਨ ਵਾਲੇ ਯੁਗ ਪਰਵਰਤਕ ਕਵੀ ਭਾਈ ਵੀਰ ਸਿੰਘ ਜੀ ਦਾ ਪੰਜ ਦਸੰਬਰ ਨੂੰ ਜਨਮ ਦਿਵਸ ਵਿਰਾਸਤ ਸਮਰਪਣ ਦਿਵਸ ਵਜੋਂ ਮਨਾਇਆ ਜਾਵੇ।

ਵਿਦਿਅਕ ਅਦਾਰਿਆਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਇਹ ਅਪੀਲ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਸਭ ਇਸ ਦਿਹਾੜੇ ਨੂੰ ਆਪੋ ਆਪਣੇ ਪੱਧਰ ਤੇ ਮਨਾਉਣ। ਉਨ੍ਹਾਂ ਮਿਸਾਲ ਦਿੱਤੀ ਕਿ ਪਿਛਲੇ ਦਸ ਸਾਲ ਤੋਂ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਭਾਈ ਵੀਰ ਸਿੰਘ ਜੀ ਨੂੰ ਸਮਰਪਿਤ ਗੁਲਦਾਉਦੀ ਸ਼ੋਅ ਕਰਵਾਉਂਦੀ ਹੈ।  ਹੋਰ ਵੀ ਕਈ ਸੰਸਥਾਵਾਂ ਇਸ ਰਾਹ ਤੁਰੀਆਂ ਹਨ।

( ਗੁਰਭਿੰਦਰ  ਗੁਰੀ)