MOLDIV (1)
(ਸਮਾਗਮ ਦੌਰਾਨ ਭਾਰਤੀ ਭਾਈਚਾਰੇ ਦੇ ਨੁਮਾਇੰਦੇ ਅਤੇ ਹੋਰ)

ਆਸਟ੍ਰੇਲੀਅਨ ਆਫ਼ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ ਕਮੇਟੀ ਵੱਲੋਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਆਸਟ੍ਰੇਲੀਅਨ ਭਾਰਤੀ ਫੌਜੀਆਂ ਦੀ ਆਰ ਐੱਸ ਐੱਲ ਕਲੱਬ ਸੰਨੀਬੈਂਕ ਵਿਖੇ ਉਸਾਰੀ ਗਈ ਯਾਦਗਾਰ ਨੂੰ ਸਮਰਪਿਤ ਬ੍ਰਿਸਬੇਨ ਦੇ ਸ਼ਹਿਰ ਏਟ ਮਾਈਲ ਪਲੇਨ ਵਿਖੇ ਫੰਡ ਰੇਜਿੰਗ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੀ ਅਰੰਭਤਾ ਆਸਟ੍ਰੇਲੀਆ, ਫੀਜੀ ਅਤੇ ਭਾਰਤ ਦੇ ਰਾਸ਼ਟਰੀ ਗਾਇਨਾਂ ਨਾਲ ਕੀਤੀ ਗਈ।

ਸਮਾਗਮ ’ਚ ਕੌਸਲਰ ਐਜਲਾ ਓਵਨ ਨੇ ਹਾਜ਼ਰੀਨ ਨੂੰ ਮੁਖ਼ਾਤਿਬ ਹੁੰਦਿਆਂ ਆਪਣੇ ਸੰਬੋਧਨ ’ਚ ਦੱਸਿਆਂ ਕਿ ਪਹਿਲੇ ਵਿਸ਼ਵ ਯੁੱਧ ਵਿੱਚ 13 ਲੱਖ ਭਾਰਤੀ ਫੌਜੀਆਂ ਨੇ ਭਾਗ ਲਿਆ ਜਿਨ੍ਹਾਂ ’ਚੋ 74 ਹਜ਼ਾਰ ਦੇ ਕਰੀਬ ਨੇ ਸ਼ਹੀਦੀ ਦਾ ਜਾਮ ਪੀਤਾ। ਦੂਜੇ ਵਿਸ਼ਵ ਯੁੱਧ ਵਿੱਚ 25 ਲੱਖ ਦੇ ਕਰੀਬ ਫੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ’ਚੋ 87000 ਦੇ ਲੱਗਪਗ ਵੀਰਗਤੀ ਨੂੰ ਪ੍ਰਾਪਤ ਹੋਏ ਸਨ ਅਤੇ ਇਸੇ ਤਰ੍ਹਾਂ ਗਾਲੀਪੋਲੀ ਦੀ ਲੜਾਈ ਵਿੱਚ 15000 ’ਚੋ 1500 ਭਾਰਤੀ ਫੌਜੀ ਸ਼ਹੀਦ ਹੋਏ ਸਨ। ਉਨ੍ਹਾਂ ਸਿੱਖ ਫੌਜੀਆਂ ਵੱਲੋਂ ਪਾਏ ਗਏ ਯੋਗਦਾਨ ਦੀ ਵੀ ਭਰਪੂਰ ਪ੍ਰਸੰਸ਼ਾ ਕੀਤੀ। ਹਿਊ ਪੋਲਸਨ ਪ੍ਰਧਾਨ ਆਰ.ਐੱਸ.ਐੱਲ ਕਲੱਬ ਨੇ ਕਿਹਾ ਕਿ ਜੰਗੀ ਯਾਦਗਾਰ ਦੀ ਸਥਾਪਨਾ ਭਾਰਤੀ ਭਾਈਚਾਰੇ ਲਈ ਬਹੁਤ ਹੀ ਵੱਡੀ ਪ੍ਰਾਪਤੀ ਹੈ ਤੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਮਹਾਨ ਯੋਧਿਆਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਕਿ ਸਾਡੀ ਅਜੋਕੀ ਤੇ ਆਉਣ ਵਾਲੀਆ ਪੀੜ੍ਹੀਆਂ ਲਈ ਮਾਣ ਤੇ ਮਾਰਗਦਰਸ਼ਕ ਦਾ ਕਾਰਜ ਕਰੇਗੀ। ਪ੍ਰਣਾਮ ਸਿੰਘ ਹੇਅਰ ਤੇ ਰਸ਼ਪਾਲ ਸਿੰਘ ਹੇਅਰ ਨੇ ਦੱਸਿਆਂ ਕਿ ਜਲਦੀ ਹੀ ਸਕੂਲੀ ਬੱਚਿਆ ਨੂੰ ਜੰਗੀ ਸ਼ਹੀਦਾਂ ਤੇ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਨ ਹਿਤ ਪ੍ਰੋਗਰਾਮ ਉਲਿਕਿਆਂ ਗਿਆ ਹੈ।

FB_IMG_1541765848636

ਇਸ ਮੌਕੇ ਗਾਇਕ ਤੇ ਗੀਤਕਾਰ ਕਾਬਲ ਸਰੂਪਵਾਲੀ ਨੇ ਵੀ ਗੀਤ ਗਾ ਕੇ ਵਾਹ-ਵਾਹ ਖੱਟੀ। ਇਸ ਸਮਾਰੋਹ ‘ਚ ਹੋਰ ਵੀ ਸੱਭਿਆਚਾਰਕ ਵੰਨਗੀਆਂ ਖਿੱਚ ਦਾ ਕੇਂਦਰ ਰਹੀਆ। ਮੰਚ ਸੰਚਾਲਨ ਦੀ ਭੂਮਿਕਾ ਡਾ਼ ਨਾਇਡੂ ਬੋਡਾਪੱਟੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੂਬਾ ਤੇ ਸੰਘੀ ਸਰਕਾਰ ਮੰਤਰੀ, ਸਥਾਨਕ ਪ੍ਰਸਾਸ਼ਨਿਕ ਅਧਿਕਾਰੀਆਂ, ਸਾਬਕਾ ਫੌਜੀਆਂ ਤੇ ਵੱਖ-ਵੱਖ ਭਾਈਚਾਰਿਆ ਦੇ ਪਤਵੰਤੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਹੋਰਨਾਂ ਤੋਂ ਇਲਾਵਾ ਸ਼ਿਆਮ ਦਾਸ, ਇਬਰਾਹਿਮ ਮਲਿੱਕ, ਚਿੱਤਰਾ ਮਾਹੇਸ਼, ਪੀਟਰਾ ਮਿਲਾਓਡੀ, ਸੁਰਿੰਦਰ ਪ੍ਰਸਾਦ, ਹਿਊ ਪੋਲਸਨ ਪ੍ਰਧਾਨ ਆਰ.ਐੱਸ.ਐੱਲ ਕਲੱਬ, ਹਰਜੀਤ ਲਸਾੜਾ ਕਨਵੀਨਰ ਕਮਿਊਨਟੀ ਰੇਡੀਓ ਫੋਰ ਈ ਬੀ ਪੰਜਾਬੀ ਗਰੁੱਪ, ਪ੍ਰਣਾਮ ਸਿੰਘ ਹੇਅਰ, ਰਸ਼ਪਾਲ ਹੇਅਰ, ਸੰਸਦ ਮੈਬਰ ਗ੍ਰੈਹਮ ਪੈਰਟ, ਬਿਨਾਕਾ ਅਰਚਰ, ਗ੍ਰਾਹਮ ਪਰੈਟ, ਭਾਰਤ ਦੀ ਆਨਰੇਰੀ ਕੌਸਲ ਸ਼੍ਰੀ ਮਤੀ ਅਰਚਨਾ ਸਿੰਘ, ਪਿੰਕੀ ਸਿੰਘ, ਹਰਜੀਤ ਭੁੱਲਰ, ਵਿਜੈ ਗਰੇਵਾਲ ਆਦਿ ਨੇ ਸ਼ਮੂਲੀਅਤ ਕੀਤੀ। ਗੁਨਕਿਰਤ ਕੌਰ ਵੱਲੋਂ ਗਿੱਧਾ ਪੇਸ਼ ਕੀਤਾ ਗਿਆ।