kamal sekhon

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ’ ਦੀ ਅਗਵਾਈ ਅਧੀਨ ਕਾਰਜਕਾਰਨੀ ਦੀ ਹੋਈ ਇਕੱਤਰਤਾ ਵਿਚ ਸਾਲ 2018 ਲਈ ਤੀਜਾ ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ ਪੰਜਾਬੀ ਲੇਖਿਕਾ ਸ੍ਰੀਮਤੀ ਕਮਲ ਸੇਖੋਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਇਲਾਵਾ ਫੁਲਕਾਰੀ ਅਤੇ ਸਨਮਾਨ ਪੱਤਰ ਭੇਂਟ ਕੀਤੇ ਜਾਣਗੇ।ਕਮਲ ਸੇਖੋਂ ਨੇ ਆਪਣੀ ਕਵਿਤਾ ਅਤੇ ਕਹਾਣੀਆਂ ਦੇ ਜ਼ਰੀਏ ਸਮਾਜਿਕ ਵਿਸ਼ੇਸ਼ ਕਰਕੇ ਔਰਤ ਮਨ ਦੀ ਸੰਵੇਦਨਾ ਅਤੇ ਸਥਿਤੀ ਨੂੰ ਬਾਖ਼ੂਬੀ ਢਾਲਿਆ ਹੈ। ਡਾ. ‘ਆਸ਼ਟ’ ਅਨੁਸਾਰ ਸਭਾ ਦੇ ਪ੍ਰਚਾਰ ਸਕੱਤਰ ਅਤੇ ਲੇਖਕ ਸ੍ਰੀ ਦਵਿੰਦਰ ਪਟਿਆਲਵੀ ਦੇ ਪਰਿਵਾਰ ਵੱਲੋਂ ਇਹ ਪੁਰਸਕਾਰ ਹਰ ਸਾਲ ਪੰਜਾਬੀ ਸਾਹਿਤ ਦੇ ਕਿਸੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀ ਲੇਖਿਕਾ ਨੂੰ ਦੇਣ ਦੀ ਪਿਰਤ ਦਾ ਆਰੰਭ ਕੀਤਾ ਗਿਆ ਹੈ ਜੋ ਕੇਵਲ ਪੰਜਾਬੀ ਸਾਹਿਤ ਸਭਾ ਪਟਿਆਲਾ ਨਾਲ ਹੀ ਜੁੜੀਆਂ ਮੈਂਬਰ-ਲੇਖਿਕਾਵਾਂ ਨੂੰ ਹੀ ਪ੍ਰਦਾਨ ਕਰਨ ਦੀ ਵਿਵਸਥਾ ਹੈ। ਸ੍ਰੀਮਤੀ ਕਮਲ ਸੇਖੋਂ ਨੂੰ ਨੇੜ ਭਵਿੱਖ ਵਿਚ ਇਹ ਪੁਰਸਕਾਰ ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ,ਪਟਿਆਲਾ ਵਿਖੇ ਪ੍ਰਦਾਨ ਕੀਤਾ ਜਾ ਰਿਹਾ ਹੈ।