image3

ਵਾਸ਼ਿੰਗਟਨ ਡੀ. ਸੀ. 3 ਦਸੰਬਰ – ਅਮਰੀਕਨ ਡਾਇਵਰਸਿਟੀ ਗਰੁੱਪ ਜੋ ਹੈਲਥ ਕਲੀਨਿਕ ਕੈਂਪ, ਸੈਮੀਨਾਰ, ਵਿਦਿਆਰਥੀ ਜਾਗਰੂਕਤਾ ਅਤੇ ਔਰਤਾਂ ਦੀਆਂ ਮੁਸ਼ਕਲਾਂ ਅਤੇ ਵਿਕਾਸ ਸਬੰਧੀ 2003 ਤੋਂ ਲਗਾਤਾਰ ਕੰਮ ਕਰ ਰਿਹਾ ਹੈ। ਇਸ ਦੀਆਂ ਪ੍ਰਾਪਤੀਆਂ ਅਤੇ ਕਾਰਗੁਜ਼ਾਰੀਆਂ ਨੂੰ ਸਾਂਝਾ ਕਰਨ ਲਈ ਇੱਕ ਵਿਸ਼ਾਲ ਸਮਾਗਮ ਵਾਸ਼ਿੰਗਟਨ ਡੀ. ਸੀ. ਦੇ ਸਕੂਲ ਹਾਲ ਵਿੱਚ ਕੀਤਾ ਗਿਆ ਹੈ। ਜਿਸ ਵਿੱਚ ਭਾਰੀ ਇਕੱਠ ਦੀ ਸ਼ਮੂਲੀਅਤ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ।

image4

ਜ਼ਿਕਰਯੋਗ ਹੈ ਕਿ ਜੇ ਪ੍ਰੇਸ਼ ਨੇ ਇਸ ਸੰਸਥਾ ਸਬੰਧੀ ਪਾਵਰ ਪੁਆਇੰਟ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ, ਜਿਸ ਰਾਹੀਂ ਦੱਸਿਆ ਕਿ ਇਸ ਸਾਲ 6 ਹਜ਼ਾਰ ਤੋਂ ਉੱਪਰ ਮਰੀਜ਼ਾਂ ਦਾ ਚੈੱਕ¸ਅੱਪ ਕੀਤਾ ਗਿਆ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ। ਇਸ ਸਾਲ ਕੁਲ 28 ਕੈਂਪ ਲਗਾਏ ਗਏ, ਜੋ ਕਾਮਯਾਬ ਰਹੇ। ਜਿਨ੍ਹਾਂ ਡਾਕਟਰਾਂ ਤੇ ਨਰਸਾਂ ਨੇ ਇਨ੍ਹਾਂ ਕੈਂਪਾਂ ਦੀ ਕਾਮਯਾਬੀ ਵਿੱਚ ਯੋਗਦਾਨ ਪਾਇਆ, ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸੰਸਥਾ ਤੇ ਗਵਰਨਰ ਆਫ਼ਿਸ ਵਲੋਂ ਸਨਮਾਨਿਤ ਕੀਤਾ ਗਿਆ।

image5

ਇੱਥੇ ਦੱਸਣਾ ਵਾਜਬ ਹੈ ਕਿ ਡਾ. ਅਰੁਣ ਭੰਡਾਰੀ, ਡਾ. ਸੁਰੇਸ਼ ਪਟੇਲ, ਡਾ. ਕਿਰਨ ਪਾਰਿਖ ਨੂੰ ਸਪੈਸ਼ਲ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਾਲ ਲਾਈਫ ਟਾਈਮ ਅਵਾਰਡ ਡਾ. ਵਿਨੋਦ ਸ਼ਾਹ ਦੀ ਝੋਲੀ ਪਿਆ, ਜਿਨ੍ਹਾਂ ਨੇ ਜ਼ਿੰਦਗੀ ਲੋਕਹਿਤਾਂ ਦੇ ਲੇਖੇ ਲਗਾ ਦਿੱਤੀ ਹੈ। ਡਾ. ਅਰੁਣ ਭੰਡਾਰੀ ਜੋ ਗਵਰਨਰ ਮੈਰੀਲੈਂਡ ਦੇ ਡਾਕਟਰ ਹਨ। ਉਨ੍ਹਾਂ ਨੂੰ ਬਿਹਤਰ ਕੰਮ, ਸੇਵਾ ਨੂੰ ਸਮਰਪਿਤ ਕਾਰਜ ਕਰਕੇ ਨਿਵਾਜਿਆ ਗਿਆ ਹੈ। ਕੈਮਰਨ ਅਤੇ ਫਿਲਪੀਨ ਨਰਸ ਗਰੁੱਪਾਂ ਨੂੰ ਗਵਰਨਰ ਵਲੋਂ ਭੇਜੇ ਸਾਈਟੇਸ਼ਨ ਸਟੀਵ ਮਕੈਡਿਮ ਡਾਇਰੈਕਟਰ ਕੁਮਨਿਟੀ ਅਫੇਅਰ ਨੇ ਦੇ ਕੇ ਸਨਮਾਨਿਤ ਕੀਤਾ ਗਿਆ। ਉਂਨਾਂ ਕਿਹਾ ਇਹ ਸੰਸਥਾ ਹੈਲਥ ਦੇ ਖੇਤਰ ਵਿੱਚ ਅੱਛਾ ਕੰਮ ਕਰ ਰਹੀ ਹੈ।
image1 (1)
ਡਾ. ਜੇ ਪਾਰਿਖ ਤੇ ਮੀਊਰ ਮੋਦੀ ਦੀਆਂ ਕਾਰਗੁਜ਼ਾਰੀਆਂ ਨੂੰ ਸਲਾਹਿਆ ਗਿਆ। ਸਮਾਗਮ ਦੇ ਅੰਤ ਵਿੱਚ ਰਾਤਰੀ ਭੋਜ ਦੇ ਨਾਲ ਨਾਲ ਖੂਬ ਨਾਚ ਹੋਇਆ। ਅੰਜਨਾ ਬਰੋਡਈ,ਵੰਧਨਾ ਭੰਡਾਰੀ ਤੇ ਕਾਰਤਿਕ ਡਿਸਾਈ ਨੇ ਵੀ ਇਸ ਸਮਾਗਮ ਵਿੱਚ ਆਪਣਾ  ਯੋਗਦਾਨ ਪਾਇਆ ।ਸਮੁੱਚਾ ਸਮਾਗਮ ਵੱਖਰੀ ਛਾਪ ਛੱਡ ਗਿਆ।