13 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
16 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
18 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
2 days ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
2 days ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ

images

(ਬ੍ਰਿਸਬੇਨ 5 ਨਵੰਬਰ) ਸਿੱਖ ਧਰਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਦਿੱਤ ਸਿੰਘ ਦੇ ਜੀਵਨ ਅਤੇ ਉਹਨਾਂ ਦੁਆਰਾ ਪਾਏ ਸਿੱਖ ਸਮਾਜ ਲਈ ਅਣਮੁੱਲੇ ਯੋਗਦਾਨ ‘ਤੇ ਆਧਾਰਿਤ ਵਿਚਾਰ ਗੋਸ਼ਟੀ ਪ੍ਰੋਗਰਾਮ ਪੰਜ ਆਬ ਰੀਡਿੰਗ ਗਰੁੱਪ ਆਸਟ੍ਰੇਲੀਆ, ਡਾ. ਬੀ ਆਰ ਅੰਬੇਡਕਰ ਸੋਸਾਇਟੀ ਬ੍ਰਿਸਬੇਨ, ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਅਤੇ ਸਮੂਹ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਦਿੱਨ ਐਤਵਾਰ, 4 ਨਵੰਬਰ ਨੂੰ ਸਿੱਖ ਐਜੂਕੇਸ਼ਨ ਐਂਡ ਵੈਲਫੇਅਰ ਸੈਂਟਰ, ਬਿਸ੍ਰਬੇਨ ਸਿੱਖ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਪੰਜ ਆਬ ਰੀਡਿੰਗ ਗਰੁੱਪ ਦੇ ਗੁਰਸੇਵਕ ਸਿੰਘ, ਕੁਲਜੀਤ ਸਿੰਘ ਅਤੇ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਕਨਵੀਨਰ ਬਲਵਿੰਦਰ ਸਿੰਘ ਨੇ ਸਾਂਝੀ ਜਾਣਕਾਰੀ ‘ਚ ਦੱਸਿਆ ਕਿ ਸਿੱਖ ਧਰਮ ਵਿੱਚ ਅਨੇਕਾਂ ਹੀ ਵਿਦਵਾਨ, ਸੂਰਬੀਰ ਯੋਧੇ ਅਤੇ ਸਮਾਜ-ਸੁਧਾਰਕ ਪੈਦਾ ਹੋਏ ਹਨ ਜਿਹਨਾਂ ਦੀ ਸਿੱਖ ਇਤਿਹਾਸ ਵਿੱਚ ਚਰਚਾ ਨਾਂਹ ਦੇ ਬਰਾਬਰ ਹੀ ਹੋਈ ਹੈ। ਇਸ ਲਈ ਅਜ਼ੋਕੀ ਪੀੜ੍ਹੀ ਨੂੰ ਇਹਨਾਂ ਵਿਦਵਾਨਾ ਅਤੇ ਇਹਨਾਂ ਦੁਆਰਾ ਕੀਤੇ ਵਡਮੁੱਲੇ ਕਾਰਜਾਂ ਬਾਰੇ ਰੂਬਰੂ ਕਰਨ ਲਈ ਲੜੀਵਾਰ ਉਪਰਾਲੇ ਅਧੀਨ ਗਿਆਨੀ ਜੀ ਦੀ ਸ਼ਖਸ਼ੀਅਤ ਅਤੇ ਉਹਨਾਂ ਦੇ ਕੀਤੇ ਕਾਰਜਾਂ ਦਾ ਗੰਭੀਰ ਚਿੰਤਨ ਕੀਤਾ ਗਿਆ।

FB_IMG_1541422021253

ਵਿਚਾਰ ਗੋਸ਼ਟੀ ਦੀ ਸ਼ੁਰੂਆਤ ਗੁਰਸੇਵਕ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਆਖ ਕੀਤੀ ਅਤੇ ਪ੍ਰੋਗਰਾਮ ਦਾ ਵੇਰਵਾ ਦਿੱਤਾ। ਨਿੱਕੀ ਬੱਚੀ ਸਿੰਬਲ ਕੌਰ ਸਿੱਧੂ ਨੇ ਗਿਆਨੀ ਜੀ ਦੇ ਜੀਵਨ ‘ਤੇ ਬਰੀਕ ਝਾਤ ਪਾਉਂਦਿਆਂ ਕਿਹਾ ਕਿ ਚਾਹੇ ਅਸੀਂ ਇਸ ਮਹਾਨ ਸ਼ਖਸ਼ੀਅਤ ਨੂੰ ਸਦੀ ਬਾਅਦ ਹੀ ਯਾਦ ਕਰ ਰਹੇ ਹਾਂ। ਪਰ, ਸ਼ੁਰੂਆਤ ਹੋਈ ਹੈ। ਇਹ ਸਿੱਖ ਕੌਮ ਲਈ ਸ਼ੁੱਭ ਸ਼ਗਨ ਹੈ। ਇਸ ਤੋਂ ਬਾਅਦ ਜਗਦੀਪ ਸਿੰਘ ਕਿਹਾ ਕਿ ਸਾਡੀ ਕੌਮ ਦਾ ਇਸ ਸ਼ਖਸ਼ੀਅਤ ਨੂੰ ਵਿਸਾਰਨਾ ਮੰਦਭਾਗਾ ਹੈ। ਉਹਨਾਂ ਲੋਕਾਈ  ਦੇ  ਨਾਲ-ਨਾਲ ਸਰਕਾਰਾਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਇਸ ਕੁਤਾਹੀ ਲਈ ਜ਼ਿੰਮੇਵਾਰ ਛਹਿਰਾਇਆ। ਬੀਬਾ ਗੁਰਪ੍ਰੀਤ ਕੌਰ ਨੇ ਗਿਆਨੀ ਜੀ ਦੇ ਵਿਚਾਰਾਂ ‘ਤੇ ਸੰਜੀਦਾ ਪੰਛੀ ਝਾਤ ਪਾਈ। ਬ੍ਰਿਸਬੇਨ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਰਿੰਦਰ ਖੁਰਦ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਜੀ 18ਵੀਂ ਸਦੀ ਦੇ ਮਹਾਨ ਵਿਦਵਾਨ ਹੋਏ ਹਨ, ਜਿਨ੍ਹਾਂ ਵਲੋਂ ਕੌਮ ਲਈ ਕੀਤੀ ਘਾਲਣਾ ਨੂੰ ਇੱਕ ਸੰਸਥਾ ਦੇ ਤੌਰ ਤੇ ਯਾਦ ਕੀਤਾ ਜਾਵੇਗਾ। ਉਹਨਾਂ ਹੋਰ ਕਿਹਾ ਕਿ ਇਤਿਹਾਸ ਦੀ ਸਿਰਜਣਾ ਇਹ ਕਹਿ ਕਿ ਨਹੀਂ ਕੀਤੀ ਜਾ ਸਕਦੀ ਕਿ ਮੈਨੂੰ ਇਤਿਹਾਸ ਸਿਰਜਣ ਦਿਉ, ਉਸ ਲਈ ਸਿਦਕ, ਕਰੜੀ ਘਾਲਣਾ, ਵਿਰੋਧ, ਤਸ਼ੱਦਤ  ਜੁਲਮ ਦੇ ਖਿਲਾਫ ਅਵਾਜ਼ ਬੁਲੰਦ ਕਰਨੀ ਪੈਦੀ ਹੈ ਜੋ ਕਿ ਗਿਆਨੀ ਜੀ ਉਸ ਦੀ ਜਿਊਦੀ ਜਾਗਦੀ ਮਿਸਾਲ ਹਨ। ਬ੍ਰਿਸਬੇਨ ਤੋਂ ਗ਼ਜ਼ਲਗੋ ਵਾਗਲਾ ਅਤੇ ਰੁਪਿੰਦਰ ਸੋਜ ਨੇ ਕਿਹਾ ਕਿ ਗਿਆਨੀ ਜੀ ਦੀ ਯਾਦ ਵਿੱਚ ਪ੍ਰੋਗਰਾਮ ਉਲੀਕਣੇ ਅੱਜ ਸਮੇਂ ਦੀ ਮੰਗ ਹਨ। ਸਮੂਹ ਭਾਈਚਾਰਾ  ਅਤੇ ਪ੍ਰਬੰਧਕ ਸ਼ਾਬਾਸ਼ ਦੇ ਪਾਤਰ ਹਨ ਜਿਹਨਾਂ ਲੀਕ ਤੋਂ ਹਟ ਵਿਚਾਰ ਗੋਸ਼ਟੀ ਰਾਹੀਂ ਇਤਿਹਾਸ ਸਿਰਜਿਆ ਹੈ। ਗ਼ਜ਼ਲਗੋ ਵਾਗਲਾ ਦੀ ਗ਼ਜ਼ਲ ਸਮਾਜਕ ਤਾਣੇ-ਬਾਣੇ ‘ਤੇ ਕਰਾਰੀ ਚੋਟ ਕਰ ਗਈ। ਗੁਰੂਘਰ ਦੇ ਸੈਕਟਰੀ ਸ. ਸੁੱਖਰਾਜ ਸਿੰਘ ਦੀ ਕਵਿਤਾ ਵੀ ਹਾਜ਼ਰੀਨ ਨੂੰ ਚਿੰਤਨ ਕਰਵਾਉਂਣ ‘ਚ ਸਫ਼ਲ ਰਹੀ। ਦਲਜੀਤ ਸਿੰਘ ਵੱਲੋਂ ਗਿਆਨੀ ਜੀ ਦੇ ਹਵਾਲਿਆਂ ਨਾਲ ਦੱਸਿਆ ਕਿ ਉਹਨਾਂ ਦੇ ਕਾਰਜ਼ ਸਮੂਹ ਭਾਈਚਾਰਿਆਂ ਦੀ ਸਾਂਝੀ ਨੁਮਾਇੰਦਗੀ ਕਰਦੇ ਸਨ। ਇਸ ਲਈ ਉਹਨਾਂ ਨੂੰ ਕਿਸੇ ਇੱਕ ਵਰਗ ਨਾਲ ਜੋੜਨਾ ਬੱਜ਼ਰ ਗਲਤੀ ਹੋਵੇਗੀ। ਗਿਆਨੀ ਨਰਿੰਦਰ ਪਾਲ ਸਿੰਘ ਹੁਣਾਂ ਆਪਣੀ ਗੋਸ਼ਟੀ ‘ਚ ਗਿਆਨੀ ਜੀ ਦੇ ਜੀਵਨ ‘ਤੇ ਵਿਚਾਰਾਂ ਕੀਤੀਆਂ ਅਤੇ ਦੱਸਿਆ ਕਿ ਕਿਉਂ ਇਸ ਮਹਾਨ ਸ਼ਖ਼ਸੀਅਤ ਨੂੰ ਜਾਣ-ਬੁੱਝ ਕੇ ਅੱਖੋਂ ਪਰੋਖੇ ਕੀਤਾ ਗਿਆ।  ਗੁਆਂਢੀ ਸੂਬੇ ਨਿਊ ਸਾਊਥ ਵੇਲਸ ਤੋਂ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਸ. ਅਮਨਦੀਪ ਸਿੰਘ ਸਿੱਧੂ ਨੇ ਆਪਣੀ ਤਕਰੀਰ ਵਿੱਚ ਸਮੇਂ ਨੂੰ ਬੰਨਿਆ। ਉਹਨਾਂ ਸਰਲ ਸ਼ਬਦਾਵਲੀ ਵਿੱਚ ਗਿਆਨੀ ਜੀ ਦੀ ਜੀਵਨ-ਜਾਂਚ, ਉਹਨਾਂ ਦੀ ਗੁਰਬਾਣੀ ਅਤੇ ਪੰਜਾਬੀ ਭਾਸ਼ਾ ਲਾਈ ਕੀਤੀ ਘਾਲਣਾ ਦੇ ਨਾਲ-ਨਾਲ ਗੁਰਬਾਣੀ ਦੇ ਹਵਾਲੇ ਨਾਲ ਮਨੁੱਖ ਬਨਾਮ ਪਰਮਾਤਮਾ ਰੂਪ ਨੂੰ ਤਰਤੀਬ ਵਿੱਚ ਸਮਝਾਇਆ। ਉਹਨਾਂ ‘ਵਿਚਾਰ-ਗੋਸ਼ਟੀ’ ਦੀ ਅਸਲ ਪਰਿਭਾਸ਼ਾ ਦਾ ਵਿਖਿਆਨ ਵੀ ਕੀਤਾ। ਉਹਨਾਂ ਆਪਣੀ ਤਕਰੀਰ ‘ਚ ਗਿਆਨੀ ਜੀ ਦੀ ਭਵਿੱਖੀ ਸੋਚ ਦੇ ਹਵਾਲੇ ਨਾਲ ਗੁਰਬਾਣੀ ਬਨਾਮ ਸਾਇੰਸ ਨੂੰ ਸਰਲ ਸ਼ਬਦਾਂ ‘ਚ ਹਾਜ਼ਰੀਨ ਨਾਲ ਸਾਂਝਾ ਕੀਤਾ। ਗ੍ਰੀਨ ਪਾਰਟੀ ਨੇਤਾ ਨਵਦੀਪ ਸਿੰਘ ਨੇ ਆਪਣੀ ਸੰਖੇਪ ਤਕਰੀਰ ਵਿਚ ਇਸ ਵੇਗ ਨੂੰ ਹੋਰ ਤਿੱਖਾ ਕਰਨ ਦੀ ਗੱਲ ਆਖੀ। ਪੰਜ ਆਹ ਰੀਡਿੰਗ ਗਰੁੱਪ ਦੇ ਕੁਲਜੀਤ ਸਿੰਘ ਖੋਸਾ ਅਤੇ ਸਾਥੀ ਅਜੇਪਾਲ ਸਿੰਘ ਵੱਲੋਂ ਗਿਆਨੀ ਜੀ ਨਾਲ ਸੰਬੰਧਿਤ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਵਿਲੱਖਣ ਕਾਰਜ਼ ਹੋ ਨਿੱਬੜੂ। ਤਕਨੀਕੀ ਪ੍ਰਬੰਧ ਹਰਜੀਤ ਲਸਾੜਾ ਵੱਲੋਂ ਬਾਖੂਬੀ ਨਿਭਾਇਆ ਗਿਆ। ਗੱਭਰੂ ਟੀਵੀ ਆਸਟ੍ਰੇਲੀਆ ਦੇ ਵਿਜੇ ਗਰੇਵਾਲ ਅਤੇ ਸਿਮਰਨ ਵਲੋਂ ਗੋਸ਼ਟੀ ਦੇ ਵੀਡੀਓ ਫ਼ਿਲਮਾਕਣ ਤਹਿਤ ਫ਼ਰੀ ਸੇਵਾਵਾਂ ਦਿੱਤੀਆਂ ਗਈਆਂ। ਅੰਤ ਵਿੱਚ ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਬਲਵਿੰਦਰ ਸਿੰਘ ਅਤੇ ਗੁਰੂਘਰ ਕਮੇਟੀ ਦੇ ਪ੍ਰਧਾਨ ਸ. ਜਸਜੋਤ ਸਿੰਘ ਨੇ ਸਾਂਝੇ ਤੌਰ ‘ਤੇ ਇਸ ਵਿਲੱਖਣ ਉਪਰਾਲੇ ਲਈ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਅਗਾਂਹ ਵੀ ਗੁਰਬਾਣੀ ਅਤੇ ਪੰਜਾਬੀ ਭਾਸ਼ਾ ਦੇ ਪਸਾਰੇ ਤਹਿਤ ਇਹ ਉੱਦਮ ਹੁੰਦੇ ਰਹਿਣਗੇ। ਇਸ ਬੈਠਕ ਵਿੱਚ ਸਾਂਝੀਵਾਲਤਾ ਦੇ ਸੁਨੇਹੇ ਤਹਿਤ ਮਹਾਨ ਸ਼ਖਸ਼ੀਅਤ ਗਿਆਨੀ ਦਿੱਤ ਸਿੰਘ ਜੀ ਦਾ ਚਿੰਤਨ ਅਤੇ ਸੰਸਥਾਵਾਂ ਦਾ ਇੱਕ ਮੰਚ ਹੇਠ ਇਕੱਠੇ ਬੈਠ ਹੋਈਆਂ ਵਿਚਾਰਾਂ ਸਮੁੱਚੇ ਭਾਈਚਾਰੇ ਲਈ ਚੰਗੇ ਭਵਿੱਖੀ ਮਾਪ-ਦੰਡ ਸਿਰਜ ਗਿਆ।  ਇਸ ਵਿਚਾਰ ਗੋਸ਼ਟੀ ਵਿੱਚ ਸ਼ਹਿਰ ਦੀਆਂ ਉੱਘੀਆਂ ਸਖ਼ਸ਼ੀਅਤਾਂ ਨੇ ਵੀ ਹਾਜ਼ਰੀ ਭਰੀ।

ਦੱਸਣਯੋਗ ਹੈ ਕਿ ਭਾਈ ਦਿੱਤ ਸਿੰਘ ਜੀ ਪਹਿਲੀ ਅਜਿਹੀ ਸਿੱਖ ਸ਼ਖਸ਼ੀਅਤ ਸਨ ਜਿਹਨਾਂ ਬਪਰੀਤ ਪ੍ਰਸਥਿੱਤੀਆਂ ਦੇ ਹੁੰਦੇ ਹੋਏ ਵੀ ਸਿੱਖੀ ਦੇ ਪਸਾਰੇ ਅਤੇ ਪੰਜਾਬੀ ਜ਼ੁਬਾਨ ਲਈ ਇਕੱਲਿਆਂ ਝੰਡਾ ਬੁਲੰਦ ਕੀਤਾ ਸੀ। ਭਾਈ ਦਿੱਤ ਸਿੰਘ ਨੂੰ ਪੰਜਾਬੀ ਪੱਤਰਕਾਰੀ ਦਾ ‘ਪਿਤਾਮਾ’ ਕਿਹਾ ਜਾ ਸਕਦਾ ਹੈ। 51 ਸਾਲ ਦੀ ਉਮਰ ‘ਚ ਇਸ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਭਾਈ ਸਾਹਿਬ ਨੇ ਲਗਭਗ 52 ਪੁਸਤਕਾਂ ਲਿਖੀਆਂ, ਜਿਨ੍ਹਾਂ ਦੀ ਮੌਲਿਕਤਾ ਤੇ ਤਾਜ਼ਗੀ ਨੂੰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।