Screenshot_20181031-220913_Google

ਸਿੱਖ ਧਰਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਦਿੱਤ ਸਿੰਘ ਦੇ ਜੀਵਨ ਅਤੇ ਉਹਨਾਂ ਦੁਆਰਾ ਪਾਏ ਸਿੱਖ ਸਮਾਜ ਲਈ ਅਣਮੁੱਲੇ ਯੋਗਦਾਨ ‘ਤੇ ਆਧਾਰਿਤ ਵਿਚਾਰ ਗੋਸ਼ਟੀ ਪ੍ਰੋਗਰਾਮ ਪੰਜ ਆਬ ਰੀਡਿੰਗ ਗਰੁੱਪ ਆਸਟ੍ਰੇਲੀਆ, ਡਾ. ਬੀ ਆਰ ਅੰਬੇਦਕਰ ਸੋਸਾਇਟੀ ਬ੍ਰਿਸਬੇਨ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਦਿੱਨ ਐਤਵਾਰ, 4 ਨਵੰਬਰ ਨੂੰ ਸਿੱਖ ਐਜੂਕੇਸ਼ਨ ਐਂਡ ਵੈਲਫੇਅਰ ਸੈਂਟਰ, ਬਿਸ੍ਰਬੇਨ ਸਿੱਖ ਗੁਰਦੁਆਰਾ ਸਾਹਿਬ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਪੰਜ ਆਬ ਰੀਡਿੰਗ ਗਰੁੱਪ ਦੇ ਗੁਰਸੇਵਕ ਸਿੰਘ ਅਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਸਿੱਖ ਧਰਮ ਵਿੱਚ ਅਨੇਕਾਂ ਹੀ ਵਿਦਵਾਨ, ਸੂਰਬੀਰ ਯੋਧੇ ਅਤੇ ਸਮਾਜ-ਸੁਧਾਰਕ ਪੈਦਾ ਹੋਏ ਹਨ ਜਿਹਨਾਂ ਦੀ ਸਿੱਖ ਇਤਿਹਾਸ ਵਿੱਚ ਚਰਚਾ ਨਾਂਹ ਦੇ ਬਰਾਬਰ ਹੀ ਰਹੀ ਹੈ। ਇਸ ਲਈ ਅਜ਼ੋਕੀ ਪੀੜ੍ਹੀ ਨੂੰ ਇਹਨਾਂ ਵਿਦਵਾਨਾ ਅਤੇ ਇਹਨਾਂ ਦੁਆਰਾ ਕੀਤੇ ਵਡਮੁੱਲੇ ਕਾਰਜਾਂ ਬਾਰੇ ਰੂਬਰੂ ਕਰਨ ਦਾ ਲੜੀਵਾਰ ਕਾਰਜ ਅਰੰਭਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਕਾਰਜ ਵਿੱਚ ਡਾ. ਬੀ ਆਰ ਅੰਬੇਦਕਰ ਸੁਸਾਇਟੀ ਗਰੁੱਪ ਭਰਵਾਂ ਸਹਿਯੋਗ ਦੇ ਰਹੀ ਹੈ। ਜਿਸ ਵਿੱਚ ਇਸਦੇ ਸਰਗਰਮ ਮੈਂਬਰ ਦਲਜੀਤ ਸਿੰਘ, ਹਰਵਿੰਦਰ ਕੁਮਾਰ, ਬਲਵਿੰਦਰ ਮੋਰੋਂ, ਜਗਦੀਪ ਸਿੰਘ, ਬਲਵਿੰਦਰ ਵਿਦਿਆਰਥੀ, ਸੁਖਦਿਆਲ ਸਿੰਘ, ਭੁਪਿੰਦਰ ਮੋਹਾਲੀ ਤੇ ਹਰਦੀਪ ਵਾਗਲਾ ਵੀ ਸੇਵਾ ਨਿਭਾ ਰਹੇ ਹਨ। ਦੇਵਾਂ ਸੰਸਥਾਵਾਂ ਦੇ ਕਰਮੀਆਂ ਨੇ ਸਮੂਹ ਲੇਕਾਈ ਨੂੰ ਇਸ ਵਿਚਾਰ ਗੇਸ਼ਟੀ ‘ਚ ਪਹੁੰਚਣ ਦਾ ਖੁੱਲ੍ਹਾ-ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਭਾਈ ਦਿੱਤ ਸਿੰਘ ਜੀ ਪਹਿਲੀ ਅਜਿਹੀ ਸਿੱਖ ਸ਼ਖਸ਼ੀਅਤ ਸਨ ਜਿਹਨਾਂ ਬਪਰੀਤ ਪ੍ਰਸਥਿੱਤੀਆਂ ਦੇ ਹੁੰਦੇ ਹੋਏ ਵੀ ਸਿੱਖੀ ਪਸਾਰੇ ਅਤੇ ਪੰਜਾਬੀ ਜ਼ੁਬਾਨ ਲਈ ਇਕੱਲਿਆਂ ਝੰਡਾ ਬੁਲੰਦ ਕੀਤਾ ਸੀ। ਭਾਈ ਦਿੱਤ ਸਿੰਘ ਨੂੰ ਪੰਜਾਬੀ ਪੱਤਰਕਾਰੀ ਦਾ ‘ਪਿਤਾਮਾ’ ਕਿਹਾ ਜਾ ਸਕਦਾ ਹੈ। 51 ਸਾਲ ਦੀ ਉਮਰ ਵਿਚ ਇਸ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਭਾਈ ਸਾਹਿਬ ਨੇ ਲਗਭਗ 52 ਪੁਸਤਕਾਂ ਲਿਖੀਆਂ, ਜਿਨ੍ਹਾਂ ਦੀ ਮੌਲਿਕਤਾ ਤੇ ਤਾਜ਼ਗੀ ਨੂੰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।