image3 (1)

ਨਿਊਯਾਰਕ, 3 ਦਸੰਬਰ  – ਆਲੀਆ ਕੌਸਲ ਨਿਊਯਾਰਕ ਵਲੋ ਸੰਤਾਂ, ਫਕੀਰਾਂ ਅਤੇ ਸੂਫੀ ਸੰਤਾਂ ਦੀਆਂ ਸਿੱਖਿਆਵਾਂ ਨੂੰ ਪ੍ਰਫੁੱਲਤ ਕਰਨ ਲਈ ਇਸ ਸਾਲ ਧਾਰਮਿਕ ਸੈਮੀਨਾਰ ਕਰਵਾ ਰਹੀ ਹੈ। ਜਿੱਥੇ ਇਸ ਸੰਸਥਾ ਵਲੋਂ ਸਾਂਝੇ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਅਤੇ ਸ਼ਾਹ ਅਬਦੁਲ ਬੁਟਾਈ ਦਾ 275ਵਾਂ ਜਨਮ ਦਿਹਾੜਾ ਵੱਖਰੇ ਅੰਦਾਜ਼ ਵਿੱਚ ਨੀਉਯਾਰਕ ਯੂਨੀਵਰਸਿਟੀ ਵਿੱਚ ਮਨਾਇਆ ਗਿਆ। ਜਿਸ ਵਿੱਚ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਅਤੇ ਈਸਾਈਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।ਪ੍ਰੋਗਰਾਮ ਨੂੰ ਆਲੀਆ ਕੌਸਲ ਦੇ ਮੁਖੀ ਮੈਦੀ ਕਾਜ਼ਮੀ ਵਲੋਂ ਜਾਣ ਪਹਿਚਾਣ ਉਪਰੰਤ ਸ਼ੁਰੂ ਕਰਵਾਇਆਂ ਗਿਆ। ਉਨ੍ਹਾਂ ਡਾ. ਤਾਿੲਰਾ ਨਕਵੀ ਨੂੰ ਨਿਮੰਤ੍ਰਤ ਕੀਤਾ, ਜਿਨ੍ਹਾਂ ਸ਼ਾਹ ਹੁਸੈਨ ਅਬਦੁਲ ਬੁਟਾਈ ਦੀ ਜੀਵਨੀ ਅਤੇ ਸੰਦੇਸ਼ਾਂ ਤੇ ਅਥਾਹ ਚਾਨਣਾ ਪਾਇਆ । ਜਿਨ੍ਹਾਂ ਨੇ ਸਿੰਧ ਦੀ ਸ਼ਾਂਤੀ, ਵਿਕਾਸ ਅਤੇ ਬਿਹਤਰੀ ਲਈ ਸੰਸਾਰ ਸਾਹਮਣੇ ਮਿਸਾਲ ਕਾਇਮ ਕੀਤੀ। ਤਿਲਾਵਤ ਵਲੋਂ ਸ਼ਾਹ ਸਾਹਿਬ ਬਾਰੇ ਨਗਮੇ ਤੇ ਨਜ਼ਮਾਂ ਰਾਹੀਂ ਚਾਨਣਾ ਪਾਇਆ। ਨਸ਼ੀਨ ਦਰਬਾਰ ਸ਼ਾਹ ਵਲੋਂ ਕਲਾਮ ਰਾਹੀਂ ਸੰਦੇਸ਼ਾ ਦਿੱਤਾ।ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਕਰਤਾਰਪੁਰ ਲਾਂਘੇ ਬਾਰੇ ਬਾਬੇ ਨਾਨਕ ਦੀ ਰਹਿਮਤ ਦਾ ਜ਼ਿਕਰ ਕੀਤਾ ।ਉਨ੍ਹਾਂ ਕਿਹਾ ਬਾਬੇ ਨਾਨਕ ਦੀ ਬਖਸ਼ਿਸ਼ ਤੇ ਕ੍ਰਿਪਾ ਸਦਕਾ ਇਹ ਕਰਤਾਰਪੁਰ ਲਾਂਘੇ ਦਾ ਕਾਰਜ ਹੋਇਆ ਹੈ।ਜਿਸ ਨਾਲ ਦੋਹਾਂ ਮੁਲਕਾਂ ਵਿੱਚ ਸ਼ਾਂਤੀ ਅਤੇ ਬਿਹਤਰੀ ਦੀ ਸਿਰਜਣਾ ਹੋਈ ਹੈ। ਡਾ. ਗਿੱਲ ਨੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੇ ਖੂਬ ਚਾਨਣਾ ਪਾਇਆ ਤੇ ਕਿਹਾ ਕਿ ਬਾਬੇ ਨਾਨਕ ਦੇ ਗੁੱਝੇ ਭੇਦਾਂ ਨੂੰ ਕੋਈ ਨਹੀਂ ਜਾਣਦਾ। ਉਨ੍ਹਾਂ ਦੀ ਨਿਗਾ ਸਵੱਲੀ ਹੋਏ ਤਾਂ ਹਰ ਉਹ ਕੁਝ ਮੁਮਕਿਨ ਹੌ ਜਾਂਦਾ ਹੈ  ਜੋ ਇਨਸਾਨ ਨੂੰ ਚਾਹੀਦਾ ਹੈ।ਗੁਰਚਰਨਜੀਤ ਸਿੰਘ ਲਾਂਬਾ ਜੋ ਸਿੱਖ ਸਕਾਲਰ ਹਨ।ਉਨ੍ਹਾਂ ਬਹੁਤ ਹੀ ਉਦਾਹਰਨਾਂ ਨਾਲ ਬਾਬੇ ਨਾਨਕ ਦੇ ਫ਼ਲਸਫ਼ੇ ਸੰਬੰਧੀ ਹਾਜ਼ਰੀ ਲਗਵਾਈ। ਉਨ੍ਹਾਂ ਕਿਹਾ ਕਿ ਬਾਬਾ ਜੀ ਵਿਚਾਰਾਂ ਰਾਹੀਂ ਹਰ ਔਕੜ ਨੂੰ ਹੱਲ ਕਰਕੇ ਮਾਨਵਤਾ ਦਾ ਭਲਾ ਕਰਦੇ ਸਨ। ਉਨ੍ਹਾਂ ਦੀ ਹਰੇਕ ਪਹੁੰਚ ਨੂੰ ਇੱਕ ਰੱਬੀ ਇਲਮ ਵਜੋਂ ਪ੍ਰਗਟਾਇਆ ਜਾਂਦਾ ਹੈ। ਜਦਕਿ ਉਹ ਸਿੱਖਿਆਵਾਂ ਦੇ ਧਨੀ ਸਨ ਤੇ ਇਸੇ ਕਸੌਟੀ ਤੇ ਹਰ ਗੱਲ ਮਨਾਉਣ ਦੇ ਸਮਰੱਥ ਰਹੇ ਹਨ।ਸਈਅਦ ਵਕਾਰ ਸ਼ਾਹ ਜੋ ਅੱਜਕਲ੍ਹ ਗੱਦੀ ਨਸ਼ੀਨ ਸ਼ਾਹ ਅਬਦੁਲ ਲਤੀਫ ਬੁਟੈਈ ਦੇ ਹਨ।ਉਨ੍ਹਾਂ ਕਿਹਾ ਕਿ ਸਾਂਝੀਵਾਲਤਾ ਤੇ ਸ਼ਾਂਤੀ ਦਾ ਪੈਗਾਮ ਹੀ ਮਨੁੱਖਤਾ ਦੇ ਭਲੇ ਲਈ ਕਾਫੀ ਹਨ।ਜੇਕਰ ਇਸ ਲਈ ਸਿਜਦਾ ਕੀਤਾ ਜਾਵੇ ਤਾਂ ਅਸੀਂ ਹਰ ਮੰਜਿਲ ਪ੍ਰਾਪਤ ਕਰ ਸਕਦੇ ਹਾਂ। ਪ੍ਰਵੇਜ ਰਫੀਕ ਸਾਬਕਾ ਐੱਮ. ਐੱਲ. ਏ. ਪਾਕਿਸਤਾਨ ਨੇ ਕਿਹਾ ਕਿ ਜਦੋਂ ਤੱਕ ਅਸੀਂ ਇੱਕ ਨਹੀਂ ਹੁੰਦੇ, ਇੱਕ ਦੀ ਗੱਲ ਨਹੀਂ ਕਰਦੇ ਅਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ। ਅਖੀਰ ਵਿੱਚ ਹਾਜ਼ਰੀਨ ਨੂੰ ਕੀਰਤਨ ਰਾਹੀਂ ਬਾਬਾ ਫਰੀਦ ਜੀ ਦੇ ਸਲੋਕ ਅਤੇ ‘ਮਿੱਟੀ ਧੁੰਦ ਜਗ ਚਾਨਣ ਹੋਇਆਂ “’ ਸ਼ਬਦ ਨਾਲ ਨਿਹਾਲ ਕੀਤਾ ਗਿਆ ਅਤੇ ਗੁਰਚਰਨਜੀਤ ਸਿੰਘ ਲਾਂਬਾ ਤੇ ਡਾ. ਸੁਰਿੰਦਰ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਗਿਆ।ਸਮੁੱਚਾ ਸਮਾਗਮ ਹਰੇਕ ਦੀ ਕਸਵੱਟੀ ਤੇ ਖਰਾ ਉਤਰਿਆ ਜੋ ਤਾਰੀਫ਼ਾਂ ਬਟੋਰਦਾ ਆਪਣੀ ਕਾਮਯਾਬੀ ਹਾਸਲ ਕਰ ਗਿਆ।